Site icon Live Bharat

ਚੋਣਾਂ ਜਿੱਤ ਕੇ ਦਿੱਲੀ ਕਮੇਟੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੀ, ਬੀਬੀ ਜਗੀਰ ਕੌਰ ਨੇ ਕੀਤਾ ਸਨਮਾਨਿਤ

ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਚੋਂ ਜਿੱਤ ਹਾਸਿਲ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮੈਂਬਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਵਿਚ ਜਿੱਥੇ ਇਹ ਮੈਂਬਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ, ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਨ੍ਹਾਂ ਮੈਂਬਰਾਂ ਨੂੰ ਬੀਬੀ ਜਗੀਰ ਕੌਰ ਅਤੇ ਹੋਰਨਾਂ ਸ਼੍ਰੋਮਣੀ ਕਮੇਟੀ ਅਹੁਦੇਦਾਰਾਂ ਤੇ ਮੈਂਬਰਾਂ ਨੇ ਦਫਤਰ ਵਿਖੇ ਸਨਮਾਨਤ ਕੀਤਾ । YouTube video player

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਇਕ ਪਾਸੇ ਸਰਨਾ ਤੇ ਜਾਗੋ ਪਾਰਟੀ ਭਾਜਪਾ ਅਤੇ ਆਮ ਆਦਮੀ ਪਾਰਟੀ ਨਾਲ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਹਰਾਉਣ ਵਿੱਚ ਲੱਗੀਆਂ ਹੋਈਆਂ ਸਨ ਲੇਕਿਨ ਸੰਗਤ ਦਾ ਬਹੁਤ ਸਹਿਯੋਗ ਰਿਹਾ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਾਂ ਨੂੰ ਉੱਥੇ ਜਿੱਤ ਦਿਵਾਈ ਉਦਾਹਰਨ ਦੇ ਤੌਰ ਤੇ ਉਨ੍ਹਾਂ ਨੇ ਕਿਹਾ ਕਿ ਸੱਪ ਤੇ ਸਪੋਲੀਏ ਕੱਠੇ ਹੋ ਕੇ ਉਨ੍ਹਾਂ ਨੂੰ ਹਰਾਉਣ ਦੀ ਕੋਸ਼ਿਸ਼ ਕਰ ਰਹੇ ਸਨ ਉਨ੍ਹਾਂ ਨੇ ਕਿਹਾ ਕਿ ਸਾਡੀਆਂ ਵੋਟਾਂ ਵੀ ਪੱਚੀ ਤੋਂ ਤੀਹ ਪਰਸੈਂਟ ਰੱਦ ਕਰਵਾ ਦਿੱਤੀਆਂ ਗਈਆਂ ਉਨ੍ਹਾਂ ਨੇ ਕਿਹਾ ਕਿ ਸਾਡੇ ਇੱਕ ਬੂਥ ਦੇ ਉੱਤੋਂ ਚਾਰ ਸੌ ਸੱਠ ਵੋਟਾਂ ਚੋਂ ਚਾਰ ਸੌ ਅਠਾਰਾਂ ਵੋਟਾਂ ਰੱਦ ਕਰਵਾ ਦਿੱਤੀਆਂ ਲੇਕਿਨ ਫਿਰ ਵੀ ਸੰਗਤ ਦਾ ਪਿਆਰ ਇੰਨਾ ਸੀ ਕਿ ਸਾਨੂੰ ਜਿੱਤ ਪ੍ਰਾਪਤ ਹੋਈ ਇਸ ਦੇ ਨਾਲ ਹੀ ਪੱਤਰਕਾਰ ਦੇ ਸਵਾਲ ਤੋਂ ਭੜਕੇ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਅਸੀਂ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਆਏ ਅਤੇ ਅੱਜ ਕੋਈ ਵੀ ਰਾਜਨੀਤਕ ਪਾਰਟੀ ਦਾ ਬਿਆਨਬਾਜ਼ੀ ਨਹੀਂ ਕਰਾਂਗੇ ਅਤੇ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਇਹਨਾਂ ਦੇ ਚੁਨਾਵ ਤੇ ਪ੍ਰਚਾਰ ਕਰਨ ਇਸ ਲਈ ਨਹੀਂ ਪਹੁੰਚੇ ਕਿਉਂਕਿ ਉਨ੍ਹਾਂ ਵੱਲੋਂ ਕੋਰਟ ਵਿਚੋਂ ਇਹ ਕਹਿ ਕੇ ਆਪਣਾ ਸਿੰਬਲ ਬਾਲਟੀ ਲਿਆਂਦਾ ਗਿਆ ਸੀ ਕਿ ਉਨ੍ਹਾਂ ਦੀ ਪਾਰਟੀ ਧਰਮ ਤੇ ਰਾਜਨੀਤਿਕ ਪਾਰਟੀ ਹੈ ਅਤੇ ਇਸ ਲਈ ਕਿਸੇ ਵੀ ਰਾਜਨੀਤਕ ਨੇਤਾ ਨੂੰ ਪ੍ਰਚਾਰ ਲਈ ਨਹੀਂ ਸੱਦਿਆ ਗਿਆ ਅਤੇ ਉਨ੍ਹਾਂ ਨੇ ਕਿਹਾ ਕਿ ਜੋ ਦਿੱਲੀ ਬਾਰਡਰ ਤੇ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਖੇਤੀ ਸੁਧਾਰ ਕਾਨੂੰਨ ਰੱਦ ਕਰਵਾਉਣ ਲਈ ਜਿਸ ਨੂੰ ਕਿ ਕੇਂਦਰ ਸਰਕਾਰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਅਤੇ ਉਥੇ ਉਨ੍ਹਾਂ ਕਿਸਾਨਾਂ ਦਾ ਸਾਡੀ ਦਿੱਲੀ ਕਮੇਟੀ ਵੱਲੋਂ ਪੂਰਾ ਸਹਿਯੋਗ ਕੀਤਾ ਜਾ ਰਿਹਾ ਚਾਹੇ ਕਿ ਕਿਸਾਨਾਂ ਨੂੰ ਜੇਲ੍ਹ ਦੇ ਵਿੱਚ ਭੇਜਣ ਚ ਉਨ੍ਹਾਂ ਨੇ ਕੋਈ ਕਸਰ ਨਹੀਂ ਛੱਡੀ ਲੇਕਿਨ ਦਿੱਲੀ ਕਮੇਟੀ ਦੇ ਮੈਂਬਰ ਜੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣਾਂ ਜਿੱਤੇ ਹਨ ਉਨ੍ਹਾਂ ਵੱਲੋਂ ਪੂਰਾ ਸਹਿਯੋਗ ਕਰ ਕੇ ਇਨ੍ਹਾਂ ਕਿਸਾਨਾਂ ਨੂੰ ਜੇਲਾਂ ਚੋਂ ਰਿਹਾਅ ਕਰਵਾਇਆ ਜਾ ਰਿਹਾ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਦੀਪ ਸਿੱਧੂ ਨੂੰ ਦਿੱਲੀ ਕਮੇਟੀ ਵੱਲੋਂ ਜ਼ਮਾਨਤ ਲਗਾ ਕੇ ਬਾਹਰ ਲਿਆਂਦਾ ਗਿਆ ਅਤੇ ਇਸਦੇ ਨਾਲ ਹੀ ਲੱਖਾ ਸਿਧਾਨਾ ਦੀਵੀ ਐਂਟੀਸਿਪਟੇਰੀ ਬੇਲ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੀ ਕਰਵਾਈ ਗਈ ਇਹ ਵੀ ਸਾਡੇ ਲਈ ਬਹੁਤ ਵੱਡੀ ਜਿੱਤ ਸੀ ਇੰਨਾ ਕਹਿੰਦੇ ਹੋਏ ਉਹ ਪੱਤਰਕਾਰਾਂ ਦੇ ਸਵਾਲਾਂ ਤੋਂ ਜੁਆਬ ਦੇਣ ਤੋਂ ਇਨਕਾਰ ਕਰਦੇ ਹੋਏ ਫਤਿਹ ਬੁਲਾ ਕੇ ਪ੍ਰੈੱਸ ਕਾਨਫਰੰਸ ਖਤਮ ਕਰਕੇ

Exit mobile version