ਗੁਰਦਾਸਪੁਰ ਵਿੱਚ ਕਰਜ਼ ਤੋਂ ਪਰੇਸ਼ਾਨ ਢਾਬੇ ਤੇ ਕੰਮ ਕਰਦੇ ਨੌਕਰ ਨੇ ਢਾਬੇ ਵਿੱਚ ਫਾਹ ਲੈ ਕੇ ਕੀਤੀ ਆਤਮਹੱਤਿਆ

0
186

ਲਾਕ ਡਾਉਣ ਦੌਰਾਨ ਛੜੇ ਕਰਜ਼ ਤੋਂ ਪਰੇਸ਼ਾਨ ਗੁਰਦਾਸਪੁਰ ਵਿੱਚ ਸਥਿਤ ਅਮ੍ਰਿਤਸਰ ਢਾਬੇ ਤੇ ਕੰਮ ਕਰਦੇ ਇਕ 25 ਸਾਲਾਂ ਨੌਜਵਾਨ ਇੰਦਰ ਨੇ ਢਾਬੇ ਵਿਚ ਫਾਹ ਲੈ ਕੇ ਕੀਤੀ ਆਤਮਹੱਤਿਆ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਮ੍ਰਿਤਕ ਨੌਜਵਾਨ 2 ਮਹੀਨੇ ਤੋਂ ਗੁਰਦਾਸਪੁਰ ਦੇ ਢਾਬੇ ਵਿੱਚ ਕਰ ਰਿਹਾ ਸੀ ਕੰਮ ਮੌਕੇ ਤੇ ਪਹੁੰਚੀ ਪੁਲਿਸ ਨੇ ਮ੍ਰਿਤਕ ਦੇਹ ਨੂੰ ਕਬਜ਼ੇ ਵਿਚ ਲੈਕੇ ਜਾਂਚ ਕੀਤੀ ਸ਼ੁਰੂ ਇਸ ਸਬੰਧੀ ਜਾਣਕਾਰੀ ਦਿੰਦਿਆ ਢਾਬਾ ਮਲਿਕ ਅਖਿਲ ਨੇ ਦੱਸਿਆ ਕਿ ਉਹਨਾਂ ਦੇ ਢਾਬੇ ਤੇ 2 ਮਹੀਨਿਆਂ ਤੋਂ ਇੰਦਰ ਕੰਮ ਕਰ ਰਿਹਾ ਸੀ ਜੋ ਕਿ ਅਮ੍ਰਿਤਸਰ ਦਾ ਰਹਿਣ ਵਾਲਾ ਹੈ ਉਸਨੇ ਕਈ ਵਾਰ ਕਿਹਾ ਸੀ ਕਿ ਲਾਕਡਾਉਣ ਦੌਰਾਨ ਕੰਮ ਬੰਦ ਹੋਣ ਕਰਕੇ ਉਸ ਉਪਰ ਬਹੁਤ ਕਰਜ਼ ਚੜ ਗਿਆ ਹੈ ਜਿਸ ਕਰਕੇ ਉਹ ਪਰੇਸ਼ਾਨ ਰਹਿੰਦਾ ਸੀ ਅਤੇ ਬੀਤੀ ਸੋਮਵਾਰ ਨੂੰ ਉਹ ਆਪਣੇ ਘਰ ਗਿਆ ਸੀ ਅਤੇ ਕਲ ਹੀ ਵਾਪਸ ਆਇਆ ਸੀ ਅਤੇ ਅੱਜ ਸਵੇਰੇ ਉਸ ਨੇ ਢਾਬੇ ਦੇ ਉਤਲੇ ਪੋਸ਼ਣ ਵਿਚ ਫਾਹ ਲੈਕੇ ਆਤਮਹੱਤਿਆ ਕਰ ਲਈ ਹੈ ਉਹਨਾਂ ਨੂੰ ਸਵੇਰੇ ਉਹਨਾਂ ਦੇ ਦੂਸਰੇ ਨੌਕਰ ਨੇ ਜਾਣਕਾਰੀ ਦਿੱਤੀ ਜਿਸਤੋ ਬਾਅਦ ਉਹਨਾਂ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ