ਗੁਰਦਾਸਪੁਰ ਪੁਲੀਸ ਨੇ ਇਕ ਚੋਰ ਨੂੰ ਚੋਰੀ ਦੇ 7 ਮੋਟਰਸਾਈਕਲਾਂ ਸਮੇਤ ਕੀਤਾ ਗ੍ਰਿਫ਼ਤਾਰ

0
120

ਅੱਜ ਕੱਲ੍ਹ ਦੇ ਨੌਜਵਾਨ ਮਿਹਨਤ ਮਜ਼ਦੂਰੀ ਨੂੰ ਛੱਡ ਜਲਦੀ ਅਮੀਰ ਹੋਣ ਦੇ ਲਈ ਕਈ ਤਰ੍ਹਾਂ ਦੇ ਹੱਥਕੰਡੇ ਅਪਣਾ ਰਹੇ ਹਨ ਗੁਰਦਾਸਪੁਰ ਪੁਲੀਸ ਨੇ ਵੀ ਇੱਕ ਅਜਿਹੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਜੋ ਜਲਦੀ ਅਮੀਰ ਹੋਣ ਦੇ ਚੱਕਰ ਵਿੱਚ ਮੋਟਰਸਾਈਕਲ ਚੋਰ ਬਣ ਗਿਆ ਗੁਰਦਾਸਪੁਰ ਪੁਲੀਸ ਨੇ ਇਸ ਨੌਜਵਾਨ ਦੇ ਕੋਲੋਂ ਚੋਰੀ ਦੇ 7 ਮੋਟਰਸਾਈਕਲ ਬਰਾਮਦ ਕੀਤੇ ਹਨ ਜੋ ਇਸ ਨੇ ਦੀਨਾਨਗਰ ਦੇ ਵੱਖ ਵੱਖ ਹਿੱਸਿਆਂ ਵਿਚੋਂ ਚੋਰੀ ਕੀਤੇ ਸਨ ਗੁਰਦਾਸਪੁਰ ਪੁਲੀਸ ਨੇ ਇਸ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ ਐੱਸ ਪੀ ਰਾਜੇਸ਼ ਕੱਕੜ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਕ ਨੌਜਵਾਨ ਚੋਰੀ ਦਾ ਮੋਟਰਸਾਈਕਲ ਵੇਚਣ ਲਈ ਗੁਰਦਾਸਪੁਰ ਆ ਰਿਹਾ ਹੈ ਨਾਕੇਬੰਦੀ ਕਰ ਜਦੋਂ ਇਸ ਨੌਜਵਾਨ ਮੋਹਿਤ ਕੁਮਾਰ ਨੂੰ ਰੋਕ ਕੇ ਇਸ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਚੋਰੀ ਦਾ ਮੋਟਰਸਾਈਕਲ ਵੇਚਣ ਗੁਰਦਾਸਪੁਰ ਆਇਆ ਹੈ ਇਸ ਨੌਜਵਾਨ ਤੋਂ ਸਖ਼ਤੀ ਨਾਲ ਹੋਰ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਚੋਰੀ ਦੇ 6 ਮੋਟਰਸਾਈਕਲ ਹੋਰ ਬਰਾਮਦ ਕਰਵਾਏ ਹਨ ਉਨ੍ਹਾਂ ਦੱਸਿਆ ਕਿ ਇਹ ਨੌਜਵਾਨ ਜਲਦੀ ਅਮੀਰ ਹੋਣ ਦੇ ਚੱਕਰ ਵਿਚ ਦੀਨਾਨਗਰ ਦੇ ਵੱਖ ਵੱਖ ਹਿੱਸਿਆਂ ਵਿਚੋਂ ਮੋਟਰਸਾਈਕਲ ਚੋਰੀ ਕਰਦਾ ਸੀ ਅਤੇ ਅੱਗੇ ਵੇਚਦਾ ਸੀ ਉਨ੍ਹਾਂ ਦੱਸਿਆ ਕਿ ਇਹ ਨੌਜਵਾਨ ਖ਼ੁਦ ਮੋਟਰਸਾਈਕਲ ਮਕੈਨਿਕ ਹੈ ਫਿਲਹਾਲ ਪੁਲਿਸ ਨੇ ਇਸ ਚੋਰ ਨੂੰ 7 ਮੋਟਰਸਾਈਕਲਾਂ ਸਮੇਤ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ