ਖੇਤੀ ਕਾਨੂੰਨਾਂ ਦੇ ਚੱਲਦੇ ਅੱਜ ਗੁਰਦਾਸਪੁਰ ਤੋਂ ਦਿੱਲੀ ਨੂੰ ਇਕ ਹੋਰ ਜੱਥਾ ਰਵਾਨਾ ਹੋਇਆ।

0
160

ਖੇਤੀ ਕਾਨੂੰਨਾਂ ਨੂੰ ਲੈਕੇ ਕਿਸਾਨ ਜਥੇਬੰਦੀਆਂ ਵਲੋਂ ਦਿਲੀ ਚ 26 ਜਨਵਰੀ ਦੀ ਪਰੇਡ ਦੇ ਪ੍ਰੌਗਰਾਮ ਸੰਬੰਧੀ ਤਿਆਰੀਆਂ ਦਿਲੀ ਅਤੇ ਪੰਜਾਬ ਚ ਕਾਫੀ ਦੀਨਾ ਚ ਦੇਖਣ ਨੂੰ ਮਿਲ ਰਹੀਆਂ ਸਨ ਅਤੇ ਹੁਣ ਪੰਜਾਬ ਤੋਂ ਕਿਸਾਨਾਂ ਦੇ ਜਥੇ ਦਿਲੀ ਵੱਲ ਰਵਾਨਾ ਹੋਣ ਸ਼ੁਰੂ ਹੋ ਚੁਕੇ ਹਨ | ਅੱਜ ਪੰਜਾਬ ਦੇ ਜਿਲਾ ਗੁਰਦਾਸਪੁਰ ਤੋਂ ਇਸ ਅੰਦੋਲਨ ਚ ਲਗਤਾਰ ਸ਼ਾਮਿਲ ਹੋ ਸਾਡਾ ਪੰਜਾਬ ਫੇਡਰੇਸ਼ਨ ਨਾਲ ਜੁੜੇ ਕਿਸਾਨਾਂ ਅਤੇ ਨੌਜਵਾਨਾਂ ਦਾ ਇਕ ਜਥਾ ਦਿਲੀ ਵੱਲ ਰਵਾਨਾ ਹੋਏ ਇਸ ਕਾਫਲੇ ਚ ਟਰੈਕਟਰ ਅਤੇ ਕਾਰਾਂ ਚ ਕਿਸਾਨ ਦਿਲੀ ਅੰਦੋਲਨ ਲਈ ਨਿਕਲੇ ਇਸ ਕਾਫਲੇ ਚ ਸ਼ਾਮਿਲ ਕਿਸਾਨਾਂ ਨੇ ਕਿਹਾ ਕਿ ਉਹ ਜਥੇਬੰਦੀਆਂ ਦੇ ਫੈਸਲੇ ਤੇ ਹਰ ਤਰ੍ਹਾਂ ਨਾਲ ਇਸ ਅੰਦੋਲਨ ਲਈ ਤਿਆਰ ਹਨ ਅਤੇ ਉਹਨਾਂ ਦੀ ਹੁਣ ਇਹ ਇਕ ਹੀ ਮੰਗ ਹੈ ਕਿ ਇਹ ਕਾਲੇ ਕਾਨੂੰਨ ਰੱਦ ਹੋਣ ਅਤੇ ਹੁਣ ਕਾਨੂੰਨ ਰੱਦ ਕਰਵਾਉਣ ਤੋਂ ਬਾਅਦ ਹੀ ਘਰਾਂ ਨੂੰ ਪਰਤਣਗੇ |ਉਥੇ ਹੀ ਅੱਜ ਗੁਰਦਾਸਪੁਰ ਤੋਂ ਰਵਾਨਾ ਹੋਏ ਨੌਜਵਾਨ ਅਤੇ ਕਿਸਾਨਾਂ ਦਾ ਕਹਿਣਾ ਸੀ ਕਿ ਜੋ ਕੇਂਦਰ ਸਰਕਾਰ ਨੇ ਕਾਨੂੰਨਾਂ ਨੂੰ ੨ ਸਾਲ ਅਗੇ ਪਾਉਣ ਦੀ ਤਜਵੀਜ਼ ਦਿਤੀ ਸੀ ਉਹ ਸਰਕਾਰ ਵਲੋਂ ਇਕ ਚਾਲ ਹੈ ਅਤੇ ਸਰਕਾਰ ਇਸ ਅੰਦੋਲਨ ਨੂੰ ਫੇਲ ਕਰਨ ਲਈ ਪਹਿਲਾ ਵੀ ਸਾਜਿਸ਼ਾ ਕਰ ਰਹੀ ਹੈ ਅਤੇ ਹੁਣ ਵੀ ਅਤੇ ਇਸ ਤਜਵੀਜ ਨੂੰ ਮੰਨਣਾ ਤੋਂ ਜਥੇਬੰਦੀਆਂ ਨੇ ਜੋ ਇਨਕਾਰ ਕੀਤਾ ਹੈ ਉਹ ਸਹੀ ਫੈਸਲਾ ਹੈ | ਇਸ ਦੇ ਨਾਲ ਹੀ 26 ਜਨਵਰੀ ਦੀ ਪਰੇਡ ਤੇ ਸਰਕਾਰ ਅਤੇ ਪੁਲਿਸ ਵਲੋਂ ਇਜਾਜ਼ਤ ਨਾ ਦੇਣ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਪਹਿਲਾ ਵੀ ਹਰਿਆਣਾ ਚ ਉਹਨਾਂ ਨੂੰ ਜ਼ਬਰਦਸਤੀ ਰੋਕਿਆ ਗਿਆ ਸੀ ਅਤੇ ਜੇਕਰ ਹੁਣ ਵੀ ਕੋਈ ਰੋਕ ਲਗਾਈ ਗਈ ਤਾ ਵੀ ਉਹ ਸ਼ਾਂਤਮਈ ਢੰਗ ਨਾਲ ਹਰ ਹਾਲ ਚ ਜਥੇਬੰਦੀਆਂ ਦੇ ਫੈਸਲੇ ਅਨੁਸਾਰ ਪਰੇਡ ਲਈ ਅਗੇ ਜਾਣਗੇ ਅਤੇ ਉਹ ਹਰ ਮੁਸ਼ਕਿਲ ਦਾ ਸਾਮਣਾ ਕਰਨ ਲਈ ਤਿਆਰ ਹਨ |