ਗੁਰਦਾਸਪੁਰ ਵਿੱਚ ਪਹੁੰਚੀ ਕੋਰੋਨਾ ਵੈਕਸੀਨ ਦੀਆਂ 9000 ਹਜ਼ਾਰ ਡੋਜਾਂ 16 ਜਨਵਰੀ ਨੂੰ ਹੋਵੇਗੀ ਟੀਕਾਕਰਨ ਦੀ ਸ਼ੁਰੂਆਤ

0
221

ਕੋਰੋਨਾਵਾਇਰਸ ਦੀ ਵੈਕਸੀਨ ਨੂੰ ਲੈਕੇ 16 ਜਨਵਰੀ ਤੋਂ ਦੇਸ਼ ਭਰ ਚ ਟੀਕਾਕਰਨ ਪ੍ਰੋਗਰਾਮ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ | ਅਤੇ ਇਸੇ ਦੇ ਚਲਦੇ ਦੇਸ਼ ਦੇ ਸਾਰੇ ਸੂਬਿਆਂ ਚ ਸਰਕਾਰੀ ਹਸਪਤਾਲਾਂ ਚ ਇਸ ਟੀਕਾਕਰਨ ਦੀ ਸ਼ੁਰੂਆਤ ਲਈ ਸਿਹਤ ਵਿਭਾਗ ਵਲੋਂ ਤਿਆਰੀਆਂ ਕੀਤੀਆਂ ਗਈਆਂ ਹਨ ਜਿਸ ਚ ਡ੍ਰਾਈ ਰਨ ਵੀ ਕੀਤੇ ਗਏ ਹਨ ਅਤੇ ਵੈਕਸੀਨ ਦੀ ਸੰਭਾਲ ਲਈ ਸਾਰੇ ਇੰਤਜ਼ਾਮ ਕੀਤੇ ਜਾ ਚੁਕੇ ਹਨ ਅੱਜ ਗੁਰਦਾਸਪੁਰ ਵਿੱਚ ਵੀ ਕੋਰੋਨਾ ਦੀ ਵੈਕਸੀਨ ਪਹੁੰਚ ਚੁੱਕੀ ਹੈ ਜਿਸਨੂੰ ਪੁਰੀ ਸੁਰੱਖਿਆ ਦੇ ਨਾਲ ਸਟੋਰ ਕੀਤਾ ਗਿਆ ਹੈ ਜਿਲਾ ਗੁਰਦਾਸਪੁਰ ਚ ਵੀ ਜਿਲਾ ਪ੍ਰਸ਼ਾਸ਼ਨ ਅਤੇ ਸਹਿਤ ਵਿਭਾਗ ਵਲੋਂ 16 ਜਨਵਰੀ ਨੂੰ ਟੀਕਾਕਰਨ ਦੀ ਸ਼ੁਰੂਆਤ ਕੀਤੀ ਜਾਵੇਗੀ

ਇਸ ਬਾਰੇ ਜਾਣਕਾਰੀ ਦੇਂਦੇ ਹੋਏ ਗੁਰਿੰਦਰ ਸਿੰਘ ਜਿਲ੍ਹਾ ਫਾਰਮੇਸੀ ਅਧਿਕਾਰੀ ਨੇ ਦੱਸਿਆ ਕਿ ਗੁਰਦਾਸਪੁਰ ਜਿਲੇ ਲਈ ਪਹਿਲੇ ਪੜਾਵ ਦੇ ਟੀਕਾਕਰਨ ਲਈ ਚੰਡੀਗੜ੍ਹ ਤੋਂ ਕੋਰੋਨਾ ਵੈਕਸੀਨ ਦੀਆ 9000 ਡੋਸ ਆਈਆਂ ਹਨ ਜੋ ਪਹਿਲੇ ਪੜਾਵ ਚ ਹੈਲਥ ਵਰਕਰਾਂ ਲਈ ਹੈ ਅਤੇ ਪਹਿਲੇ ਪੜਾਵ ਦੇ ਸਬੰਧ ਚ ਜਿਲਾ ਭਰ ਤੋਂ 8500 ਦੇ ਕਰੀਬ ਲੋਕਾਂ ਵਲੋਂ ਰਜਿਸਟਰ ਕੀਤਾ ਗਿਆ ਹੈ ਅਤੇ ਉਹਨਾਂ ਲੋਕਾਂ ਦੀ ਤਸਦੀਕ ਕਰ ਕਲ ਤੋਂ ਹੀ ਇਸ ਪ੍ਰੋਗਰਾਮ ਸੰਬੰਧੀ ਤਿਆਰੀਆਂ ਕੀਤੀਆਂ ਜਾਣਗੀਆਂ ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਕਲ ਜਿਹੜੇ ਜਿਲਾ ਚ 5 ਵੱਖ ਵੱਖ ਹਸਪਤਾਲਾਂ ਚ ਕੋਵਿਡ 19 ਵੈਕਸੀਨ ਸੈਂਟਰ ਬਣਾਏ ਗਏ ਹਨ ਉਹਨਾਂ ਚ ਇਹ ਵੈਕਸੀਨ ਭੇਜ ਦਿਤੀ ਜਾਵੇਗੀ