ਅਜ ਦਿਨ ਐਤਵਾਰ ਨੂੰ ਸ਼ਹਿਰ ਰਾਜਪੁਰਾ ਵਿਖੇ ਹੋਇਆ ਨਗਰ ਕੌਂਸਲ ਚੋਣਾਂ ਦੌਰਾਨ ਸਥਾਨਕ ਕੁਝ ਵਾਰਡਾਂ ਵਿਚ ਹੋਈਆ ਹਿੰਸਕ ਘਟਨਾਵਾਂ ਖਿਲਾਫ ਆਮ ਆਦਮੀ ਪਾਰਟੀ ਆਗੂਆ ਵਲੋ ਸ਼ਹਿਰ ਦੇ ਮੁਖ ਗਗਨ ਚੌਕ ਨੇੜੇ ਧਰਨਾ ਪ੍ਰਦਰਸ਼ਨ ਕਿੱਤਾ ਗਿਆ । ਇਸ ਦੌਰਾਨ ਪਾਰਟੀ ਆਗੁਆ ਵਲੋ ਸੁਬੇ ਦੀ ਸਤਾਧਾਰੀ ਪਾਰਟੀ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਉਤੇ ਕੌਂਸਲ ਚੌਣ ਦੌਰਾਨ ਪ੍ਰਸਾਸ਼ਨ ਦੀ ਮਦਦ ਨਾਲ ਪੋਲਿੰਗ ਬੁਥਾ ਉਤੇ ਗੁੰਡਾਗਰਦੀ ਦੇ ਆਰੋਪ ਲਾਉਂਦੀਆ ਕਿਹਾ ਗਿਆ ਕੀ ਵਿਧਾਇਕ ਰਾਜਪੁਰਾ ਦੇ ਇਸ਼ਾਰੇ ਉਤੇ ਅਜ ਸ਼ਹਿਰ ਦੇ ਵਖ ਵਖ ਵਾਰਡਾਂ ਵਿਚ ਕਨੁਨ ਨੂੰ ਛਿੱਕੇ ਟੰਗ ਕੇ ਪੁਲੀਸ ਪ੍ਰਸ਼ਾਸਨ ਦੀ ਮਦਦ ਨਾਲ ਜੋ ਕਮ ਕਿੱਤਾ ਗਿਆ ਹੈ ਉਹ ਨਿੰਦਣ ਯੋਗ ਹੈ , ਆਮ ਆਦਮੀ ਪਾਰਟੀ ਦੇ ਆਗੁਆ ਨੇ ਸਤਾ ਪਕਸ਼ ਆਗੁਆ ਤੇ ਅਰੌਪ ਲਾਉਂਦਿਆਂ ਕਿਹਾ ਕੀ ਕੌਂਸਲ ਚੋਣਾਂ ਦੌਰਾਨ ਕਾਂਗਰਸੀ ਆਗੁਆ ਵਲੋ ਜੋ ਗੁੰਡਾ ਗਰਦੀ ਕੀਤੀ ਗਈ ਹੈ ਉਸ ਦਾ ਖਦਸ਼ਾ ਪਹਿਲਾ ਹੀ ਉਨਾ ਵਲੋ ਜਤਾ ਦਿਤਾ ਗਿਆ ਸੀ ,
ਇਸ ਲਈ ਅਜ ਹੋਈ ਇਸ ਧੱਕੇਸ਼ਾਹੀ ਦਾ ਉਹ ਵਿਰੌਧ ਕਰਦੇ ਹਨ ਅਤੇ ਪ੍ਰਸ਼ਾਸਨ ਵਲੌ ਵਰਤੇ ਗਏ ਆਪਣੇ ਗੈਰ ਜਿਮੇਵਾਰਾਨਾ ਰਵਾਈਯੇ ਖਿਲਾਫ ਅਜ ਇਹ ਧਰਨਾ ਦੇ ਰਹੇ ਹਨ । ਇਸ ਮੌਕੇ ਆਪ ਆਗੂਆ ਵਲੋ ਤਹਿਸੀਲਦਾਰ ਰਾਜਪੁਰਾ ਨੂੰ ਇਕ ਮੰਗ ਪੱਤਰ ਵਿ ਸੌਂਪਿਆ ਗਿਆ ।
ਬਾਈਟ -ਆਪ ਆਗੁ ਮੈਡਮ ਨਿਨਾ ਮਿੱਤਲ ਅਤੇ ਤਹਿਸੀਲਦਾਰ ਰਾਜਪੁਰਾ