ਜੰਗਲਾਤ ਮਹਿਕਮੇ ਦੀ ਟੀਮ ਨੇ ਜੰਗਲੀ ਜਾਨਵਰ ਸਾਂਬਰ ਨੂੰ ਕੀਤਾ ਕਾਬੂ

0
292

ਜੰਗਲੀ ਜਾਨਵਰ ਸਾਂਬਰ ਨੂੰ ਫਾਰੈਸਟ ਦੀ ਟੀਮ ਵੱਲੋਂ ਦੋ ਘੰਟਿਆਂ ਦੀ ਕੜੀ ਮਿਹਨਤ ਨਾਲ ਕਾਬੂ ਕੀਤਾ ਗਿਆ। ਇਸ ਸਬੰਧੀ ਏ.ਐੱਸ.ਆਈ ਕੁਲਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਜੰਗਲੀ ਜਾਨਵਰ ਜਿਸ ਦਾ ਨਾਮ ਸਾਂਬਰ ਹੈ

ਉਹ ਜੋ ਖੇਤਾਂ ਵਿੱਚ ਘੁੰਮ ਰਿਹਾ ਸੀ ਅਤੇ ਉਸ ਦੇ ਪਿੱਛੇ ਆਵਾਰਾ ਕੁੱਤੇ ਅਤੇ ਕੁਝ ਬੱਚੇ ਉਸ ਨੂੰ ਭਜਾ ਰਹੇ ਸਨ ਅਤੇ ਸਾਨੂੰ ਜਾਣਕਾਰੀ ਮਿਲਣ ਉਪਰੰਤ ਅਸੀਂ ਜੰਗਲਾਤ ਮਹਿਕਮੇ ਦੀ ਟੀਮ ਨੂੰ ਫੋਨ ਕਰ ਕੇ ਸਾਰੀ ਜਾਣਕਾਰੀ ਦਿੱਤੀ ਅਤੇ ਮੌਕੇ ਤੇ ਪਹੁੰਚੀ ਫੋਰੈਸਟ ਦੀ ਟੀਮ ਨੇ ਦੋ ਘੰਟਿਆਂ ਦੀ ਕੜੀ ਮਿਹਨਤ ਕਰ ਕੇ ਉਸ ਸਾਂਬਰ ਨਾਂਅ ਦੇ ਜੰਗਲੀ ਜਾਨਵਰ ਨੂੰ ਕਾਬੂ ਕਰ ਹਰੀਕੇ ਪੱਤਣ ਭੇਜ ਦਿੱਤਾ ਹੈ