ਤਰਨ ਤਾਰਨ ਵਿਖੇ ਕੈਪਟਨ ਅਮਰਿੰਦਰ ਸਿੰਘ,ਮੋਦੀ ਅਤੇ ਅਸ਼ਵਨੀ ਸ਼ਰਮਾਂ ਦਾ ਫੂਕਿਆ ਪੁੱਤਲਾ

0
139

ਪੁਲਿਸ ਵੱਲੋ ਸੰਗਰੂਰ ਵਿਖੇ ਕਿਸਾਨਾਂ ਤੇ ਕੀਤੇ ਲਾਠੀਚਾਰਜ ਅਤੇ ਹੁਸ਼ਿਆਰਪੁਰ ਵਿਖੇ ਭਾਜਪਾ ਆਗੂ ਦੀ ਕੋਠੀ ਤੇ ਗੋਹਾ ਸੁੱਟਣ ਤੇ ਪੁਲਿਸ ਵੱਲੋ ਕਿਸਾਨਾਂ ਤੇ ਕੇਸ ਦਰਜ ਕਰਨ ਦੇ ਵਿਰੋਧ ਵਿੱਚ ਕਿਸਾਨਾਂ ਵੱਲੋ ਤਰਨ ਤਾਰਨ ਵਿਖੇ ਮੁੱਖ ਕੈਪਟਨ ਅਮਰਿੰਦਰ ਸਿੰਘ ,ਮੋਦੀ ਅਤੇ ਅਸ਼ਵਨੀ ਸ਼ਰਮਾਂ ਦਾ ਫੂਕਿਆ ਪੁੱਤਲਾ ,

ਕਿਹਾ ਅਗਰ ਸਰਕਾਰ ਨੇ ਦਰਜ ਕੇਸ ਵਾਪਸ ਨਾ ਲਏ ਤਾਂ ਭਾਜਪਾ ਦੀ ਤਰਜ਼ ਤੇ ਕਾਂਗਰਸੀਆਂ ਆਗੂਆਂ ਦਾ ਕੀਤਾ ਜਾਵੇਗਾ ਬਾਈਕਾਟ ਬੀਤੇ ਦਿਨੀ ਸੰਗਰੂਰ ਵਿਖੇ ਪੰਜਾਬ ਭਾਜਪਾ ਦੇ ਪ੍ਰਧਾਨ ਦਾ ਵਿਰੋਧ ਕਰ ਰਹੇ ਕਿਸਾਨਾਂ ਤੇ ਪੁਲਿਸ ਵੱਲੋ ਕੀਤੇ ਗਏ ਲਾਠੀਚਾਰਜ਼ ਅਤੇ ਹੁਸ਼ਿਆਰਪੁਰ ਵਿਖੇ ਭਾਜਪਾ ਆਗੂ ਤਰਿਕਸ਼ਣ ਸੂਦ ਦੇ ਘਰ ਗੋਹਾ ਸੁੱਟਣ ਵਾਲੇ ਕਿਸਾਨਾਂ ਤੇ ਪੁਲਿਸ ਵੱਲੋ ਸੰਗੀਨ ਧਰਾਵਾਂ ਤਹਿਤ ਮਾਮਲਾ ਦਰਜ ਕਰਨ ਦੇ ਵਿਰੋਧ ਵਿੱਚ ਕਿਸਾਨਾਂ ਵੱਲੋ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਤਰਨ ਤਾਰਨ ਦੇ ਪਿੰਡ ਉਸਮਾ ਸਥਿਤ ਟੋਲ ਪਲਾਜ਼ਾ ਤੇ ਰੋਸ ਪ੍ਰਦਰਸ਼ਨ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ,ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾਂ ਦਾ ਪੁਤਲਾ ਸਾੜਿਆ ਗਿਆਂ ਅਤੇ ਜੰਮ ਕੇ ਨਾਰੇਬਾਜ਼ੀ ਕੀਤੀ ਗਈ ਇਸ ਮੋਕੇ ਕਿਸਾਨਾਂ ਨੇ ਗੱਲ ਕਰਦਿਆਂ ਉੱਕਤ ਦੋਵਾਂ ਘੱਟਨਾਵਾਂ ਦੀ ਨਿੰਦਾਂ ਕਰਦਿਆ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਕੁਰਸੀ ਬਚਾਉਣ ਖਾਤਰ ਕਿਸਾਨਾਂ ਤੇ ਤਸ਼ਦੱਦ ਕਰ ਰਿਹਾ ਹੈ ਇਸ ਮੋਕੇ ਕਿਸਾਨਾਂ ਨੇ ਕਿਹਾ ਕਿ ਕੈਪਟਨ ਅਤੇ ਮੋਦੀ ਅੰਦਰ ਖਾਤੇ ਇੱਕੋ ਥੈਲੀ ਦੇ ਚਿੱਟੇ ਵੱਟੇ ਹਨ ਕਿਸਾਨ ਆਗੂਆਂ ਨੇ ਪੁਲਿਸ ਵੱਲੋ ਕਿਸਾਨਾਂ ਤੇ ਦਰਜ ਕੇਸ ਵਾਪਸ ਲੈਣ ਦੀ ਮੰਗ ਕਰਦਿਆਂ ਕਿਹਾ ਕਿ ਅਗਰ ਪੰਜਾਬ ਸਰਕਾਰ ਦਾ ਕਿਸਾਨਾਂ ਪ੍ਰਤੀ ਇਹੀ ਵਤੀਰਾ ਰਿਹਾ ਅਤੇ ਕਿਸਾਨਾਂ ਤੇ ਦਰਜ਼ ਕੇਸ ਵਾਪਸ ਨਾ ਲਏ ਗਏ ਤਾਂ ਉਹ ਭਾਜਪਾ ਦੇ ਲੀਡਰਾਂ ਦੀ ਤਰਜ਼ ਤੇ ਪੰਜਾਬ ਦੇ ਕਾਂਗਰਸੀਆਂ ਦਾ ਬਾਈਕਾਟ ਕਰਨਗੇ ਤੇ ਕਾਂਗਰਸੀਆਂ ਦਾ ਪਿੰਡਾਂ ਵਿੱਚ ਵੜਨਾ ਬੰਦ ਕਰ ਦਿੱਤਾ ਜਾਵੇਗਾ