ਨੂੰਹ ਵਲੋਂ ਦੂਜਾ ਵਿਆਹ ਕਰਵਾਉਣ ਤੋਂ ਬਾਅਦ ਆਪਣੇ ਪਹਿਲੇ ਸੱਸ ਸਹੁਰੇ ਦੀ ਕੀਤੀ ਕੁੱਟਮਾਰ ਘਰ ਵਿਚ ਵੀ ਕੀਤੀ ਭੰਨਤੋੜ ਪੁਲੀਸ ਵੱਲੋਂ 7 ਲੋਕਾਂ ਖਿਲਾਫ ਮਾਮਲਾ ਦਰਜ
ਐਂਕਰ ਥਾਣਾ ਗੋਇੰਦਵਾਲ ਦੇ ਅਧੀਨ ਆਉਂਦੀ ਪੁਲੀਸ ਚੌਕੀਂ ਡੇਹਰਾ ਸਾਹਿਬ ਦੇ ਮੁੰਡਾ ਪਿੰਡ ਵਿਚ ਨੂੰਹ ਵਲੋਂ ਆਪਣੇ ਪਤੀ ਦੀ ਮੌਤ ਤੋਂ ਬਾਅਦ ਦੂਜਾ ਵਿਆਹ ਕਰਵਾਉਣ ਦੇ ਬਾਅਦ ਆਪਣੇ ਪਹਿਲੇ ਸੱਸ ਸਹੁਰੇ ਦੀ ਕੀਤੀ ਕੁੱਟਮਾਰ ਘਰ ਦੀ ਵੀ ਕੀਤੀ ਭੰਨਤੋੜ
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬੇਅੰਤ ਸਿੰਘ ਦੱਸਿਆ ਕਿ ਉਸਦੇ ਲੜਕੇ ਚਰਨਜੀਤ ਸਿੰਘ ਦੀ ਸਾਢੇ ਚਾਰ ਸਾਲ ਪਹਿਲਾਂ ਮੌਤ ਹੋ ਗਈ ਅਤੇ ਉਨ੍ਹਾਂ ਦੀ ਨੂੰਹ ਲਖਵਿੰਦਰ ਕੌਰ ਦੇ ਉਨ੍ਹਾਂ ਦੇ ਸਰੀਕੇ ਵਿਚੋਂ ਹੀ ਮਨਜਿੰਦਰ ਸਿੰਘ ਨਾਲ ਨਾਜਾਇਜ਼ ਸੰਬੰਧ ਬਣ ਗਈ ਅਤੇ ਕਰੀਬ 1 ਸਾਲ ਪਹਿਲਾਂ ਉਸ ਨੇ ਮਨਜਿੰਦਰ ਸਿੰਘ ਵਿਆਹ ਕਰਵਾਕੇ ਆਪਣੇ ਬੱਚੇ ਵੀ ਨਾਲ ਲੈ ਗਈ ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਵੱਡਾ ਪੋਤਰਾ ਚਮਕੌਰ ਸਿੰਘ ਜਿਸ ਬਾਰੇ ਉਨ੍ਹਾਂ ਨੂੰ ਸ਼ੱਕ ਹੈ ਕਿ ਉਸ ਆਪਣੇ ਮਾਂ ਦੇ ਨਜਾਇਜ਼ ਸੰਬੰਧਾਂ ਦੀ ਭਿਣਕ ਲੱਗਣ ਤੇ ਉਸਦਾ ਵੀ ਕਤਲ ਕਰ ਦਿੱਤਾ ਗਿਆ ਬੀਤੇ ਦਿਨੀ ਉਨ੍ਹਾਂ ਦੀ ਨੂੰਹ ਵਲੋਂ ਸਾਡੇ ਘਰ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਸਾਡੇ ਉੱਤੇ ਹਮਲਾ ਕਰ ਦਿੱਤਾ ਅਤੇ ਸਾਡੇ ਘਰ ਦੀ ਭੰਨਤੋੜ ਵੀ ਕੀਤੀ ਅਤੇ ਮੇਰੀ ਪਤਨੀ ਬਲਵਿੰਦਰ ਕੌਰ ਨੂੰ ਗੰਭੀਰ ਸੱਟਾਂ ਮਾਰਕੇ ਜ਼ਖਮੀ ਕਰ ਦਿੱਤਾ ਜੋ ਸਰਹਾਲੀ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਅਧੀਨ ਹੈ
ਇਸ ਮੌਕੇ ਜ਼ਖਮੀ ਬਲਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਨੂੰਹ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ ਅਤੇ ਚਰਨਜੀਤ ਸਿੰਘ ਦੀ ਬੀਮਾ ਪਾਲਿਸੀ ਅਤੇ ਮਿਲੇ ਕਰੀਬ 18 ਲੱਖ ਰੁਪਏ ਦੀ ਹੜੱਪ ਕਰ ਗਈ ਅਤੇ ਹੁਣ ਸਾਡੇ ਕੋਲੋ ਸਾਡਾ ਘਰ ਅਤੇ ਹੋਰ ਜਾਇਦਾਦ ਖੋਹਣਾ ਚਾਉਂਦੀ ਹੈ ਉਨ੍ਹਾਂ ਪੁਲੀਸ ਪ੍ਰਸ਼ਾਸਨ ਕੋਲੋ ਉਕਤ ਦੋਸ਼ੀਆ ਖਿਲਾਫ ਸ਼ਖ਼ਤ ਕਾਰਵਾਈ ਦੀ ਮੰਗ ਕੀਤੀ ਕਿਉਂਕਿ ਉਨ੍ਹਾਂ ਨੂੰ ਹੁਣ ਵੀ ਉਨ੍ਹਾਂ ਦੀ ਨੂੰਹ ਅਤੇ ਬਾਕੀ ਪਰਿਵਾਰ ਵਲੋਂ ਧਮਕੀਆਂ ਮਿਲ ਰਹੀਆਂ ਹਨ
ਇਸ ਬਾਰੇ ਜਦ ਲਖਵਿੰਦਰ ਕੌਰ ਦਾ ਪੱਖ ਲਿਆ ਗਿਆ ਤਾਂ ਉਸਨੇ ਕਿਹਾ ਕਿ ਉਸ ਕੋਲ ਘਰ ਤੇ ਕਬਜ਼ਾ ਕਰਨ ਦਾ ਕੋਰਟ ਦਾ ਸਟੇਅ ਹੈ ਜਦ ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਜੇਕਰ ਉਨ੍ਹਾਂ ਕੋਲ ਕੋਰਟ ਦਾ ਸਟੇਅ ਤਾਂ ਉਨ੍ਹਾਂ ਪੁਲੀਸ ਦੀ ਸਹਾਇਤਾ ਕਿਉਂ ਨਹੀਂ ਲਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਪੁਲੀਸ ਨੂੰ ਲਿਖ ਕੇ ਦਿੱਤਾ ਸੀ ਪਰ ਘਰ ਦਾ ਕਬਜ਼ਾ ਲੈਣ ਉਹ ਖੁਦ ਆ ਗਈ ਇਸ ਮੌਕੇ ਉਨ੍ਹਾਂ ਕੋਰਟ ਦਾ ਸਟੇਅ ਵਿਖਾਉਣ ਤੋਂ ਵੀ ਟਾਲ ਮਟੌਲ ਕੀਤੀ ਅਤੇ ਸਟੇਅ ਦੀ ਕਾਪੀ ਨਹੀਂ ਦਿਖਾਈ
ਇਸ ਬਾਰੇ ਚੌਕੀਂ ਇੰਚਾਰਜ ਡੇਹਰਾ ਸਾਹਿਬ ਅਮਰੀਕ ਸਿੰਘ ਨੇ ਕਿਹਾ ਕਿ ਬੇਅੰਤ ਸਿੰਘ ਅਤੇ ਉਸਦੀ ਪਤਨੀ ਦੇ ਬਿਆਨਾਂ ਦੇ ਅਧਾਰ ਤੇ 7 ਲੋਕਾਂ ਜਿਨ੍ਹਾਂ ਵਿਚ ਲਖਵਿੰਦਰ ਕੌਰ,ਮਨਜਿੰਦਰ ਸਿੰਘ,ਮਨਪ੍ਰੀਤ ਕੌਰ,ਗੁਰਪਾਲ ਸਿੰਘ, ਅਵਤਾਰ ਸਿੰਘ,ਨਿਰਭੈ ਸਿੰਘ ਅਤੇ ਸੁਖਮਨਜੀਤ ਸਿੰਘ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਕੀਤੀ ਜਾ ਰਹੀ
ਬਾਈਟ : ਪੀੜਿਤ ਬੇਅੰਤ ਸਿੰਘ ਉਨ੍ਹਾਂ ਦੀ ਪਤਨੀ ਬਲਵਿੰਦਰ ਕੌਰ ਦੂਜੀ ਧਿਰ ਦੀ ਲਖਵਿੰਦਰ ਕੌਰ ਅਤੇ ਚੌਕੀਂ ਇੰਚਾਰਜ ਅਮਰੀਕ ਸਿੰਘ
ਤਰਨਤਾਰਨ ਤੋਂ ਕੈਮਰਾਮੈਨ ਲਖਵਿੰਦਰ ਸਿੰਘ ਗੋਲਣ ਨਾਲ ਰਿੰਪਲ ਗੋਲਣ ਦੀ ਵਿਸ਼ੇਸ਼ ਰਿਪੋਰਟ