ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸਰਦਾਰ ਜਸਵੰਤ ਸਿੰਘ ਰਾਏ ਮੈਮੋਰੀਅਲ ਲੈਕਚਰਸ਼ਿਪ ਐਵਾਰਡ ਦਾ ਆਯੋਜਨ

0
119

ਅੰਮ੍ਰਿਤਸਰ, 18 ਨਵੰਬਰ 2022 

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮੋਲੀਕਿਊਲਰ ਬਾਇਓਲੋਜੀ ਅਤੇ ਬਾਇਓਕੈਮਿਸਟਰੀ ਵਿਭਾਗ ਵੱਲੋਂ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਸਰਦਾਰ ਜਸਵੰਤ ਸਿੰਘ ਰਾਏ ਮੈਮੋਰੀਅਲ ਲੈਕਚਰਸ਼ਿਪ ਐਵਾਰਡ ਦਾ ਆਯੋਜਨ ਕੀਤਾ ਗਿਆ। ਇਸ ਐਵਾਰਡ ਦੀ ਸਥਾਪਨਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਇਓਲੋਜੀ ਵਿਭਾਗ ਦੇ ਸੰਸਥਾਪਕ ਮੁਖੀ ਪ੍ਰੋ. ਕਰਮਜੀਤ ਸਿੰਘ ਰਾਏ ਦੇ ਯਤਨਾ ਸਦਕਾ ਯੂਨੀਵਰਸਿਟੀ ਅਤੇ ਸਰਦਾਰ ਜਸਵੰਤ ਸਿੰਘ ਰਾਏ ਮੈਮੋਰੀਅਲ ਟਰੱਸਟ ਦਰਮਿਆਨ ਹੋਏ ਇੱਕ ਸਮਝੌਤਾ ਅਧੀਨ ਕੀਤਾ ਗਿਆ।
ਪ੍ਰੋ. ਅਨੀਸ਼ ਦੂਆ, ਡੀਨ ਵਿਦਿਆਰਥੀ ਭਲਾਈ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਮਹਾਂਮਾਰੀ ਦੇ ਸਬੰਧ ਵਿਚ ਸਮਾਗਮ ਦੀ ਸਾਰਥਕਤਾ ਬਾਰੇ ਵਿਚਾਰ ਪੇਸ਼ ਕੀਤੇ। ਡਾ. ਅਵਿਨਾਸ਼ ਕੌਰ ਨਾਗਪਾਲ ਨੇ ਪ੍ਰੋਗਰਾਮ `ਚ ਸ਼ਾਮਿਲ ਸਰੋਤਿਆਂ ਨਾਲ ਟਰੱਸਟ ਦੀ ਜਾਣ-ਪਛਾਣ ਕਰਵਾਈ। ਵਿਭਾਗ ਦੇ ਮੁਖੀ ਡਾ. ਹਰੀਸ਼ ਚੰਗੋਤਰਾ ਨੇ ਵਿਭਾਗ ਦੀਆਂ ਗਿਤੀਵਿਧੀਆਂ ਬਾਰੇ ਦਸਦਿਆਂ ਇਸ ਸਾਲ ਪੁਰਸਕਾਰ ਪ੍ਰਾਪਤ ਕਰਨ ਵਾਲੀ ਸਖਸ਼ੀਅਤ ਪ੍ਰਸਿੱਧ ਸਟ੍ਰਕਚਰਲ ਇਮਯੂਨੋਲੋਜਿਸਟ, ਡਾ. ਦਿਨਾਕਰ ਮਸਾਨੂ ਸਲੂੰਕੇ, ਡਾਇਰੈਕਟਰ, ਇੰਟਰਨੈਸ਼ਨਲ ਸੈਂਟਰ ਫਾਰ ਜੈਨੇਟਿਕ ਇੰਜਨੀਅਰਿੰਗ ਐਂਡ ਬਾਇਓਟੈਕਨਾਲੋਜੀ, ਨਵੀਂ ਦਿੱਲੀ ਬਾਰੇ ਵਿਸਥਾਰ ਵਿਚ ਦੱਸਿਆ। ਡਾ. ਦਿਨਾਕਰ ਮਸਾਨੂ ਸਲੂੰਕੇ ਨੇ “ਇਮਿਊਨ ਸਿਸਟਮ ਦੇ ਅੰਦਰ ਟਕਰਾਅ” ਵਿਸ਼ੇ `ਤੇ ਵਿਸ਼ੇਸ਼  ਲੈਕਚਰ ਦਿੱਤਾ ਜੋ ਕਿ ਐਂਟੀਜੇਨ-ਐਂਟੀਬਾਡੀ ਦੇ ਪਰਸਪਰ ਪ੍ਰਭਾਵ `ਤੇ ਕੇਂਦਰਿਤ ਸੀ। ।
ਡਾ. ਸਲੂੰਕੇ ਨੇ ਫਰੀਦਾਬਾਦ ਵਿਖੇ ਬਾਇਓਟੈਕਨਾਲੋਜੀ ਦੇ ਖੇਤਰੀ ਕੇਂਦਰ ਅਤੇ ਟ੍ਰਾਂਸਲੇਸ਼ਨਲ ਹੈਲਥ ਸਾਇੰਸ ਐਂਡ ਟੈਕਨਾਲੋਜੀ ਇੰਸਟੀਚਿਊਟ ਵਰਗੀਆਂ ਪ੍ਰਮੁੱਖ ਸੰਸਥਾਵਾਂ ਦੀ ਅਗਵਾਈ ਵੀ ਕੀਤੀ ਹੈ।ਉਨ੍ਹਾਂ ਦੀ ਖੋਜ ਮਨੁੱਖੀ ਸਰੀਰ ਵੱਲੋਂ ਤੇਜ਼ੀ ਨਾਲ ਪਰਿਵਰਤਨਸ਼ੀਲ ਵਾਇਰਸਾਂ ਜਿਵੇਂ ਕਿ ਇਨਫਲੂਐਂਜ਼ਾ, ਹਿਊਮਨ ਇਮਿਊਨੋਡਫੀਸ਼ੀਐਂਸੀ ਵਾਇਰਸ ਅਤੇ ਕਰੋਨਾਵਾਇਰਸ (2019 ਤੋਂ) ਤੋਂ ਰੋਕਣ ਸਮਰਥਾ ਅਤੇ ਹੋਰ ਵਿਸਥਾਰ ਬਾਰੇ ਹੈ। ਇਸ ਤੋਂ ਇਲਾਵਾ, ਉਨ੍ਹਾਂ ਦੀ ਪ੍ਰਯੋਗਸ਼ਾਲਾ `ਚ ਟੀਬੀ ਦੇ ਕਾਰਕ ਜੀਵ ਅਤੇ ਕੋਬਰਾ ਅਤੇ ਵਾਈਪਰ ਸੱਪਾਂ ਦੇ ਜ਼ਹਿਰਾਂ ਦੇ ਵਿਰੁੱਧ ਉਪਚਾਰਕ ਸਮਰੱਥਾ ਵਾਲੇ ਐਂਟੀਬਾਡੀਜ਼ ਤਿਆਰ ਕੀਤੇ ਹਨ।
ਸਮਾਪਤੀ ਸਮਾਰੋਹ ਮੌਕੇ ਪ੍ਰੋ. ਰੇਣੂ ਭਾਰਦਵਾਜ, ਡਾਇਰੈਕਟਰ ਰੀਸਰਚ ਨੇ ਵਿਸ਼ੇਸ਼ ਸੰਬੋਧਨ ਵਿਚ ਖੋਜ ਨਾਲ ਸਬੰਧਤ ਗਤੀਵਿਧੀਆਂ ਬਾਰੇ ਦੱਸਿਆ ਜਦੋਕਿ ਪ੍ਰੋ. ਜਤਿੰਦਰ ਸਿੰਘ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਡਾ. ਸੁਰੇਸ਼ ਸਿੰਘ ਯਾਦਵ ਅਤੇ ਡਾ. ਰਚਨਾ ਹੋਰਾ ਵੱਲੋਂ ਸਮਾਗਮ ਕੋਆਰਡੀਨੇਟ ਕੀਤਾ ਗਿਆ।
ਕੈਪਸ਼ਨ: ਪ੍ਰੋ. ਅਨੀਸ਼ ਦੂਆ, ਡੀਨ ਵਿਦਿਆਰਥੀ ਭਲਾਈ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਮਹਾਂਮਾਰੀ ਦੇ ਸਬੰਧ ਵਿਚ ਸਮਾਗਮ ਦੀ ਸਾਰਥਕਤਾ ਬਾਰੇ ਵਿਚਾਰ ਪੇਸ਼ ਕੀਤੇ। ਡਾ. ਅਵਿਨਾਸ਼ ਕੌਰ ਨਾਗਪਾਲ ਨੇ ਪ੍ਰੋਗਰਾਮ `ਚ ਸ਼ਾਮਿਲ ਸਰੋਤਿਆਂ ਨਾਲ ਟਰੱਸਟ ਦੀ ਜਾਣ-ਪਛਾਣ ਕਰਵਾਈ। ਵਿਭਾਗ ਦੇ ਮੁਖੀ ਡਾ. ਹਰੀਸ਼ ਚੰਗੋਤਰਾ ਨੇ ਵਿਭਾਗ ਦੀਆਂ ਗਿਤੀਵਿਧੀਆਂ ਬਾਰੇ ਦਸਦਿਆਂ ਇਸ ਸਾਲ ਪੁਰਸਕਾਰ ਪ੍ਰਾਪਤ ਕਰਨ ਵਾਲੀ ਸਖਸ਼ੀਅਤ ਪ੍ਰਸਿੱਧ ਸਟ੍ਰਕਚਰਲ ਇਮਯੂਨੋਲੋਜਿਸਟ, ਡਾ. ਦਿਨਾਕਰ ਮਸਾਨੂ ਸਲੂੰਕੇ, ਡਾਇਰੈਕਟਰ, ਇੰਟਰਨੈਸ਼ਨਲ ਸੈਂਟਰ ਫਾਰ ਜੈਨੇਟਿਕ ਇੰਜਨੀਅਰਿੰਗ ਐਂਡ ਬਾਇਓਟੈਕਨਾਲੋਜੀ, ਨਵੀਂ ਦਿੱਲੀ ਬਾਰੇ ਵਿਸਥਾਰ ਵਿਚ ਦੱਸਿਆ। ਡਾ. ਦਿਨਾਕਰ ਮਸਾਨੂ ਸਲੂੰਕੇ ਨੇ “ਇਮਿਊਨ ਸਿਸਟਮ ਦੇ ਅੰਦਰ ਟਕਰਾਅ” ਵਿਸ਼ੇ `ਤੇ ਵਿਸ਼ੇਸ਼  ਲੈਕਚਰ ਦਿੱਤਾ ਜੋ ਕਿ ਐਂਟੀਜੇਨ-ਐਂਟੀਬਾਡੀ ਦੇ ਪਰਸਪਰ ਪ੍ਰਭਾਵ `ਤੇ ਕੇਂਦਰਿਤ ਸੀ। ।