ਗੁਰਦਾਸਪੁਰ ਦੇ ਕਸਬਾ ਘੁਮਾਣ ਵਿਖੇ ਇੱਕ ਪਰਿਵਾਰ ਦੇ 3 ਕਰੋਨਾ ਪੌਜ਼ਟਿਵ ਲੋਕਾਂ ਦੀ ਮੌਤ ਤੋਂ ਬਾਅਦ ਕੰਟੈਨਮੇਟ ਜ਼ੋਨ ਘੋਸ਼ਿਤ

0
110

. ਜਿਲਾ ਗੁਰਦਾਸਪੁਰ ਦੇ ਕਸਬਾ ਘੁਮਾਣ ਵਿਖੇ ਇੱਕ ਪਰਿਵਾਰ ਦੇ 2 ਕਰੋਨਾ ਪੌਜ਼ਟਿਵ ਜੀਆ ਸਮੇਤ ਤਿੰਨ ਲੋਕਾਂ ਦੀ ਮੌਤ ਹੋਣ ਤੋਂ ਬਾਅਦ ਡੀਸੀ ਗੁਰਦਾਸਪੁਰ ਦੇ ਆਦੇਸ਼ਾਂ ਤੇ ਉਸ ਇਲਾਕੇ ਨੂੰ ਕੰਟੈਨਮੇਟ ਜ਼ੋਨ ਘੋਸ਼ਿਤ ਕਰ ਉਸ ਇਲਾਕੇ ਦੇ ਲੋਕਾਂ ਦੀ ਸੰਪਲਿੰਗ ਸ਼ੁਰੂ ਕੀਤੀ ਗਈ ਹੈ | ਉਥੇ ਹੀ ਪੁਲਿਸ ਥਾਣਾ ਘੁਮਾਣ ਦੇ ਥਾਣਾ ਪ੍ਰਭਾਰੀ ਜੋਗਿੰਦਰ ਸਿੰਘ ਨੇ ਦੱਸਿਆ ਕਿ ਕਸਬੇ ਦੇ ਇਕ ਰਿਹਾਸ਼ੀ ਇਲਾਕੇ ਚ ਕੋਵਿਡ ਪੌਜ਼ਟਿਵ ਇਕ ਹੀ ਪਰਿਵਾਰ ਦੇ 3 ਜੀਆ ਦੀ ਮੌਤ ਹੋਣ ਦੇ ਬਾਅਦ ਡੀਸੀ ਗੁਰਦਾਸਪੁਰ ਦੇ ਆਦੇਸ਼ਾ ਤੇ ਪੂਰੇ ਇਲਾਕੇ ਨੂੰ ਸਿਲ ਕਰ ਦਿਤਾ ਗਿਆ ਹੈ ਅਤੇ ਇਸ ਇਲਾਕੇ ਚ ਰਹਿ ਰਹੇ ਲੋਕਾਂ ਦੇ ਟੈਸਟ ਕਰਵਾਏ ਜਾ ਰਹੇ ਹਨ ਅਤੇ ਲੋਕਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਬਿਨਾਂ ਕਿਸੇ ਬੇਹੱਦ ਜਰੂਰੀ ਕੰਮ ਦੇ ਬਾਹਰ ਨਾ ਆਉਣ ਅਤੇ ਆਪਣੀ ਸਿਹਤ ਦਾ ਧਿਆਨ ਰੱਖਣ |