ਤਰਨ ਤਾਰਨ ਦੇ ਪਿੰਡ ਫਤਿਆਬਾਦ ਤੋ ਲੈ ਕੇ ਛਾਪੜੀ ਸਾਹਿਬ ਤੱਕ 20 ਕਿੱਲੇ ਖੜੀ ਕਣਕ ਸੜ ਕੇ ਸਵਾਹ

0
197

ਜਿਲਾ ਤਰਨ ਤਾਰਨ ਦੇ ਪਿੰਡ ਫਤਿਆਬਾਦ ਤੋ ਲੈ ਕੇ ਛਾਪੜੀ ਸਾਹਿਬ ਤੱਕ 20 ਕਿੱਲੇ ਖੜੀ ਕਣਕ ਸੜ ਕੇ ਸਵਾਹ ਹੋ ਜਾਣ ਦੀ ਖਬਰ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮਾਸਟਰ ਮੱਕੜ ਸਿੰਘ ਦੀ 12 ਕਿੱਲੇ ਅਤੇ ਅਮਰਜੀਤ ਸਿੰਘ ਪਹਿਲਵਾਨ ਦੀ 2 ਕਿਲੇ ਅਤੇ ਫਤਿਆਬਾਦ ਤੋਂ ਥੋੜ੍ਹੀ ਹੀ ਦੂਰ ਪੈਂਦੇ ਪਿੰਡ ਖਾਨ ਰਜਾਦਾ ਦੇ ਇੱਕ ਕਿਸਾਨ ਵੱਲੋਂ ਠੇਕੇ ਤੇ ਲਈ 5 ਕਿੱਲੇ ਤੇ ਇਕ ਹੋਰ ਕਿਸਾਨ ਜਿਸਦੀ 1 ਕਿੱਲੇ ਦੀ ਖੜੀ ਫਸਲ ਸੜ ਕੇ ਸਵਾਹ ਹੋ ਚੁੱਕੀ ਹੈ। ਕਣਕ ਨੂੰ ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਪੀੜਤ ਕਿਸਾਨ ਵੱਲੋ ਪੰਜਾਬ ਸਰਕਾਰ ਕੋਲੋ ਹੋਏ ਨੁਕਸਾਨ ਲਈ ਦੀ ਭਰਪਾਈ ਲਈ ਮੁਆਵਜੇ ਦੀ ਮੰਗ ਕੀਤੀ ਗਈ ਹੈ।