ਚੋਰੀ ਦੇ 09 ਮੋਟਰ ਸਾਇਕਲਾਂ ਸਮੇਤ ਚੋਰ ਗਰੋਹ ਦੇ ਚਾਰ ਮੈਂਬਰ ਕਾਬੂ ,

0
266

ਰੂਪਨਗਰ ਪੁਲਿਸ ਵੱਲੋਂ ਚੋਰ ਗਰੋਹ ਦੇ ਚਾਰ ਮੈਂਬਰਾਂ ਨੂੰ ਚੋਰੀ ਦੇ 09 ਮੋਟਰ ਸਾਇਕਲਾਂ ਸਮੇਤ ਕਾਬੂ ਕਰਨ ਦੇ ਵਿੱਚ ਸਫਲਤਾਂ ਪ੍ਰਾਪਤ ਕੀਤੀ ਹੈ। ਫੜੇ ਗੋਏ ਚੋਰਾਂ ਪਾਸੋ ਇੱਕ ਬੋਲਟ ਮੋਟਰ ਸਾਇਕਲ , ਐਕਟਿਵਾ ਸਕੂਟੀ ਅਤੇ 06 ਸਪਲੈਡਰ ਮੋਟਰ ਸਾਇਕਲ ਬਰਾਮਦ ਹੋੲੋ ਹਨ ।
ਵੀ.ਓ-1- ਰੂਪਨਗਰ ਪੁਲਿਸ ਦੇ ਸਪੈਸ਼ਲ ਬਰਾਚ ਦੇ ਵੱਲੋਂ ਗੁਪਤ ਸੂਚਨਾ ਦੇ ਅਧਾਰ ਤੇ ਜਿਲੇ੍ਹ ਵਿੱਚ ਦੋ ਪਹਿਆ ਵਾਹਨ ਚੋਰ ਗਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕਰਨ ‘ਚ ਸਫਲਤਾ ਪ੍ਰਾਪਤ ਕੀਤੀ ਹੈ। ਫੜੇ ਗੋਏ ਚੋਰਾਂ ਦੀ ਉਮਰ ਮਹਿਲ 20 ਤੋਂ 25 ਸਾਲ ਦੇ ਵਿਚਕਾਰ ਹੈ ਜੋ ਕਿ ਜਿਲਾ੍ਹ ਰੂਪਨਗਰ ਦੇ ਵੱਖ ਵੱਖ ਪਿੰਡਾਂ ਨਾਲ ਸਬੰਧਤ ਹਨ। ਫੜੇ ਗਏ ਚੋਰਾਂ ਦੇ ਕੋਲੋ ਇੱਕ ਬੋਲਟ ਮੋਟਰ ਸਾਇਕਲ , ਐਕਟਿਵਾ ਸਕੂਟੀ ਅਤੇ 06 ਸਪਲੈਡਰ ਮੋਟਰ ਸਾਇਕਲ ਬਰਾਮਦ ਹੋੲੋ ਹਨ ।


ਵੀ.ਓ-2- ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਅਜਿੰਦਰ ਸਿੰਘ ਸੀਨੀਅਰ ਕਪਤਾਨ ਪੁਲਿਸ ਡਿਟੇਕਟਿਵ ਨੇ ਦੱਸਿਆ ਕਿ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ਤੇ ਨਾਕੇਬੰਦੀ ਦੋਰਾਨ ਮਨੀਸ਼ ਕੁਮਾਰ ਉਰਫ ਮਨੀ ਵਾਸੀ ਪਿੰਡ ਧਨੋਰੀ , ਵਿਸ਼ਾਲ ਉਰਫ ਸਾਹਿਬ ਵਾਸੀ ਪਿੰਡ ਸੋਤਲ ਬਾਬਾ , ਸੁੱਖਵਿੰਦਰ ਸਿੰਘ ਉਰਫ ਸੁੱਖਾ ਵਾਸੀ ਪਿੰਡ ਸਿੰਘ ਭਗਵੰਤ ਪੁਰ ਅਤੇ ਹਰਬੀਰ ਸਿੰਘ ਉਰਫ ਹੈਰੀ ਵਾਸੀ ਪਿੰਡ ਸਾਲਾ ਪੁਰ ਜਿਲਾ੍ਹ ਰੂਪਨਗਰ ਨੂੰ ਚੋਰੀ ਦੇ ਮੋਟਰ ਸਾਇਕਲਾਂ ਸਮੇਤ ਕਾਬੂ ਕਰਨ ਦੇ ਬਾਅਦ ਚੋਰੀ ਦੇ 09 ਮੋਟਰ ਸਾਇਕਲਾਂ ਬਰਾਮਦ ਕੀਤੇ ਹਨ। ਪੁਲਿਸ ਵੱਲੋਂ ਇਨਾ੍ਹ ਦੇ ਖਿਲਾਫ ਵੱਖ ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਪੁੱਛ ਗਿੱਛ ਕੀਤੀ ਜਾ ਰਹੀ ਹੈ।

ਬਾਇਟ- ਅਜਿੰਦਰ ਸਿੰਘ ਸੀਨੀਅਰ ਕਪਤਾਨ ਪੁਲਿਸ ( ਡਿਟੇਕਟਿਵ )

ਰੂਪਨਗਰ ਤੋਂ ਜਤਿੰਦਰ ਪਾਲ ਸਿੰਘ ਕਲੇਰ ਦੀ ਸਪੈਸ਼ਲ ਰਿਪੋਰਟ