ਤਰਨ ਤਾਰਨ ਵਿਖੇ ਸੱਚ ਦਾ ਸਾਥ ਪਾਰਟੀ ਵੱਲੋ ਕਿਸਾਨ ਅੰਦੋਲਨ ਦੇ ਚਲਦਿਆ ਕਿਸਾਨਾਂ ਨੂੰ ਦਿੱਲੀ ਜਾਣ ਲਈ ਲਾਮਬੰਦ ਕਰਨ ਲਈ

0
149

ਕਿਸਾਨ ਅੰਦੋਲਨ ਦੇ ਚਲਦਿਆ 26 ਜਨਵਰੀ ਨੂੰ ਵਾਪਰੀ ਘਟਨਾ ਤੋਂ ਬਾਦ ਕਿਸਾਨਾਂ ਨੂੰ ਵੱਡੀ ਪੱਧਰ ਤੇ ਦਿੱਲੀ ਜਾਣ ਲਈ ਲਾਮਬੰਦ ਕਰਨ ਦੇ ਮੰਤਵ ਨਾਲ ਸੱਚ ਦਾ ਸਾਥ ਪਾਰਟੀ ਵੱਲੋ ਪਾਰਟੀ ਪ੍ਰਧਾਨ ਗੁਰਦੇਵ ਸਿੰਘ ਦੀ ਅਗਵਾਹੀ ਹੇਠ ਤਰਨ ਤਾਰਨ ਵਿਖੇ ਵਿਸ਼ਾਲ ਟ੍ਰੈਕਟਰ ਮਾਰਚ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਨੌਜਵਾਨ ਸ਼ਾਮਲ ਹੋਏ ਇਸ ਮੌਕੇ ਗੁਰਦੇਵ ਸਿੰਘ ਨੇ ਦੱਸਿਆ ਕੀ ਉਹ ਇਹ ਟ੍ਰੈਕਟਰ ਮਾਰਚ ਕਰ ਲੋਕਾਂ ਨੂੰ ਦਿੱਲੀ ਜਾਣ ਲਈ ਲਾਮਬੰਦ ਕਰ ਰਹੇ ਹਨ ਅਤੇ ਕੱਲ ਨੂੰ ਵਿਸ਼ਾਲ ਜਥਾ ਲੈ ਕੇ ਦਿੱਲੀ ਰਵਾਨਾ ਹੋਣਗੇ