ਤਰਨਤਾਰਨ ਦੀ ਥਾਣਾ ਸਰਾਏ ਅਮਾਨਤ ਖ਼ਾਂ ਪੁਲਿਸ ਵੱਲੋਂ ਗਸ਼ਤ ਦੋਰਾਣ ਕਾਬੂ ਕੀਤੇ ਤਸਕਰ ਕੋਲੋਂ ਪੁਛਤਾਛ ਦੋਰਾਣ 1ਕਿਲੋ 300 ਗ੍ਰਾਮ ਹੈਰੋਇਨ ਬਰਾਮਦ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਪੁਲਿਸ ਵੱਲੋਂ ਫੜੇ ਗਏ ਤਸਕਰ ਦੀ ਪਹਿਚਾਣ ਪਿੰਡ ਨੋਸਿਹਰਾ ਢਾਲਾ ਵਾਸੀ ਪਲਵਿੰਦਰ ਸਿੰਘ ਵੱਜੋ ਹੋਈ ਹੈ ਤਰਨਤਾਰਨ ਪੁਲਿਸ ਦੇ ਐਸ ਐਸ ਪੀ ਧਰੁਮਣ ਐਚ ਨਿੰਬਲੇ ਨੇ ਦੱਸਿਆ ਕਿ ਉਕਤ ਵਿਅਕਤੀ ਨੂੰ ਪੁਲਿਸ ਨੇ ਬੀਤੇ ਦਿਨ 8 ਗ੍ਰਾਮ ਹੈਰੋਇਨ ਸਮੇਤ ਗਿਰਫ਼ਤਾਰ ਕੀਤਾ ਸੀ ਪੁਛਤਾਛ ਦੋਰਾਣ ਪਤਾ ਚੱਲਿਆ ਕਿ ਇਹ ਖੁੱਦ ਵੀ ਨਸ਼ਾ ਸੇਵਨ ਕਰਦਾ ਹੈ ਅਤੇ ਵੱਡੇ ਪੱਧਰ ਤੇ ਵੇਚਦਾ ਵੀ ਹੈ ਜਿਸ ਤੇ ਸਖ਼ਤੀ ਨਾਲ ਪੁਛਤਾਛ ਦੋਰਾਣ ਉਸ ਕੋਲੋਂ 1ਕਿਲੋ 300 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ