ਚਾਈਨਾ ਡੋਰ ਨੇ ਕੀਤਾ ਇਕ ਮਾਸੂਮ ਬੱਚੇ ਨੂੰ ਬੁਰੀ ਤਰ੍ਹਾਂ ਜ਼ਖ਼ਮੀ

0
197

ਸਰਕਾਰਾਂ ਤੇ ਪ੍ਰਸ਼ਾਸਨ ਨੇ ਭਾਵੇਂ ਚਾਇਨਾ ਡੋਰ ਤੇ ਪਾਬੰਦੀ ਲਗਾਈ ਹੈ ਪਰੰਤੂ ਆਏ ਦਿਨ ਚਾਇਨਾ ਡੋਰ ਦੇ ਕਾਰਨ ਹਾਦਸੇ ਹੁੰਦੇ ਰਹਿੰਦੇ ਹਨ । ਜਿਸ ਵਿੱਚ ਜਾਨਵਰ ਤੇ ਇਨਸਾਨ ਆਪਣੀ ਜਾਨ ਗਵਾ ਦਿੰਦੇ ਜਾ ਫਿਰ ਗੰਭੀਰ ਜ਼ਖਮੀ ਹੋ ਜਾਂਦੇ ਹਨ । ਅਜਿਹਾ ਹੀ ਇੱਕ ਮਾਮਲਾ ਬਲਾਕ ਬੰਗਾ ਦੇ ਪਿੰਡ ਥਾਦੀਂਆ ਦਾ ਸਾਹਮਣੇ ਆਇਆ ਹੈ । ਪਿੰਡ ਥਾਦੀਆ ਦਾ ਰਹਿਣ ਵਾਲਾ ਨੌਜਵਾਨ ਅਮਰਜੀਤ ਆਪਣੀ ਪਤਨੀ ਤੇ ਚਾਰ ਸਾਲ ਦੇ ਪੁੱਤਰ ਆਰੀਅਨ ਨਾਲ ਫਗਵਾੜਾ ਵਿਖੇ ਰਿਸ਼ਤੇਦਾਰੀ ਚ ਜਾ ਰਿਹਾ ਸੀ । ਜਦੋਂ ਉਹ ਬਾਹੜੋਵਾਲ ਪਿੰਡ ਲਾਗੇ ਜਾ ਪਹੁੰਚਿਆ ਤਾਂ ਕਿਸੇ ਗੱਡੀ ਨਾਲ ਫਸੀ ਹੋਈ ਚਾਇਨਾ ਡੋਰ ਦੇ ਮੋਟਰ-ਸਾਈਕਲ ਅੱਗੇ ਬੈਠੇ ਬੱਚੇ ਆਰੀਅਨ ਨੂੰ ਬੁਰੀ ਤਰਾ ਜ਼ਖਮੀ ਕਰ ਦਿੱਤਾ । ਡੋਰ ਦੀ ਖ਼ਤਰਨਾਕ ਮਜ਼ਬੂਤੀ ਤੇ ਲੱਗੇ ਹੋਏ ਕੱਚ ਨੇ ਬੱਚੇ ਦਾ ਮੂੰਹ ਬਹੁਤ ਬੁਰੇ ਤਰੀਕੇ ਨਾਲ ਕੱਟ ਦਿੱਤਾ

ਬੱਚੇ ਦੀ ਹਾਲਤ ਗੰਭੀਰ ਹੋਣ ਕਰਕੇ ਬੰਗਾ ਦੇ ਇੱਕ ਨਿੱਜੀ ਹਸਪਤਾਲ ਨੇ ਬੱਚੇ ਨੂੰ ਨਵਾਸ਼ਹਿਰ ਵਿਖੇ ਆਈ ਵੀ ਵਾਈ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ । ਜਿੱਥੇ ਕਈ ਘੰਟਿਆਂ ਦੀ ਮਿਹਨਤ ਨਾਲ ਡਾਕਟਰੀ ਸਟਾਫ਼ ਨੇ ਬੱਚੇ ਦੇ ਮੂੰਹ ਦਾ ਉਪਰੇਸ਼ਨ ਕੀਤਾ । ਬੱਚੇ ਦਾ ਪਿਤਾ ਇੱਕ ਮਜ਼ਦੂਰ ਹੋਣ ਕਰਕੇ ਐਨਾ ਖਰਚ ਕਰਨ ਦੇ ਸਮਰੱਥ ਨਹੀਂ ਸੀ । ਜਿਸ ਲਈ ਉਸਨੇ ਮਦਦ ਦੀ ਗੁਹਾਰ ਲਗਾਈ ਸੀ ਇਸ ਮੌਕੇ ਨਵਾਸ਼ਹਿਰ ਜ਼ਿਲ੍ਹੇ ਦੀਆ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਤੇ ਪਿੰਡ ਨਿਵਾਸੀਆਂ ਨੇ ਪਰਿਵਾਰ ਦੀ ਬੱਚੇ ਦੇ ਇਲਾਜ ਲਈ ਆਰਥਿਕ ਮਦਦ ਕੀਤੀ । ਇਸ ਮੌਕੇ ਸਮਾਜ ਸੇਵੀ ਜਸਵੀਰ ਸਿੰਘ ਬਹਿਲੂਰ ਕਲਾ , ਸਤਵੰਤ ਸਿੰਘ ਖਾਲਸਾ , ਮਿਸ਼ਨਰੀ ਗਾਇਕ ਐੱਸ ਐੱਸ ਅਜ਼ਾਦ , ਤੇ ਹੋਰ ਪਤਵੰਤੇ ਸੱਜਣਾਂ ਨੇ ਜਿੱਥੇ ਪਰਿਵਾਰ ਦੀ ਹਰਸੰਭਵ ਮਦਦ ਕਰਵਾਈ ਤੇ ਬੱਚੇ ਦੇ ਪੂਰੇ ਇਲਾਜ ਲਈ ਹਰ ਸੰਭਵ ਮਦਦ ਦਾ ਵਾਦਾਂ ਕੀਤਾ । ਉੱਥੇ ਉਹਨਾਂ ਨੇ ਪ੍ਰਸ਼ਾਸਨ ਤੋਂ ਅਪੀਲ ਕੀਤੀ ਕਿ ਚਾਇਨਾ ਡੋਰ ਵੇਚਣ ਵਾਿਲਆ ਤੇ ਸਖ਼ਤੀ ਨਾਲ ਕਾਬੂ ਪਾਇਆ ਜਾਵੇ ਤੇ ਬੱਚਿਆ ਦੇ ਮਾਂ ਬਾਪ ਵੀ ਬੱਚਿਆ ਨੂੰ ਇਸ ਖ਼ਤਰਨਾਕ ਡੋਰ ਨਾਲ ਪਤੰਗਬਾਜੀ ਕਰਨ ਤੋਂ ਰੋਕਣ ।