ਜੁਗਰਾਜ ਦੇ ਘਰਦੇ ਵੀ ਉਡੀਕ ਰਹੇ ਹਨ ਜੁਗਰਾਜ ਨੂੰ

0
176

26 ਜਨਵਰੀ ਨੂੰ ਲਾਲ ਕਿਲ੍ਹੇ ਤੇ ਝੰਡੇ ਦੀ ਘਟਨਾ ਤੋਂ ਬਾਅਦ ਜਿੱਥੇ ਚਰਚਾ ਵਿਚ ਆਏ ਜਗਰਾਜ ਸਿੰਘ ਵਾਂ ਤਾਰਾ ਸਿੰਘ ਦੇ ਘਰ ਅੱਜ ਪੱਤਰਕਾਰਾਂ ਦੀ ਟੀਮ ਪਹੁੰਚੀ ਤਾਂ ਉਥੇ ਜਗਰਾਜ ਸਿੰਘ ਦੀ ਮਾਸੀ ਅਤੇ ਪਿਤਾ ਬਲਦੇਵ ਸਿੰਘ ਦਾ ਰੋ ਰੋ ਕੇ ਬੁਰਾ ਹਾਲ ਸੀ ਜਿਨ੍ਹਾਂ ਦਾ ਕਹਿਣਾ ਸੀ ਕਿ ਸਾਡਾ ਬੇਟਾ ਜਗਰਾਜ ਸਿੰਘ ਛੱਬੀ ਜਨਵਰੀ ਨੂੰ ਝੰਡਾ ਲਹਿਰਾ ਕੇ ਜਿੱਥੇ ਇਸ ਮੁਸੀਬਤ ਵਿੱਚ ਫਸ ਗਿਆ ਉੱਥੇ ਹੁਣ ਸਾਡਾ ਇਕੱਲਾ ਚਰਾਗ ਪਤਾ ਨ੍ਹੀਂ ਕਿੱਥੇ ਹੋਏਗਾ ੳੁਨ੍ਹਾਂ ਕੈਮਰੇ ਸਾਹਮਣੇ ਰੋ ਰੋ ਕੇ ਅਪੀਲ ਕੀਤੀ ਕਿ ਸਾਡੇ ਜਗਰਾਜ ਸਿੰਘ ਨੂੰ ਇੱਕ ਵਾਰ ਸਾਡੇ ਨਾਲ ਮਿਲਾਇਆ ਜਾਵੇ ਪਿੰਡ ਵਾਸੀਆਂ ਵੀ ਆਪਣੀਆਂ ਅੱਖਾਂ ਵਿੱਚ ਹੰਝੂ ਲੈਂਦੇ ਹੋਏ ਦੱਸਿਆ ਕਿ ਯੁਵਰਾਜ ਸਿੰਘ ਦਾ ਕੋਈ ਥਹੁ ਪਤਾ ਨਹੀਂ ਹੈ ਕਿ ਉਹ ਕਿੱਥੇ ਹੈ ਤੇ ਕਿਸ ਹਾਲਤ ਦੇ ਵਿੱਚ ਹੈ ਸੋ ਸਾਡੀ ਸਰਕਾਰ ਅਤੇ ਜਥੇਬੰਦੀਆਂ ਅੱਗੇ ਹੱਥ ਜੋੜ ਕੇ ਅਪੀਲ ਹੈ ਕੇ ਸਾਡੇ ਜਗਰਾਜ ਨੂੰ ਇੱਕ ਵਾਰ ਸਾਡੇ ਮੱਥੇ ਜ਼ਰੂਰ ਲਗਾਇਆ ਜਾਵੇ । ਇੱਥੇ ਪਰਿਵਾਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਲੋਕ ਕਹਿੰਦੇ ਸਨ ਝੰਡਾ ਚੜ੍ਹਾਉਣ ਨਾਲ ਜਗਰਾਜ ਨੂੰ ਬਾਹਰੋਂ ਪੈਸੇ ਮਿਲਣੇ ਹਨ ਪਰ ਇਹੋ ਜਿਹੀ ਉਸ ਦੀ ਕੋਈ ਮਨਸ਼ਾ ਨਹੀਂ ਸੀ ਤੇ ਨਾ ਹੀ ਸਾਨੂੰ ਕੋਈ ਲਾਲਚ ਸੀ ਉਨ੍ਹਾਂ ਕਿਹਾ ਕਿ ਸਾਡੇ ਕੋਲ ਹੁਣ ਚਾਹ ਪੱਤੀ ਜੋਗੇ ਅਤੇ ਖੰਡ ਜੋਗੇ ਪੈਸੇ ਵੀ ਨਹੀਂ ਹਨ ਉਹ ਵੀ ਸਾਨੂੰ ਆਂਢ ਗੁਆਂਢ ਤੋਂ ਲੋਕ ਦੇ ਕੇ ਜਾ ਰਹੇ ਹਨ
ਇਸ ਮੌਕੇ ਪਿੰਡ ਵਾਸੀਆਂ ਅਤੇ ਪਰਿਵਾਰ ਨੇ ਕੀ ਕਿਹਾ ਤੁਸੀਂ ਆਪ ਸੁਣੋ।

ਤਰਨਤਾਰਨ ਤੋਂ ਕੈਮਰਾਮੈਨ ਲਖਵਿੰਦਰ ਸਿੰਘ ਗੋਲਣ ਨਾਲ ਰਿੰਪਲ ਗੋਲਣ ਦੀ ਵਿਸ਼ੇਸ਼ ਰਿਪੋਰਟ