ਗੁਰਦਾਸਪੁਰ ਦੇ ਹਲਕਾ ਦੀਨਾਨਗਰ ਦੇ ਅਧੀਨ ਆਉਂਦੇ ਪਿੰਡ ਕੈਰੇ ਮਦਾਰਪੁਰ ਦੀ ਇਕ ਨਵ ਵਿਹਾਉਤਾ ਨੇ ਆਪਣੇ ਸੋਹਰਾ ਪਰਿਵਾਰ ਤੇ ਕੁੱਟਮਾਰ ਕਰਨ ਅਤੇ ਉਸਨੂੰ ਕਿੰਨਰ ਕਹਿ ਕੇ ਘਰ ਤੋਂ ਬਾਹਰ ਕਢਣ ਦੇ ਦੋਸ਼ ਲਗਾਏ ਹਨ ਅਤੇ ਇਸ ਮਾਮਲੇ ਵਿੱਚ 4 ਮਹੀਨੇ ਬੀਤ ਜਾਣ ਦੇ ਬਾਵਜੂਦ ਥਾਣਾ ਬਹਿਰਾਮਪੁਰ ਦੀ ਪੁਲਿਸ ਵਲੋਂ ਸਹੀ ਢੰਗ ਨਾਲ ਕਾਰਵਾਈ ਨਾਂ ਕਰਨ ਕਰਕੇ ਅੱਜ ਪੀੜਤ ਮਹਿਲਾ ਨੇ ਸਮਾਜਿਕ ਸੰਸਥਾਵਾਂ ਦੀ ਮਦਦ ਨਾਲ ਐਸਐਸਪੀ ਗੁਰਦਾਸਪੁਰ ਨੂੰ ਮੰਗ ਪੱਤਰ ਦੇਕੇ ਇਨਸਾਫ ਦੀ ਗੁਹਾਰ ਲਗਾਈ ਹੈ
ਇਸ ਮੋਕੇ ਤੇ ਜਾਨਕਰੀ ਦਿੰਦਿਆ ਪੀੜਤ ਲੜਕੀ ਸ਼ਿਵਾਨੀ ਠਾਕੁਰ ਨੇ ਦਸਿਆ ਕਿ ਉਸਦਾ ਵਿਆਹ 6 ਮਹੀਨੇ ਪਹਿਲਾਂ ਹੋਸ਼ਿਆਰਪੁਰ ਦੇ ਲੜਕੇ ਪਰਥ ਠਾਕੁਰ ਨਾਲ ਹੋਇਆ ਸੀ ਅਤੇ ਵਿਆਹ ਦੇ ਕੁਝ ਮਹੀਨੇ ਬਾਅਦ ਹੀ ਸੋਹਰਾ ਪਰਿਵਾਰ ਨਾਲ ਨੇ ਉਸਨੂੰ ਤੰਗ ਪ੍ਰੇਸ਼ਾਨ ਕਰਨਾ ਸੁਰੂ ਕਰ ਦਿਤਾ ਤੇ ਓਸਦੀ ਮਾਰ ਕੁਟਾਈ ਕਰ ਓਸਨੂੰ ਕਿੰਨਰ ਕਹਿ ਕੇ ਘਰੋਂ ਕਢ ਦਿਤਾ ਅਤੇ ਉਸਦੀ ਮਾਸੀ ਸੱਸ ਨੇ ਵੀ ਸੋਹਰਾ ਪਰਿਵਾਰ ਦੇ ਨਾਲ ਮਿਲ ਕੇ ਪਿੰਡ ਦੀ ਹੀ ਇਕ ਦਾਈ ਕੋਲੋ ਉਸਨੂੰ ਬਾਂਝ ਬਨਾਉਣ ਦੀ ਕੋਸ਼ਿਸ਼ ਕੀਤੀ ਅਤੇ ਪੀੜਿਤ ਲੜਕੀ ਨੇ ਆਰੋਪ ਲਗਾਏ ਕਿ ਉਸਦੇ ਮਾਸੜ ਸੋਹਰੇ ਵਲੋਂ ਵੀ ਉਸ ਨਾਲ ਜਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਲਈ ਉਸਨੇ ਮੰਗ ਕੀਤੀ ਹੈ ਕਿ ਇਹਨਾਂ ਪੰਜਾ ਖਿਲਾਫ ਮਾਮਲਾ ਦਰਜ ਹੋਣਾ ਚਾਹੀਦਾ ਹੈ ਜਦ ਕਿ ਪੁਲਿਸ ਨੇ ਉਸਦੇ ਪਤੀ ਅਤੇ ਸੱਸ ਖਿਲਾਫ ਹੀ ਮਾਮਲਾ ਦਰਜ ਕੀਤਾ ਹੈ ਅਤੇ ਦਾਈ,ਮਾਸੀ ਸੱਸ, ਮਾਸੜ ਸੋਹਰੇ ਤੇ ਕੋਈ ਕਾਰਵਾਈ ਨਹੀਂ ਕੀਤੀ ਇਸ ਲਈ ਅੱਜ ਉਸਨੇ ਐਸਐਸਪੀ ਗੁਰਦਾਸਪੁਰ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਦਾਈ,ਮਾਸੀ ਸੱਸ, ਮਾਸੜ ਸੋਹਰੇ ਉਪਰ ਵੀ ਕਾਰਵਾਈ ਕੀਤੀ ਜਾਵੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਵੂਮੈਨ ਸੈਲ ਪਲਵਿੰਦਰ ਕੌਰ ਨੇ ਦੱਸਿਆ ਕਿ ਕੁਛ ਮਹੀਨੇ ਪਹਿਲਾਂ ਉਹਨਾਂ ਨੂੰ ਐਸਐਸਪੀ ਗੁਰਦਾਸਪੁਰ ਵਲੋਂ ਇਸ ਮਾਮਲੇ ਦੀ ਇਨਕੁਆਰੀ ਕਰਨ ਲਈ ਕਿਹਾ ਗਿਆ ਸੀ ਇਸ ਕੇਸ ਦੀ ਜਾਂਚ ਕਰ ਰਿਪੋਰਟ ਐਸਐਸਪੀ ਗੁਰਦਾਸਪੁਰ ਨੂੰ ਭੇਜ ਦਿੱਤੀ ਗਈ ਸੀ ਜਿਸਤੋਂ ਬਾਅਦ ਪੀੜਤ ਲੜਕੀ ਦੇ ਪਤੀ ਅਤੇ ਸੱਸ ਖਿਲਾਫ ਮਾਮਲਾ ਦਰਜ ਕਰ ਦਿਤਾ ਗਿਆ ਹੈ ਅਤੇ ਬਾਕੀ ਦੇ ਇਨਕੁਆਰੀ ਵਿਚ ਸ਼ਾਮਿਲ ਹਨ ਉਹਨਾਂ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ