ਅਮ੍ਰਿਤਸਰ,9 ਜਨਵਰੀ (2021) ਜਲ ਸਪਲਾਈ ਅਤੇ ਸੈਨੀਟੇਸਨ ਵਰਕਰ ਯੂਨੀਅਨ ਪੰਜਾਬ (ਰਜਿ:ਨੰ.26)ਜਿਲਾ ਅਮ੍ਰਿਤਸਰ ਵੱਲੋਂ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਜਿਲਾ ਪ੍ਰਧਾਨ ਗੁਰਮੀਤ ਸਿੰਘ ਕੋਟਲਾ ਕਾਜੀਆ,ਸੂਬਾ ਪ੍ਰਧਾਨ ਸੰਦੀਪ ਕੁਮਾਰ ਸ਼ਰਮਾ ਤੇ ਜਿਲਾ ਜਨਰਲ ਸਕੱਤਰ ਮੰਗਤ ਰਾਮ,ਸਰਕਲ ਪ੍ਰਧਾਨ ਸਿਵ ਕੁਮਾਰ ਦੀ ਅਗਵਾਈ ਹੇਠ ਪਰਿਵਾਰਾਂ ਤੇ ਬੱਚਿਆਂ ਸਮੇਤ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਪੱਤਰਾ ਦੀਆਂ ਕਾਪੀਆਂ ਸਾੜੀਆਂ ਗਈਆਂ ਹਨ,ਮੀਡੀਆ ਨੂੰ ਜਾਣਕਾਰੀ ਦਿੰਦਿਆਂ ਆਗੂਆਂ ਨੇ ਕਿਹਾ ਕਿ ਇਕ ਪਾਸੇ ਮਾਣਯੋਗ ਡਿਪਟੀ ਡਾਇਰੈਕਟਰ (ਪ੍ਰਸ਼ਾਸਨ) ਪਟਿਆਲਾ ਵੱਲੋਂ ਕਾਰਜਕਾਰੀ ਇੰਜੀਨੀਅਰ ਪੰਜਾਬ ਨੂੰ ਵਾਰ-ਵਾਰ ਹਦਾਇਤਾਂ ਕੀਤੀਆਂ ਜਾ ਰਹੀਆਂ ਹਨ ਕਿ ਵਰਕਰਾਂ ਦੀਆ ਤਨਖਾਹਾਂ 7 ਤਰੀਕ ਤੋਂ ਪਹਿਲਾਂ ਰਲੀਜ਼ ਕੀਤੀਆਂ ਜਾਣ ਪਰ ਇਸ ਤੋਂ ਉਲਟ ਥੱਲੇ ਵਾਲੇ ਅਧਿਕਾਰੀਆਂ ਵੱਲੋਂ ਉੱਚ ਅਧਿਕਾਰੀਆਂ ਦੇ ਹੁਕਮਾਂ ਨੂੰ ਟਿੱਚ ਸਮਝਦੇ ਹੋਏ ਤਨਖਾਹਾਂ ਲਗਾਤਾਰ ਲੇਟ ਕੀਤੀਆ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਇਸ ਦੇ ਵਿਰੋਧ ਵਿੱਚ ਜਥੇਬੰਦੀ ਵੱਲੋਂ ਆਪਣੇ ਪਰਿਵਾਰਾਂ ਤੇ ਬੱਚਿਆਂ ਸਮੇਤ 7 ਤਰੀਕ ਨੂੰ ਤਨਖਾਹਾਂ ਰਲੀਜ਼ ਕਰਨ ਵਾਲੇ ਤੇ ਲਗਾਤਾਰ ਮੋਰਚੇ ਵਿੱਚ ਬੈਠੇ ਸਾਥੀਆਂ ਨੂੰ ਦਿੱਤੀਆਂ ਧਮਕੀਆਂ ਭਰੇ ਪੱਤਰ ਫੂਕੇ ਗਏ ਹਨ।ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਕੰਮ ਕਰਦੇ ਇੰਨਲਿਸਟਮੈਂਟ ਕਾਮਿਆਂ ਨੂੰ ਸਿੱਧਾ ਕੰਟਰੈਕਟ ਤੇ ਕਰਨ ਜਾ ਬੈਕ ਡੋਰ ਮਸਟਰੋਲ ਜਾਰੀ ਕਰਨ ਲਈ ਜਲ ਸਪਲਾਈ ਮੰਤਰੀ ਰਜੀਆ ਸੁਲਤਾਨਾ ਦੀ ਰਿਹਾਇਸ਼ ਸਾਹਮਣੇ 17 ਦਸੰਬਰ 2020 ਤੋਂ ਲਗਾਤਾਰ ਮੋਰਚਾ ਚੱਲ ਰਿਹਾ ਹੈ ਪਿਛਲੇ ਦਿਨੀਂ ਜਲ ਸਪਲਾਈ ਮੈਨਜਮੈਂਟ ਵੱਲੋਂ ਜਥੇਬੰਦੀ ਨਾਲ ਗੱਲਬਾਤ ਦੌਰਾਨ ਵਿਭਾਗ ਦੇ ਪ੍ਰਮੁੱਖ ਸਕੱਤਰ ਨਾਲ ਚੰਡੀਗੜ੍ਹ ਵਿਖੇ ਮੀਟਿੰਗ ਤੈਅ ਕਰਵਾਈ ਗਈ ਸੀ। ਜਥੇਬੰਦੀ ਨੇ ਪਹਿਲਾਂ ਹੀ ਫੈਸਲਾ ਕੀਤਾ ਸੀ ਤੇ ਅਧਿਕਾਰੀਆਂ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਸੀ ਕਿ ਮੰਗਾਂ ਦੇ ਸਬੰਧ ਵਿੱਚ ਜਥੇਬੰਦੀ ਨਾਲ ਕੋਈ ਵੀ ਵਿਚਾਰ ਚਰਚਾ ਕਰਨੀ ਹੈ ਤਾਂ ਉਹ ਚਲਦੇ ਮੋਰਚੇ ਵਿੱਚ ਹੀ ਕੀਤੀ ਜਾਵੇਗੀ 11ਜਨਵਰੀ 2021 ਨੂੰ ਵਿਭਾਗ ਦੇ ਪ੍ਰਮੁੱਖ ਸਕੱਤਰ ਨਾਲ ਲਿਖਤੀ ਮੀਟਿੰਗ ਮਿਲਣ ਤੋਂ ਬਾਅਦ ਜਥੇਬੰਦੀ ਨੇ ਲਗਾਤਾਰ ਮੋਰਚਾ ਉਡੀਕ ਮੋਰਚੇ ਵਿੱਚ ਤਬਦੀਲ ਕਰ ਦਿੱਤਾ ਸੀ ਜੋ ਕਿ ਹੁਣ ਵੀ ਸਾਂਤੀ ਪੂਰਵਕ ਚੱਲ ਰਿਹਾ ਹੈ।ਜਿਸ ਵਿੱਚ ਰੋਜ ਦੀ ਤਰਾ ਹੀ 10 ਸਾਥੀ ਬਦਲਕੇ ਬਿਠਾਏ ਜਾਂਦੇ ਹਨ। ਤੇ ਉਚ ਅਧਾਕਾਰੀਆਂ ਦੇ ਧਿਆਨ ਵਿਚ ਵੀ ਲਿਆਂਦਾ ਗਿਆ ਸੀ। ਲੰਮੀ ਗਲਬਾਤ ਤੋਂ ਬਾਅਦ ਇਹ ਸਹਿਮਤੀ ਬਣੀ ਸੀ। ਪਰ ਇਸ ਤੋਂ ਉਲਟ ਕਹਿਣੀ ਤੇ ਕਰਨੀ ਦਾ ਚੇਹਰਾ ਨੰਗਾ ਹੋ ਰਿਹਾ ਹੈ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਆਪਣੇ ਜੂਨੀਅਰ ਇੰਜੀਨੀਅਰ ਨੂੰ ਭੇਜਕੇ ਕਾਮਿਆਂ ਦੇ ਉਡੀਕ ਮੋਰਚੇ ਵਾਲੀ ਜਗ੍ਹਾ ‘ਤੇ ਆਕੇ ਮੀਟਿੰਗ ਨਾ ਕਰਨ ‘ਤੇ ਕਾਮਿਆਂ ਦੇ ਰੋਜ਼ਗਾਰ ਖੁੱਸਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।ਤੇ ਮੋਰਚੇ ਵਿੱਚ ਬੈਠੇ ਸਾਥੀਆਂ ਖਿਲਾਫ ਧਮਕੀ ਭਰੇ ਪੱਤਰ ਵੀ ਜਾਰੀ ਕੀਤੇ ਜਾ ਰਹੇ ਹਨ ਉਨ੍ਹਾਂ ਕਿਹਾ ਕਿ ਜੇਕਰ ਇਹ ਗਿੱਦੜ ਧਮਕੀਆਂ ਦੇਣੀਆਂ ਬੰਦ ਨਾ ਕੀਤੀਆਂ ਤੇ ਕਿਸੇ ਵੀ ਕਾਮੇ ਦੇ ਰੋਜ਼ਗਾਰ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ 11 ਜਨਵਰੀ ਨੂੰ ਹੋਣ ਵਾਲੀ ਮੀਟਿੰਗ ਵਿੱਚ ਮੰਗਾਂ ਤੇ ਕੋਈ ਅਮਲੀ ਜਾਮਾ ਨਾ ਪਹਿਨਾਇਆ ਤਾਂ ਜਥੇਬੰਦੀ ਦਾ ਚੱਲ ਰਿਹਾ ਸਾਂਤਮਈ ਸੰਘਰਸ਼ ਤਿੱਖਾ ਰੂਪ ਧਾਰਨ ਕਰੇਗਾ।ਜੇਕਰ ਉਸ ਉਪਰੰਤ ਕੋਈ ਵੀ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਪੂਰੀ ਜਿੰਮੇਵਾਰੀ ਜਲ ਸਪਲਾਈ ਮੈਨਜਮੈਂਟ ਤੇ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਦੀਪ ਸਿੰਘ, ਰਮੇਸ਼ ਕੁਮਾਰ, ਰਣਜੀਤ ਸਿੰਘ, ਕਾਬਲ ਸਿੰਘ, ਬਲਜਿੰਦਰ ਸਿੰਘ, ਮੁਖਤਿਆਰ ਸਿੰਘ, ਸਾਜਨ, ਨਰਿੰਦਰ ਸਿੰਘ, ਨਵਜੋਤ ਸਿੰਘ, ਭੁਪਿੰਦਰ ਸਿੰਘ ਆਦਿ ਸਾਮਲ ਹੋਏ।