ਜੰਡਿਆਲਾ ਗੁਰੂ ਵਿੱਚ ਕਿਸਾਨ ਜਥੇਬੰਦੀਆਂ ਦਾ ਧਰਨਾ 104 ਵੇ ਦਿਨ ਵਿੱਚ ਪੁੱਜਾ

0
270

ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਵਿੱਚ ਕਿਸਾਨ ਜਥੇਬੰਦੀਆਂ ਦਾ ਧਰਨਾ 104 ਵੇ ਦਿਨ ਵਿੱਚ ਪੁੱਜ ਗਿਆ
ਉਨ੍ਹਾਂ ਕਿਹਾ ਅੱਜ ਤੱਕ ਜਿੰਨੀਆਂ ਵੀ ਕੇਂਦਰ ਸਰਕਾਰ ਨਾਲ ਮੀਟਿੰਗਾਂ ਹੋਈਆਂ ਬੇਨਿਤਜਾ ਹੀ ਨਿਕਲੀਆਂ
ਇਸ ਮੀਟਿੰਗ ਵਿੱਚ ਕੋਈ ਹੱਲ ਨਿਕਲਣ ਵਾਲਾ ਨਹੀਂ
ਕਿਸਾਨਾਂ ਦੇ ਸੰਗਰਸ਼ ਦੇ ਚਲਦੇ ਹੀ ਰਿਲਾਇੰਸ ਕਿਸਾਨਾਂ ਦੇ ਹੱਕ ਵਿੱਚ ਬਿਆਨਬਾਜ਼ੀ ਕਰ ਰਹੀ
ਇਹ ਕੇਂਦਰ ਸਰਕਾਰ ਦੀ ਸੋਚੀ ਸਮਝੀ ਸਾਜਿਸ਼ ਦਿਖ ਰਹੀ ਹੈ

ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਵਿੱਚ ਕਿਸਾਨ ਮਜਦੂਰ ਸੰਗਰਸ਼ ਕਮੇਟੀ ਵੱਲੋਂ ਲਗਾਇਆ ਗਿਆ ਧਰਨਾ 104 ਵੇ ਦਿਨ ਵਿਚ ਪੁੱਜ ਗਿਆ ਹੈ, ਅੱਜ ਖੇਤੀਬਾੜੀ ਦੇ ਕਾਲੇ ਕਾਨੂੰਨ ਨੂੰ ਜਿਹੜੀ ਕੇਂਦਰ ਸਰਕਾਰ ਵੱਲੋਂ ਮੀਟਿੰਗ ਕੀਤੀ ਜਾ ਰਹੀ ਹੈ ਉਸ ਵਿੱਚ ਵੀ ਕੋਈ ਹੱਲ ਨਿਕਲਣ ਵਾਲਾ ਨਹੀਂ ਲੱਗਦਾ, ਕਿਸਾਨ ਮਜਦੂਰ ਸੰਗਰਸ਼ ਕਮੇਟੀ ਦੇ ਆਗੂਆਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਬੜੇ ਸਮੇਂ ਤੋਂ ਕੇਂਦਰ ਸਰਕਾਰ ਨਾਲ ਮੀਟਿੰਗਾਂ ਦਾ ਸਿਲਸਿਲਾ ਚੱਲ ਰਿਹਾ ਹੈ ਪਰ ਕੋਈ ਨਤੀਜਾ ਵੀ ਅਜੇ ਤੱਕ ਸਾਹਮਣੇ ਨਹੀਂ ਆਇਆ, ਤੇ ਇਸ ਮੀਟਿੰਗ ਵਿੱਚ ਵੀ ਕੋਈ ਮਸਲਾ ਹੱਲ ਹੋਣ ਵਾਲਾ ਨਹੀਂ ਇਸ ਨੂੰ ਅਜੇ ਥੋੜਾ ਹੋਰ ਸਮਾਂ ਲੱਗੇਗਾ, ਉਨ੍ਹਾਂ ਕਿਹਾ ਕਿ ਜਿਹੜਾ ਰਿਲਾਇੰਸ ਬਿਆਨ ਦੇ ਰਹੀ ਹੈ ਕਿ ਉਹ ਕਿਸਾਨਾਂ ਦੇ ਹੱਕ ਵਿੱਚ ਹੈ, ਇਸ ਸਭ ਕਿਸਾਨਾਂ ਦੇ ਸੰਗਰਸ਼ ਦਾ ਨਤੀਜਾ ਹੈ , ਇਨ੍ਹਾਂ ਚਿਰ ਕਿਯੂ ਨਹੀਂ ਰਿਲਾਇੰਸ ਬੋਲੀ ਇਹ ਸਭ ਕੇਂਦਰ ਸਰਕਾਰ ਦੀ ਸੋਚੀ ਸਮਝੀ ਸਾਜਿਸ਼ ਹੈ, ਜੇਕਰ ਇਹ ਕਿਸਾਨਾਂ ਦੇ ਨਾਲ ਹਨ ਤੇ ਇਨ੍ਹਾਂ ਇਨੇ ਵੱਡੇ ਗੋਦਾਮ ਕਿਉਂ ਤਿਆਰ ਕੀਤੇ, ਇਨ੍ਹਾਂ ਦੀ ਸੋਚ ਹੈ ਕਿ ਕਿਸਾਨਾਂ ਨੂੰ ਹੁਣ ਚੁੱਪ ਕਰਾਕੇ ਚੋਰ ਮੋਰੀ ਰਾਹੀਂ ਇਹ ਕਨੂੰਨ ਲਾਗੂ ਕਰਨ ਦੀ ਸੋਚ ਰਹੇ ਹਨ, ਇਹ ਭੁੱਲ ਜਾਣ ਕਿਸਾਨ ਜਥੇਬੰਦੀਆਂ ਇਨ੍ਹਾਂ ਨੂੰ ਆਪਣੇ ਮਨਸੂਬੇ ਵਿੱਚ ਸਫਲ ਨਹੀਂ ਹੋਣ ਦੇਣਗੀਆਂ