ਦੁਕਾਨਦਾਰਾਂ ਵਲੋਂ ਧਰਨਾ ਲੱਗਾ ਕੇ ਪੁਲਿਸ ਖਿਲਾਫ ਕੀਤੀ ਗਈ ਨਾਅਰੇਬਾਜ਼ੀ

0
166

ਤਰਨਤਾਰਨ ਦੀ ਟਰੈਫਿਕ ਪੁਲਿਸ ਵਲੋਂ ਸ਼ਹਿਰ ਦੀ ਟਰੈਫਿਕ ਸਮੱਸਿਆ ਨੂੰ ਲੈ ਕੇ ਪਿਛਲੇ ਇੱਕ ਮਹੀਨੇ ਤੋਂ ਬੇਰੀ ਗੇਟ ਲੱਗਾ ਕੇ ਸ਼ਹਿਰ ਦੀ ਟਰੈਫਿਕ ਨੂੰ ਇੱਕ ਪਾਸੇ ਕੀਤਾ ਹੈ ਜਿਸ ਕਾਰਨ ਦੁਕਾਨਦਾਰਾ ਦੀ ਦੁਕਾਨਦਾਰੀ ਤੇ ਗ੍ਰਾਹਕਾਂ ਦੀ ਆਮਦ ਘੱਟ ਗਈ ਹੈ ਅਤੇ ਬਾਰ ਬਾਰ ਪ੍ਰਸ਼ਾਸ਼ਨ ਨੂੰ ਕਹਿਣ ਤੇ ਵੀ ਕੋਈ ਸੁਣਵਾਈ ਨਹੀਂ ਕੀਤੀ ਗਈ ਜਿਸ ਦੇ ਰੋਸ ਵਿੱਚ ਅੱਜ ਸਮੂਹ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਬੰਦ ਕਰਕੇ ਸ਼ਹਿਰ ਦਾ ਬੋਹੜੀ ਚੋਂਕ ਤੇ ਧਰਨਾ ਲੱਗਾ ਕੇ ਪੁਲਿਸ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਬੇਰੀ ਗੇਟ ਖੋਲਣ ਦੀ ਮੰਗ ਕੀਤੀ ਹੈ

ਇਸ ਮੌਕੇ ਤੇ ਦੁਕਾਨਦਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਬੇਰੀ ਗੇਟ ਲਾਉਣ ਨਾਲ ਸਾਡੇ ਕਾਰੋਬਾਰ ਉਪਰ ਬਹੁਤ ਜਿਆਦਾ ਅਸਰ ਪਿਆ ਹੈ ਓਹਨਾ ਨੇ ਕਿਹਾ ਕਿ ਤਰਨਤਾਰਨ ਇੱਕ ਇਤਿਹਾਸਕ ਨਗਰ ਹੈ ਅਤੇ ਇਥੇ ਗੁਰਦਵਾਰਾ ਸਾਹਿਬ ਵਿਖੇ ਹਰ ਮਹੀਨੇ ਮੱਸਿਆ ,ਸੰਗਰਾਂਦ ਤੇ ਦੂਰੋਂ ਦੂਰੋਂ ਸ਼ਰਧਾਲੂ ਮੱਥਾ ਟੇਕਣ ਆਉਂਦੇ ਹਨ ਪਰ ਸ਼ਹਿਰ ਦੇ ਵੱਖ ਵੱਖ ਚੋਂਕਾਂ ਵਿਚ ਪੁਲਿਸ ਵਲੋਂ ਬੇਰੀ ਗੇਟ ਲੱਗਾ ਦਿੱਤੇ ਹ ਨ ਜਿਸਕਾਰਨ ਸ਼ਰਧਾਲੂ ਬਾਹਰੋਂ ਹੀ ਚਲੇ ਜਾਂਦੇ ਹਨ ,ਦੁਕਾਨਦਾਰਾਂ ਨੇ ਕਿਹਾ ਕਿ ਇੱਕ ਤਾ ਪਹਿਲਾ ਕਰੋਨਾ ਕਾਰਨ ਕਾਰੋਬਾਰ ਠੱਪ ਹੈ ਦੂਜਾ ਪੁਲਿਸ ਵਲੋਂ ਬੇਰੀ ਗੇਟ ਲਗਾਏ ਹਨ ਜਿਸ ਕਾਰਨ ਉਹਨਾਂ ਨੂੰ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਮੂਹ ਦੁਕਾਨਦਾਰਾਂ ਨੇ ਮੰਗ ਕੀਤੀ ਕਿ ਜਲਦ ਤੋਂ ਜਲਦ ਚੋਂਕਾਂ ਉਪਰ ਪਏ ਬੇਰੀ ਗੇਟ ਉਠਾਏ ਜਾਣ ਤਾ ਸੱਘਰਸ਼ ਹੋਰ ਤਿੱਖਾ ਕਰਨਾ ਪਵੇਗਾ ,,,