ਜਗਰਾਉ ਫਾਇਰੰਗ ’ਚ ਸ਼ਹੀਦ ਹੋਏ ਏਐਸਆਈ ਦਾ ਪਿੰਡ ਸੰਗਮਾ ਵਿਖੇ ਅੰਤਿਮ ਸੰਸਕਾਰ

0
99

ਜਗਰਾਉ ਫਾਇਰੰਗ ’ਚ ਸ਼ਹੀਦ ਹੋਏ ਏਐਸਆਈ ਦਾ ਪਿੰਡ ਸੰਗਮਾ ਵਿਖੇ ਅੰਤਿਮ ਸੰਸਕਾਰ ਏਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਸਮੇਤ ਹੋਰ ਪ੍ਰਸ਼ਾਸਨ ਅਧਿਕਾਰੀ ਰਹੇ ਮੌਜੂਦ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸਸਕਾਰ ਕਲ ਦੇਰ ਸ਼ਾਮ ਜਗਰਾਉ ਦੀ ਨਵੀਂ ਦਾਣਾ ਮੰਡੀ ਅੰਦਰ ਅਣਪਛਾਤੇ ਲੋਕਾਂ ਵੱਲੋਂ ਪੁਲੀਸ ਪਾਰਟੀ ਤੇ ਕੀਤੀ ਗਈ ਫਾਇਰੰਗ ਨਾਲ ਇੱਕ ਮ੍ਰਿਤਕ ਹੋਇਆ ਸੀਆਈਏ ਦਾ ਥਾਣੇਦਾਰ ਦਲਵਿੰਦਰਜੀਤ ਸਿੰਘ ਬੱਬੀ ਪੁੱਤਰ ਹਰਦਿਆਲ ਸਿੰਘ ਪੱਟੀ ਦੇ ਨੇੜਲੇ ਪਿੰਡ ਸੰਗਵਾਂ ਦਾ ਵਸਨੀਕ ਸੀ ਜੋ ਸੀਆਈ ਏ ਸਟਾਫ਼ ਜਗਰਾਉ ਅੰਦਰ ਏਐੱਸਆਈ ਵਜੋਂ ਤਾਇਨਾਤ ਸੀ। ਮ੍ਰਿਤਕ ਥਾਣੇਦਾਰ ਦੇ ਭਰਾ ਸਾਬਕਾ ਸਰਪੰਚ ਹਰਪ੍ਰੀਤ ਸਿੰਘ ਬੰਟੀ ਨੇ ਗੱਲਬਾਤ ਕਰਦਿਆਂ ਥਾਣੇਦਾਰ ਦਲਵਿੰਦਰਜੀਤ ਸਿੰਘ ਦੀ ਮੌਤ ਸੰਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਨੂੰ ਪੁਲੀਸ ਮਹਿਕਮੇ ਵੱਲੋਂ ਦਲਵਿੰਦਰਜੀਤ ਸਿੰਘ ਦੇ ਮੌਤ ਦੀ ਸੂਚਨਾਂ ਪਰਿਵਾਰ ਨੂੰ ਦਿੱਤੀ ਗਈ ਸੀ। ਥਾਣੇਦਾਰ ਦਲਵਿੰਦਰਜੀਤ ਸਿੰਘ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਿੰਡ ਤੇ ਇਲਾਕੇ ਅੰਦਰ ਸੋਗ ਦੀ ਲਹਿਰ ਦੌੜ ਗਈ ਸੀ ਜਿਨ੍ਹਾਂ ਦਾ ਅੱਜ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ

ਜਗਰਾਉਂ ਵਿੱਚ ਤਾਇਨਾਤ ਪੱਟੀ ਹਲਕੇ ਦੇ ਪਿੰਡ ਸੰਗਵਾਂ ਦੇ ਸਾਬਕਾ ਸਰਪੰਚ ਸ੍ਰ ਹਰਪ੍ਰੀਤ ਸਿੰਘ ਜੀ ਬੰਟੀ ਦੇ ਭਰਾ ਥਾਣੇਦਾਰ ਸ੍ਰ ਦਲਵਿੰਦਰਜੀਤ ਸਿੰਘ ਜੋ ਕਲ ਆਪਣੀ ਡਿਊਟੀ ਦੌਰਾਨ ਗੈਂਗਸਟਰਾਂ ਵੱਲੋਂ ਚਲਾਈ ਗੋਲੀ ਲੱਗਣ ਕਾਰਣ ਆਪਣੇ ਇਕ ਹੋਰ ਸਾਥੀ ਸਮੇਤ ਸਹੀਦ ਹੋ ਗਏ ਸਨ ਦਾ ਅੰਤਿਮ ਸੰਸਕਾਰ ਅੱਜ ਉਹਨਾਂ ਦੇ ਪਿੰਡ ਸੰਗਵਾਂ ਵਿਖੇ ਕਰ ਦਿੱਤਾ ਗਿਆ। ਸਹੀਦ ਥਾਣੇਦਾਰ ਸ੍ਰ ਦਲਵਿੰਦਰਜੀਤ ਸਿੰਘ ਜੀ ਦੇ ਅੰਤਿਮ ਸੰਸਕਾਰ ਮੌਕੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਸ੍ਰ ਗੁਰਮੁੱਖ ਸਿੰਘ ਜੀ ਬਲੇਅਰ ਸਿਆਸੀ ਸਕੱਤਰ ਸ੍ਰ ਆਦੇਸ਼ਪ੍ਰਤਾਪ ਸਿੰਘ ਜੀ ਕੈਰੋਂ , ਸ੍ਰ ਖੁਸ਼ਵਿੰਦਰ ਸਿੰਘ ਜੀ ਭਾਟੀਆ ਮੈਂਬਰ SGPC, ਸ੍ਰ ਪਰਮਜੀਤ ਸਿੰਘ ਜੀ ਢੋਟੀਆਂ ਸਾਬਕਾ ਚੇਅਰਮੈਨ ਆਦਿ ਮੌਜੂਦ ਸਨ। ਇਸ ਤੋ ਇਲਾਵਾ ਡਿਪਟੀ ਕਮਿਸ਼ਨਰ ਤਰਨਤਾਰਨ ਸ੍ਰ ਕੁਲਵੰਤ ਸਿੰਘ ਜੀ , SP(Retd) ਸ੍ਰ ਰਘਬੀਰ ਸਿੰਘ ਜੀ ਸਰਹਾਲੀ , SSP ਤਰਨਤਾਰਨ ਸ੍ਰੀ ਧਰੁਮਨ ਨਿੰਬਾਲੇ ਜੀ , SDM Patti ਸ੍ਰੀ ਰਾਜੇਸ਼ ਸਰਮਾ ਜੀ ਆਦਿ ਅਫਸਰਾਨ ਮੌਜੂਦ ਸਨ।

ਇਸ ਮੌਕੇ ਏਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਦਲਵਿੰਦਰ ਸਿੰਘ ਦੀ ਮੌਤ ਤੇ ਦੁਖ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਪੁਲਿਸ ਬਲਵਿੰਦਰ ਸਿੰਘ ਦੇ ਪਰਿਵਾਰ ਦੇ ਦੁੱਖ ਵਿੱਚ ਸ਼ਾਮਲ ਹੈ ਅਤੇ ਪਰਿਵਾਰ ਦੀ ਹਰ ਪ੍ਰਕਾਰ ਦੀ ਮਦਦ ਕੀਤੀ ਜਾਵੇਗੀ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ