- ਇਕ ਵਾਰ ਫਿਰ ਹਸਪਤਾਲ ਦੇ ਪ੍ਰਬੰਧਕਾਂ ਤੇ ਲਾਪਰਵਾਹੀ ਵਰਤਣ ਦੇ ਲੱਗੇ ਦੋਸ਼ ਬਨੂੜ ਤੋਂ ਰਾਜਪੁਰਾ ਨੂੰ ਜਾਂਦੇ ਕੌਮੀ ਮਾਰਗ ਤੇ ਸਥਿਤ ਨੀਲਮ ਹਸਪਤਾਲ ਵਿਚ ਇਕ ਪੰਜਾਹ ਸਾਲਾ ਕਰੋਨਾ ਪੀੜਤ ਬਜ਼ੁਰਗ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ । ਬਜ਼ੁਰਗ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਪ੍ਰਬੰਧਕਾਂ ਦੇ ਲਾਪਰਵਾਹੀ ਸੇ ਅਣਗਹਿਲੀ ਵਰਤਣ ਦੇ ਦੋਸ਼ ਲਾਉਂਦਿਆਂ ਕੌਮੀ ਮਾਰਗ ਤੇ ਆਵਾਜਾਈ ਠੱਪ ਕਰਕੇ ਨੀਲਮ ਹਸਪਤਾਲ ਦੇ ਪ੍ਰਬੰਧਕਾਂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ।
ਪੀੜਤ ਪਰਿਵਾਰ ਨੇ ਜਾਣਕਾਰੀ ਦਿੰਦੇ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਗੁਰਮੀਤ ਕੋਰ ਨੂੰ 18 ਅਕਤੂਬਰ ਨੂੰ ਮਾਮੂਲੀ ਬੁਖਾਰ ਹੋਣ ਨੀਲਮ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਡਾਕਟਰਾਂ ਦੇ ਕਹਿਣ ਅੁਨਸਾਰ ਖੂਨ ਦੇ ਟੈਸਟ ਲੈ ਕੇ ਕਰੋਨਾ ਦੀ ਜਾਂਚ ਲਈ ਭੇਜੇ ਗਏ ਡਾਕਟਰਾਂ ਨੇ ਦੱਸਿਆ ਕਿ ਉਸ ਦੀ ਕਰੋਨਾ ਪੌਜ਼ੀਟਿਵ ਆਈ ਹੈ ਤੇ ਅਗਲੇ 14 ਦਿਨ ਲਈ ਉਨ੍ਹਾਂ ਨੂੰ ਹਸਪਤਾਲ ਵਿੱਚ ਹੀ ਭਰਤੀ ਰਹਿਣਾ ਪਵੇਗਾ ।