ਆਮ ਆਦਮੀ ਪਾਰਟੀ ਮੋਗਾ ਦੇ ਨਗਰ ਨਿਗਮ ਚੋਣਾਂ ਵਿੱਚ ਪਹਿਲੀ ਵਾਰ ਮੈਦਾਨ ਵਿੱਚ ਆਪਣੇ ਉਮੀਦਵਾਰ ਉਤਾਰੇ ਅਤੇ ਚਾਰ ਸੀਟਾਂ ਤੇ ਜਿੱਤ ਹਾਸਲ ਕੀਤੀ। ਨਵਦੀਪ ਸੰਘਾ ਅਤੇ ਹਰਮਨਜੀਤ ਸਿੰਘ ਨੇ ਅੱਜ ਪ੍ਰੈਸ ਕਾਨਫਰੰਸ ਦੁਰਾਨ ਦਸਿਆ ਕਿ ਪਾਰਟੀ ਨੇ ਪਹਿਲੀ ਵਾਰ ਮੈਦਾਨ ਚ ਉਤਰੀ ਅਤੇ ਵਧੀਆ ਢੰਗ ਨਾਲ ਲੜਦਿਆਂ 4 ਸੀਟਾਂ ਤੇ ਜਿੱਤ ਹਾਸਲ ਕੀਤੀ। ਵਾਰਡ ਨੰਬਰ 8 ਤੋਂ ਬਲਜੀਤ ਸਿੰਘ ਚਾਨੀ, ਵਾਰਡ ਨੰਬਰ 9 ਤੋਂ ਸਰਵਜੀਤ ਕੌਰ ਰੋਡੇ, ਵਾਰਡ ਨੰਬਰ 10 ਤੋਂ ਵਿਕਰਮ ਜੀਤ ਸਿੰਘ ਘਾਤੀ ਅਤੇ ਵਾਰਡ ਨੰਬਰ 33 ਤੋਂ ਕਿਰਨ ਹੁੰਦਲ ਜੇਤੂ ਰਹੇ। ਅਤੇ ਬਹੁਤੇ ਥਾਵਾਂ ਤੇ ਆਮ ਆਦਮੀ ਪਾਰਟੀ 2 ਸਥਾਨ ਤੇ ਰਹੀ। ਜੇਕਰ ਵੋਟ ਦੀ ਗੱਲ ਕਰੀਏ ਤਾਂ ਐਮ. ਪੀ. ਇਲੈਕਸ਼ਨ ਵਿੱਚ ਜਿੱਥੇ ਮੋਗਾ ਸ਼ਹਿਰ ਵਿੱਚ 8700 ਵੋਟ ਪਈ ਸੀ। ਉਸ ਦੇ ਮੁਕਾਬਲੇ ਨਗਰ ਨਿਗਮ ਚੋਣਾਂ ਚ ਤਕਰੀਬਨ 13000 ਵੋਟ ਆਮ ਆਦਮੀ ਪਾਰਟੀ ਨੂੰ ਪਈ। ਇਹ ਅੰਕੜੇ ਦਰਸਾਉਂਦੇ ਹਨ ਕਿ ਲੋਕ ਆਮ ਆਦਮੀ ਪਾਰਟੀ ਨੂੰ ਆਪਣਾ ਰਹੇ ਹਨ। ਆਮ ਆਦਮੀ ਪਾਰਟੀ ਅੱਗੇ ਵੱਧ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸਿੱਖਦੇ ਹੋਏ ਲੋਕ ਹਿੱਤ ਵਿੱਚ ਕੰਮ ਕਰਦੀ ਰਹੇਗੀ। ਇਸ ਸਮੇਂ ਆਮ ਆਦਮੀ ਪਾਰਟੀ ਦੇ ਦੀਪਕ ਸਮਾਲਸਰ, ਅਮਨ ਰਖਰਾ, ਤੇਜਿੰਦਰ ਬਰਾਡ਼, ਵਿਜੈ ਤਿਵਾੜੀ, ਅਜੇ ਸ਼ਰਮਾ, ਨਸੀਬ ਬਾਵਾ, ਪਿਆਰਾ ਸਿੰਘ, ਸੋਨੀਆ ਢੰਡ, ਸੁਖਦੀਪ ਧਾਮੀ, ਡੇਵਿਡ ਮਸੀਹ ਅਤੇ ਸਾਰੇ ਜੇਤੂ ਉਮੀਦਵਾਰ ਸ਼ਾਮਿਲ ਸਨ।