ਜੰਗਲਾਤ ਮਹਿਕਮੇ ਨੇ ਦਸ ਕੁਇੰਟਲ ਦੇ ਕਰੀਬ ਖ਼ੈਰ ਦੀ ਲੱਕੜ ਕਿੱਤੀ ਬਰਾਮਦ

0
307

ਬੀਤੇ ਦਿਨ ਜੰਗਲਾਤ ਮਹਿਕਮੇ ਨੇ ਚੋਰੀ ਕੀਤੀ ਖੈਰ ਦੀ ਲੱਕੜ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰਨ ਚ ਸਫਲਤਾ ਹਾਸਲ ਕੀਤੀ ਹੈ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਵਣ ਰੇਂਜ ਅਫ਼ਸਰ ਸੰਜੀਵ ਕੁਮਾਰ ਨੇ ਦੱਸਿਆ ਕਿ ਬੀਤੇ ਦਿਨ ਜੰਗਲਾਤ ਮਹਿਕਮੇ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਚੌਹਾਲ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਤੇ ਇਸ ਦੌਰਾਨ ਹਿਮਾਚਲ ਵੱਲੋਂ ਆ ਰਹੀ ਇਕ ਵਰਨਾ ਕਾਰ ਨੂੰ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਦੇ ਚਾਲਕ ਵੱਲੋਂ ਕਾਰ ਨੂੰ ਭਜਾ ਲਿਆ ਗਿਆ ਜਿਸ ਤੇ ਮੁਸਤੈਦੀ ਦਿਖਾਉਂਦਿਆਂ ਹੋਇਆਂ ਅਧਿਕਾਰੀਆਂ ਵੱਲੋਂ ਉਕਤ ਕਾਰ ਨੂੰ ਸਲੇਰਨ ਮੋੜ ਤੇ ਕਾਬੂ ਕਰ ਲਿਆ ਗਿਆ

ਉਨ੍ਹਾਂ ਦੱਸਿਆ ਕਿ ਜਦੋਂ ਜੰਗਲਾਤ ਮਹਿਕਮੇ ਦੇ ਅਧਿਕਾਰੀਆਂ ਵੱਲੋਂ ਕਾਰ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ ਚੋਰੀ ਕੀਤੀ ਹੋਈ ਦਸ ਕੁਇੰਟਲ ਦੇ ਕਰੀਬ ਖ਼ੈਰ ਦੀ ਲੱਕੜ ਬਰਾਮਦ ਹੋਈ ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਦੀ ਪਹਿਚਾਣ ਸੁਰਿੰਦਰ ਸਿੰਘ ਪੁੱਤਰ ਬਰਿਆਮ ਸਿੰਘ ਵਾਸੀ ਚੋਹਾਲ ਤੇ ਲਖਵਿਨਦਰ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਸਲੇਰਨ ਵਜੋ ਹੋਈ ਹੈ ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਤੋਂ ਇਕ ਪਿਸਤੌਲ ਵੀ ਬਰਾਮਦ ਹੋਇਆ ਹੈ ਜਿਸ ਦੀ ਕਾਰਵਾਹੀ ਥਾਣਾ ਸਦਰ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ