ਗੁਰਦਾਸਪੁਰ ਦੇ ਕਈ ਹਿਸਿਆਂ ਵਿੱਚ ਮਾਇਨਿਗ ਵਿਭਾਗ ਦੀ ਨੱਕ ਥੱਲੇ ਚਲ ਰਹੀ ਹੈ ਧੜੱਲੇ ਨਾਲ ਨਜਾਇਜ਼ ਮਾਇਨਿਗ,

0
177

ਗੁਰਦਾਸਪੁਰ ਦੇ ਕਈ ਹਿਸਿਆਂ ਵਿੱਚ ਮਾਇਨਿਗ ਵਿਭਾਗ ਦੀ ਨੱਕ ਥੱਲੇ ਚਲ ਰਹੀ ਹੈ ਧੜੱਲੇ ਨਾਲ ਨਜਾਇਜ਼ ਮਾਇਨਿਗ,ਸੌਦਾਗਰ ਦੀਨ ਰਾਤ ਕਰ ਰਹੇ ਹਨ ਮਿੱਟੀ ਦੀ ਪੁਟਾਈ

ਰਿਪੋਰਟਰ: ਰੋਹਿਤ ਗੁਪਤਾ ਗੁਰਦਾਸਪੁਰ 9781109550

ਐਂਕਰ::- ਕੱਲ੍ਹ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਹੁ ਖਾਕੇ ਕਿਹਾ ਹੈ ਕਿ ਪੰਜਾਬ ਵਿੱਚੋਂ ਮਾਇਨਿੰਗ ਮਾਫੀਆ ਨੂੰ ਖਤਮ ਕਰਨਗੇ ਪਰ ਗੁਰਦਾਸਪੁਰ ਜ਼ਿਲ੍ਹੇ ਕਈ ਹਿਸਿਆਂ ਵਿੱਚ ਮਿੱਟੀ ਦੀ ਨਜਾਇਜ ਮਾਇਨਿਗ ਦਾ ਕਾਲਾ ਕਾਰੋਬਾਰ ਧੜੱਲੇ ਨਾਲ ਚੱਲ ਰਿਹਾ ਜਿਸ ਵੱਲ ਜਿਲ੍ਹਾ ਪ੍ਰਸਾਸ਼ਨ ਅਤੇ ਮਾਇਨਿਗ ਵਿਭਾਗ ਦੇ ਅਧਿਕਾਰੀਆਂ ਦਾ ਕੋਈ ਧਿਆਨ ਨਹੀਂ ਹੈ ਅਤੇ ਨਾਂ ਹੀ ਨਜਾਇਜ਼ ਢੰਗ ਨਾਲ ਮਾਇਨਿਗ ਕਰਨ ਵਾਲੇ ਸੌਦਾਗਰਾਂ ਨੂੰ ਕਿਸੇ ਦਾ ਕੋਈ ਡਰ ਖੌਫ ਹੈ । ਇਹ ਸੌਦਾਗਰ ਬਿਨਾਂ ਕਿਸੇ ਡਰ ਦੇ ਦਿਨ ਰਾਤ ਮਿੱਟੀ ਦੀ ਨਜਾਇਜ਼ ਮਾਇਨਿਗ ਕਰ ਰਹੇ ਹਨ ਅੱਜ ਜਦੋ ਗੁਰਦਾਸਪੁਰ ਦੇ ਪਿੰਡ ਬਹਾਦਰਪੁਰ ਅਤੇ ਗੁਰਦਾਸਨਗਲ ਦਾ ਦੌਰਾ ਕੀਤਾ ਗਿਆ ਤਾਂ ਦੋਨਾਂ ਜਗ੍ਹਾ ਤੇ ਜੋਰਾਂ ਸ਼ੋਰਾ ਨਾਲ ਮਿੱਟੀ ਦੀ ਮਾਇਨਿਗ ਕੀਤੀ ਜਾ ਰਹੀ ਸੀ ਜਦੋਂ ਮੀਡੀਆ ਦੇ ਕੈਮਰੇ ਖੋਲ੍ਹੇ ਤਾਂ ਮਾਇਨਿਗ ਕਰਨ ਵਾਲੇ ਸੌਦਾਗਰਾਂ ਦੇ ਕਰਿੰਦੇ ਉਥੋਂ ਜੇਸੀਬੀ ਅਤੇ ਮਿੱਟੀ ਨਾਲ ਭਰੇ ਟਰੱਕ,ਟਰਾਲੀਆਂ ਛੱਡ ਕੇ ਭੱਜਦੇ ਹੋਏ ਨਜ਼ਰ ਆਏ ਇਸ ਸਬੰਦੀ ਜਦੋ ਇਲਾਕੇ ਨਾਲ ਸਬੰਧਤ ਪੁਲਿਸ ਅਧਿਕਾਰੀਆਂ ਅਤੇ ਮਾਇਨਿਗ ਵਿਭਾਗ ਦੇ ਅਧਿਕਾਰੀਆਂ ਨੂੰ ਫੋਨ ਕੀਤਾ ਗਿਆ ਕਿ ਜਨਾਬ ਨਜਾਇਜ ਮਾਇਨਿਗ ਹੋ ਰਹੀ ਹੈ ਤਾਂ ਅੱਗੋਂ ਜਵਾਬ ਆਇਆ ਕਿ ਤੁਸੀਂ ਇਥੋਂ ਜਾਓ ਅਸੀਂ ਖੁਦ ਦੇਖ ਲਵਾਂਗੇ ਅਤੇ ਮੌਕੇ ਤੇ ਆਉਣ ਦੀ ਬਜਾਏ ਉਹਨਾਂ ਸੌਦਾਗਰਾਂ ਨੂੰ ਫੋਨ ਕਰ ਕੇ ਸਲਾਹ ਦਿਤੀ ਕਿ ਮੌਕੇ ਤੋਂ ਜੇਸੀਬੀ ਭਜਾ ਲਵੋਂ ਆਖਿਰਕਾਰ ਉਚ ਅਧਿਕਾਰੀਆਂ ਨੂੰ ਬਾਰ-ਬਾਰ ਫੋਨ ਕਰਨ ਤੋਂ ਬਾਅਦ ਜਨਾਬ ਪਹੁੰਚੇ ਓਵੀ 2 ਘੰਟੇ ਬਾਅਦ ਅਤੇ ਰਟਿਆ ਰਟਾਇਆ ਜਵਾਬ ਦਿੱਤਾ ਕਿ ਜਾਂਚ ਕਰਨਗੇ ਅਤੇ ਫਿਰ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਨਹਿਰਾਂ ਸੁੱਕਿਆਂ ਹੋਣ ਕਰਕੇ ਨਹਿਰਾਂ ਵਿੱਚੋਂ ਰੇਤ ਟਰਾਲੀਆਂ ਭਰ ਕੇ ਲੈ ਜਾਣ ਵਾਲੇ ਵੀ ਸਰਗਰਮ ਹਨ।

ਵੀ ਓ :- ਪੁਲਿਸ ਦੇ ਉਚ ਅਧਿਕਾਰੀਆਂ ਨੂੰ ਫੋਨ ਕਰਨ ਤੋਂ ਬਾਅਦ ਮੌਕੇ ਤੇ ਪਿੰਡ ਗੁਰਦਾਸਨਗਲ ਪਹੁੰਚੇ ਐਸਐਚਓ ਮਨਜੀਤ ਸਿੰਘ ਨੇ ਕਿਹਾ ਕਿ ਮੌਕੇ ਤੇ ਮਿਲੇ ਵਾਹਨਾਂ ਨੂੰ ਕਬਜੇ ਵਿਚ ਲੈ ਲਿਆ ਗਿਆ ਹੈ ਅਤੇ ਇਸ ਸਬੰਦੀ ਮਾਇਨਿਗ ਅਧਿਕਾਰੀ ਜੋ ਵੀ ਰਿਪੋਰਟ ਬਣਾ ਕੇ ਦੇਣਗੇ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ ਅਤੇ ਜੋ ਜੇਸੀਬੀ ਇਥੋਂ ਨਿਕਲ ਚੁੱਕਿਆ ਹਨ ਉਹਨਾਂ ਦੀ ਵੀ ਜਾਂਚ ਕੀਤੀ ਜਾਵੇਗੀ

ਬਾਈਟ ::- ਮਨਜੀਤ ਸਿੰਘ (ਐਸ ਐਚ ਓ ਧਾਰੀਵਾਲ)

ਬਾਈਟ::- ਦਵਿੰਦਰ ਸਿੰਘ (ਸਬ ਇੰਸਪੈਕਟਰ ਪੁਰਾਣਾ ਸ਼ਾਲਾ)

ਵੀ ਓ ::- ਇਸ ਸਬੰਧੀ ਮੌਕੇ ਤੇ 2 ਘੰਟੇ ਬਾਅਦ ਪਹੁੰਚੇ ਮਾਇਨਿਗ ਵਿਭਾਗ ਦੇ ਅਧਿਕਾਰੀ ਕੁਲਦੀਪ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਪਤਾ ਨਹੀਂ ਸੀ ਕਿ ਇਸ ਇਲਾਕੇ ਵਿੱਚ ਨਜਾਇਜ਼ ਮਾਇਨਿਗ ਹੋ ਰਹੀ ਹੈ ਅਤੇ ਉਹ ਕੀਤੇ ਬੀਜੀ ਹੋਣ ਕਰਕੇ ਮੌਕੇ ਤੇ ਦੇਰੀ ਨਾਲ ਪਹੁੰਚੇ ਹਨ ਉਹਨਾਂ ਨੇ ਕਿਹਾ ਕਿ ਮੌਕੇ ਤੇ ਜੋ ਵੀ ਵਾਹਨ ਮਿਲੇ ਹਨ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਜੋ ਵਾਹਨ ਇਥੋਂ ਭਜੇ ਹਨ ਉਹਨਾਂ ਦੀ ਜਾਂਚ ਪੜਤਾਲ ਕੀਤੀ ਜਾਵੇਗੀ ਅਤੇ ਉਸਤੋਂ ਬਾਅਦ ਅਗਲੀ ਕਾਰਵਾਈ ਹੋਵੇਗੀ

ਬਾਈਟ::- ਕੁਲਦੀਪ ਸਿੰਘ (ਅਧਿਕਾਰੀ ਮਾਇਨਿਗ ਵਿਭਾਗ)

ਵੀ ਓ ::- ਆਖਿਰਕਾਰ ਹੁਣ ਵੇਖਣਾ ਇਹ ਹੋਵੇਗਾ ਕਿ ਜਿਲ੍ਹਾ ਪ੍ਰਸਾਸ਼ਨ ਮਿੱਟੀ ਦਾ ਨਜਾਇਜ ਕਰੋਬਾਰ ਕਰਨ ਵਾਲੇ ਸੌਦਾਗਰਾਂ ਖਿਲਾਫ ਕਿ ਕਾਰਵਾਈ ਕਰਦੀ ਹੈ