ਦਲਿਤ ਨੌਜਵਾਨ ਨੂੰ ਪੇਸ਼ਾਬ ਪਿਲਾਉਣ ਦੇ ਮਾਮਲੇ ਵਿਚ ਇਕ ਨਵਾਂ ਮੋੜ

0
192

ਦਲਿਤ ਨੌਜਵਾਨ ਨੂੰ ਪੇਸ਼ਾਬ ਪਿਲਾਉਣ ਮਾਮਲੇ ਨੇ ਲਿਆ ਨਵਾਂ ਮੌੜ! ਸਫਾਈ ਕਮਿਸ਼ਨ ਦੇ ਚੈਅਰਮੈਨ ਨੇ ਆਕਾਲੀ ਸਰਪੰਚ ਤੇ ਮਾਮਲਾ ਦਰਜ ਕਰਨ ਦਾ ਚਾੜਿਆ ਹੁਕਮ! ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਅਤੇ ਸਾਬਕਾ ਐਸ ਸੀ ਕਮਿਸ਼ਨ ਦੇ ਚੇਅਰਮੈਨ ਤੇ ਸਾਧਿਆ ਨਿਸ਼ਾਨਾ ਦਲਿਤ ਨੌਜਵਾਨ ਨੂੰ ਪਿਸ਼ਾਬ ਪਿਲਾਉਣ ਦੀ ਘਟਨਾ ਨੂੰ ਦੱਸਿਆ ਗਲਤ ਜਾਂਚ ਲਈ ਸਿਟ ਦਾ ਗਠਨ

ਜ਼ਿਲ੍ਹਾ ਫਾਜ਼ਿਲਕਾ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਜਲਾਲਾਬਾਦ ‘ਚ ਪੈਂਦੇ ਪਿੰਡ ਚੱਕ ਜਾਨੀਸਰ ਦੇ ਬਹੁਤ ਚਰਚਿਤ ਦਲਿਤ ਨੌਜਵਾਨ ਨੂੰ ਪਿਸ਼ਾਬ ਵਿੱਚ ਪਿਲਾਉਣ ਦੇ ਮਾਮਲੇ ਨੇ ਨਵਾਂ ਮੋੜ ਅਖਤਿਆਰ ਕਰ ਲਿਆ ਹੈ ਅਤੇ ਇਹ ਮਾਮਲਾ ਠੰਡਾ ਹੋਣ ਦੀ ਬਜਾਏ ਹੁਣ ਦੂਸਰੇ ਰੁੱਖ ਵੱਲ ਤੂਲ ਫਡ਼ਨ ਜਾ ਰਿਹਾ ਹੈ। ਕੱਲ ਦਲਿਤ ਨੌਜਵਾਨ ਦੇ ਘਰ ਆਏ ਹਾਲ ਜਾਨਣ ਸਫਾਈ ਕਮਿਸ਼ਨ ਦੇ ਚੇਅਰਮੈਨ ਗੇਜਾ ਰਾਮ ਨੇ ਜਿੱਥੇ ਪੀੜਤ ਪਰਿਵਾਰ ਦਾ ਹਾਲ ਚਾਲ ਜਾਣਿਆ, ਉਥੇ ਹੀ ਦਲਿਤ ਪਰਿਵਾਰ ਦੀ ਹਮਾਇਤ ਕਰ ਰਹੇ ਅਕਾਲੀ ਸਰਪੰਚ ‘ਤੇ ਐਸਸੀ ਐਕਟ ਤਹਿਤ ਮੁਕੱਦਮਾ ਦਰਜ ਕਰਨ ਦਾ ਹੁਕਮ ਚਾੜ੍ਹ ਦਿੱਤਾ ਹੈ ।ਸਫਾਈ ਕਮਿਸ਼ਨ ਦੇ ਚੈਅਰਮੈਨ ਨੇ ਸਿੱਧੇ ਦੋਸ਼ ਲਾਉਂਦਿਆਂ ਕਿਹਾ ਕਿ ਸਾਬਕਾ ਕੇਂਦਰੀ ਮੰਤਰੀ ਵਿਜੈ ਕੁਮਾਰ ਸਾਂਪਲਾ ਅਤੇ ਪੰਜਾਬ ਐਸਸੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਰਾਜੇਸ਼ ਬਾਘਾ ਨੇ ਇਸ ਮਾਮਲੇ ਨੂੰ ਤੂਲ ਦਿੱਤਾ ਹੈ, ਜਿਹੜਾ ਕਿ ਜਾਂਚ ਤੋਂ ਪਤਾ ਲੱਗਦਾ ਹੈ ਇਹ ਮਾਮਲਾ ਪਿਸ਼ਾਬ ਪਿਲਾਉਣ ਦਾ ਨਹੀਂ ਸਾਬਤ ਹੁੰਦਾ। ਉਨ੍ਹਾਂ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਲਈ ਏਡੀਸੀ (ਜਰਨਲ। ਐੱਸਪੀ(ਐੱਚ) ਅਤੇ ਹੋਰ ਅਧਿਕਾਰੀਆਂ ਦੀ ਸਿਟ ਦਾ ਗਠਨ ਕਰਦਿਆਂ ਜਾਂਚ ਦੇ ਹੁਕਮ ਜਾਰੀ ਕੀਤੇ ਹਨ। ਸਫਾਈ ਕਮਿਸ਼ਨ ਦੇ ਚੇਅਰਮੈਨ ਗੇਜ ਰਾਮ ਨੇ ਜਿੱਥੇ ਕਾਂਗਰਸ ਪਾਰਟੀ ਦੀ ਪਿੱਠ ਥਾਪੜੀ, ਓਥੇ ਹੀ ਅਕਾਲੀ ਦਲ ਬਾਦਲ ਅਤੇ ਬੀ ਜੇ ਪੀ ਤੇ ਵਰਦਿਆਂ ਕਿਹਾ ਕਿ ਇਨ੍ਹਾਂ ਦੇ ਰਾਜ ਵਿਚ ਜਦੋਂ ਦਲਿਤ ਨੌਜਵਾਨ ਦੀਆਂ ਲੱਤਾਂ ਵੱਢ ਕੇ ਕਤਲ ਕਰ ਦਿੱਤਾ ਗਿਆ ਸੀ, ਉਸ ਵਕਤ ਐਸਸੀ ਕਮਿਸ਼ਨ ਅਤੇ ਮੌਜੂਦਾ ਕੇਂਦਰੀ ਮੰਤਰੀ ਕਿੱਥੇ ਬੈਠੇ ਹੋਏ ਸੀ। ਉਹ ਬੋਲੇ ਤੱਕ ਨਹੀਂ! ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ਅਤੇ ਯੂਪੀ ਦੀ ਯੋਗੀ ਸਰਕਾਰ ਤੇ ਵਰ੍ਹਦਿਆਂ ਕਿਹਾ ਕਿ ਬਾਲਮੀਕ ਭਾਈਚਾਰੇ ਤੇ ਲਗਾਤਾਰ ਹਮਲੇ ਵਧ ਰਹੇ ਹਨ, ਪ੍ਰੰਤੂ ਸਰਕਾਰਾਂ ਚੁੱਪ ਬੈਠੀਆਂ ਹਨ।