ਗ਼ਰੀਬ ਪਰਿਵਾਰ ਅੱਖਾਂ ਵਿੱਚ ਹੰਝੂ ਅਤੇ ਦਿਲ ਵਿੱਚ ਅਰਮਾਨ ਲੈ ਕੇ ਕਿਸੇ ਸਮਾਜ ਸੇਵੀਆ ਨੂੰ ਉਡੀਕ ਰਿਹਾ

0
129

ਗ਼ਰੀਬ ਪਰਿਵਾਰ ਅੱਖਾਂ ਵਿੱਚ ਹੰਝੂ ਅਤੇ ਦਿਲ ਵਿੱਚ ਅਰਮਾਨ ਲੈ ਕੇ ਕਿਸੇ ਸਮਾਜ ਸੇਵੀਆ ਨੂੰ ਉਡੀਕ ਰਿਹਾ ਹੈ ਕਿ ਕੋਈ ਉਸ ਦੇ ਘਰ ਆਵੇਗਾ ਅਤੇ ਉਨ੍ਹਾਂ ਦੀ ਗ਼ਰੀਬੀ ਨੂੰ ਦੂਰ ਕਰਦੇ ਹੋਏ ਮੰਜੇ ਤੇ ਤੜਫ਼ ਦੀ ਘਰ ਦੀ ਮੁਖੀ ਦਾ ਇਲਾਜ ਕਰਵਾ ਕੇ ਉਨ੍ਹਾਂ ਨੂੰ ਇਸ ਗ਼ਰੀਬੀ ਦੇ ਸਰਾਪ ਤੋਂ ਮੁਕਤ ਕਰਵਾਏਗਾ

ਕਹਿੰਦੇ ਕਿ ਗ਼ਰੀਬੀ ਵੀ ਇਕ ਐਸਾ ਸ਼ਰਾਪ ਹੈ ਬੰਦਾ ਜਿੰਨਾ ਵੀ ਮਰਜ਼ੀ ਇਸ ਤੋਂ ਬਾਹਰ ਆਉਣਾ ਜਾਵੇ ਪਰ ਇਹ ਸ਼ਰਾਪ ਉਸ ਨੂੰ ਅੰਦਰੋਂ ਅੰਦਰੀਂ ਘੁਣ ਵਾਂਗ ਖਾਈ ਜਾਂਦਾ ਹੈ ਜਿਸ ਨਾਲ ਬੰਦਾ ਦੁਖੀ ਹੋ ਕੇ ਇਸ ਵਿੱਚ ਸਮਾ ਜਾਂਦਾ ਹੈ ਇਸ ਤਰ੍ਹਾਂ ਦਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜ਼ਿਲਾ ਤਰਨਤਾਰਨ ਦੇ ਹਲਕਾ ਪੱਟੀ ਅਧੀਨ ਪੈਂਦੇ ਪਿੰਡ ਸੈਦਪੁਰ ਤੋਂ ਜਿਥੇ ਕਿ ਇੱਕ ਗ਼ਰੀਬ ਪਰਿਵਾਰ ਅੱਖਾਂ ਵਿੱਚ ਹੰਝੂ ਲੈ ਕੇ ਅਤੇ ਦਿਲ ਵਿੱਚ ਅਰਮਾਨ ਲੈ ਕੇ ਕਿਸੇ ਸਮਾਜ ਸੇਵੀ ਨੂੰ ਉਡੀਕ ਰਿਹਾ ਹੈ ਕਿ ਕੋਈ ਉਸ ਦੇ ਘਰ ਆਵੇਗਾ ਅਤੇ ਉਨ੍ਹਾਂ ਦੀ ਗ਼ਰੀਬੀ ਨੂੰ ਦੂਰ ਕਰਦੇ ਹੋਏ ਉਨ੍ਹਾਂ ਦੇ ਮੰਜੇ ਤੇ ਪਈ ਘਰ ਦੀ ਮੁਖੀ ਦਾ ਇਲਾਜ ਕਰਵਾ ਕੇ ਉਨ੍ਹਾਂ ਨੂੰ ਇਸ ਗ਼ਰੀਬੀ ਦੇ ਸਰਾਪ ਤੋਂ ਬਾਹਰ ਕਰੇਗਾ ਪਿੰਡ ਸੈਦਪੁਰ ਦੇ ਰਹਿਣ ਵਾਲੇ

ਰਣਜੀਤ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਦੀ ਪਤਨੀ ਬਲਵਿੰਦਰ ਕੌਰ ਜੋ ਕਿ ਮੂੰਹੋਂ ਬੋਲ ਨਹੀਂ ਸਕਦੀ ਉਹ ਕਾਫ਼ੀ ਲੰਮੇ ਸਮੇਂ ਤੋਂ ਬੀਮਾਰ ਹੈ ਜਿਸ ਦੇ ਪੇਟ ਵਿਚ ਰਸੌਲੀਆਂ ਅਤੇ ਬੱਚੇਦਾਨੀ ਵਿਚ ਪੱਥਰੀਆਂ ਹੋਣ ਕਾਰਨ ਉਹ ਰਾਤ ਦਿਨ ਮੰਜੇ ਤੇ ਤੜਫ਼ਦੀ ਰਹਿੰਦੀ ਹੈ ਜਿਸ ਦਾ ਇਲਾਜ ਕਰਵਾਉਣ ਲਈ ਉਸ ਕੋਲ ਦੋ ਰੁਪਈਏ ਤੱਕ ਨਹੀਂ ਹਨ ਉਸ ਨੇ ਕਿਹਾ ਕਿ ਉਸ ਦਾ ਦਰਦ ਵੇਖ ਕੇ ਹੁਣ ਉਸ ਕੋਲੋਂ ਰਿਹਾ ਨਹੀਂ ਜਾ ਰਿਹਾ ਉਸ ਨੇ ਦੱਸਿਆ ਕਿ ਉਹ ਆਪ ਵੀ ਖੁਦ ਬਹੁਤ ਬਿਮਾਰ ਰਹਿੰਦਾ ਹੈ ਜਿਸ ਕਰਕੇ ਉਸ ਕੋਲੋਂ ਕੋਈ ਕੰਮ ਨਹੀਂ ਹੁੰਦਾ ਉਸ ਨੇ ਦੱਸਿਆ ਕਿ ਉਹ ਕਬਾੜ ਦਾ ਕੰਮ ਕਰਦਾ ਹੈ ਅਤੇ ਉਸ ਵਿੱਚੋਂ ਵੀ ਕਦੇ ਉਹ ਕੋਸ਼ ਪੈਸੇ ਕਮਾਉਂਦਾ ਹੈ ਅਤੇ ਕਦੀ ਤਾਂ ਉਹ ਖਾਲੀ ਆ ਜਾਂਦਾ ਹੈ ਜਿਸ ਕਾਰਨ ਉਹ ਆਪਣੇ ਘਰ ਦਾ ਗੁਜ਼ਾਰਾ ਬੜੀ ਹੀ ਮੁਸ਼ਕਿਲ ਨਾਲ ਚਲਾ ਰਿਹਾ ਹੈ ਉੱਤੋਂ ਮੰਜੇ ਤੇ ਪਈ ਉਸ ਦੀ ਪਤਨੀ ਉਸ ਦੀਆਂ ਰਾਹਾਂ ਉਡੀਕਦੀ ਰਹਿੰਦੀ ਹੈ ਕਿ ਕਦ ਉਹ ਪੈਸੇ ਲਿਆਵੇਗਾ ਅਤੇ ਉਸ ਦਾ ਇਲਾਜ ਕਰਵਾਏਗਾ ਪੀਡ਼ਤ ਵਿਅਕਤੀ ਨੇ ਦੱਸਿਆ ਕਿ ਉਸ ਦੇ ਦੋ ਬੇਟੇ ਹਨ ਜੋ ਕਿ ਪੜ੍ਹਾਈ ਵਿੱਚ ਕਾਫ਼ੀ ਹੁਸ਼ਿਆਰ ਹਨ ਪਰ ਪਤਨੀ ਦੀਆਂ ਦਵਾਈ ਦਾਰੂ ਕਰਕੇ ਉਹ ਉਨ੍ਹਾਂ ਨੂੰ ਵੀ ਸਕੂਲ ਨਹੀਂ ਭੇਜ ਸਾਕ ਰਿਹਾ ਜਿਸ ਕਾਰਨ ਉਨ੍ਹਾਂ ਦਾ ਭਵਿੱਖ ਵੀ ਧੁੰਦਲਾ ਪੈਂਦਾ ਜਾ ਰਿਹਾ ਹੈ ਪੀਡ਼ਤ ਵਿਅਕਤੀ ਦੇ ਬੇਟੇ ਸੰਦੀਪ ਸਿੰਘ ਨੇ ਦੱਸਿਆ ਕਿ ਘਰ ਵਿੱਚ ਏਨੀ ਜ਼ਿਆਦਾ ਗ਼ਰੀਬੀ ਹੈ ਘਰ ਵਿੱਚ ਨਾ ਤਾਂ ਪਾਣੀ ਦਾ ਕੋਈ ਪ੍ਰਬੰਧ ਹੈ ਅਤੇ ਘਰ ਵਿੱਚ ਜੋ ਕਮਰਾ ਹੈ ਉਹ ਵੀ ਸਾਰਾ ਕੱਚਾ ਹੈ ਅਤੇ ਕਾਨਿਆਂ ਦੀ ਪਈ ਸ਼ਰਤ ਨਾਲ ਮੀਂਹ ਹਨ੍ਹੇਰੀ ਵਿੱਚ ਉਨ੍ਹਾਂ ਨੂੰ ਡਰ ਲੱਗਦਾ ਰਹਿੰਦਾ ਹੈ ਕਿ ਇਹ ਕਿਧਰੇ ਉੱਪਰ ਨਾ ਡਿੱਗ ਪਵੇ ਉਸ ਨੇ ਦੱਸਿਆ ਕਿ ਬਾਰਸ਼ ਦੇ ਦਿਨਾਂ ਵਿੱਚ ਗਲੀਆਂ ਨਾਲੀਆਂ ਦਾ ਸਾਰਾ ਪਾਣੀ ਉਨ੍ਹਾਂ ਦੇ ਘਰ ਵਿੱਚ ਵੜ ਜਾਂਦਾ ਹੈ ਜਿਸ ਕਾਰਨ ਉਨ੍ਹਾਂ ਨੂੰ ਕਈ ਵਾਰ ਤਾਂ ਪਾਣੀ ਦੇ ਵਿੱਚ ਹੀ ਰਾਤ ਗੁਜ਼ਾਰਨੀ ਪੈਂਦੀ ਹੈ ਉੱਤੋਂ ਉਸ ਦਾ ਮਾਤਾ ਪਿਤਾ ਬਿਮਾਰ ਰਹਿੰਦੇ ਹਨ ਜਿਸ ਕਾਰਨ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਵੀ ਕਾਫੀ ਮੁਸ਼ਕਲ ਨਾਲ ਚੱਲ ਰਿਹਾ ਹੈ ਸੰਦੀਪ ਨੇ ਭਰੇ ਮਨ ਨਾਲ ਦੱਸਿਆ ਕਿ ਉਹ ਪੜ੍ਹਾਈ ਵਿੱਚ ਕਾਫ਼ੀ ਮਨ ਲਗਾ ਸਕਦਾ ਹੈ ਪਰ ਘਰ ਦੀ ਗ਼ਰੀਬੀ ਉਸ ਦੇ ਸਾਰੇ ਅਰਮਾਨਾਂ ਤੇ ਪਾਣੀ ਫੇਰਦੀ ਜਾ ਰਹੀ ਹੈ ਪੀਡ਼ਤ ਪਰਿਵਾਰ ਨੇ ਸਮਾਜ ਸੇਵੀਆਂ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦਾ ਇਲਾਜ ਹੀ ਕਰਵਾ ਦਿੱਤਾ ਜਾਵੇ ਤਾਂ ਜੋ ਉਹ ਆਪਣੇ ਘਰ ਦਾ ਗੁਜ਼ਾਰਾ ਚਲਾ ਸਕਣ

ਅਸੀਂ ਵੀ ਆਪਣੇ ਨਿੳੂਜ਼ ਚੈਨਲ ਜ਼ਰੀਏ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਆਪ ਦਾਨੀ ਸੱਜਣ ਵੱਧ ਚੜ੍ਹ ਕੇ ਇਸ ਪਰਿਵਾਰ ਦੀ ਮਦਦ ਕਰਨ ਤਾਂ ਜੋ ਗ਼ਰੀਬੀ ਦੇ ਹਨ੍ਹੇਰੇ ਚ ਡੁੱਬਿਆ ਇਹ ਪਰਿਵਾਰ ਇਸ ਹਨੇਰੇ ਤੋਂ ਬਾਹਰ ਨਿਕਲ ਕੇ ਆਪਣੀ ਚੰਗੀ ਜ਼ਿੰਦਗੀ ਬਤੀਤ ਕਰ ਸਕਣ ਜੇ ਕੋਈ ਪੀ ਸਮਾਜਸੇਵੀ ਇਨ੍ਹਾਂ ਵਿਅਕਤੀਆਂ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਇਨ੍ਹਾਂ ਦਾ ਬੈਂਕ ਦਾ ਖਾਤਾ ਅਤੇ ਮੋਬਾਇਲ ਨੰਬਰ ਇਸ ਵਿਚ ਦਿੱਤਾ ਹੋਇਆ ਹੈ ਆਪ ਸੰਪਰਕ ਕਰ ਸਕਦੇ ਹੋ