ਕੈਪਟਨ ਨੇ ਸ਼ੁਰੂ ਕਰ ਦਿੱਤੀ ਦਿੱਲੀ ਲਈ ਦੌੜ

0
169

ਕੈਪਟਨ ਨੇ ਸ਼ੁਰੂ ਕਰ ਦਿੱਤੀ ਦਿੱਲੀ ਲਈ ਦੌੜ ਗੁਰਦਾਸਪੁਰ ਤੋ ਰੋਹਿਤ ਗੁਪਤਾ ਦੀ ਰਿਪੋਰਟ ਕਿਸਾਨੀ ਅੰਦੋਲਨ ਵਿੱਚ ਸ਼ਿਰਕਤ ਕਰਨ ਲਈ ਤੁਸੀਂ ਟਰੈਕਟਰ ਟਰਾਲੀਆਂ, ਟਰੱਕ, ਮੋਟਰਸਾਇਕਲਾਂ ਅਤੇ ਘੋੜੀਆਂ ਇਥੋਂ ਤੱਕ ਕਿ ਸਾਈਕਲਾਂ ਤੱਕ ਤੇ ਜਾਂਦੇ ਲੋਕ ਵੀ ਦੇਖੇ ਹੋਣਗੇ ਪਰ ਬਟਾਲਾ ਦੇ ਇਕ ਨਜ਼ਦੀਕੀ ਪਿੰਡ ਤੇਜਾ ਵੀਲਾ ਦੇ ਨੌਜਵਾਨ ਰਮਿੰਦਰ ਸਿੰਘ ਕੈਪਟਨ ਨੇ ਆਪਣੇ ਪਿੰਡ ਤੋਂ ਦਿੱਲੀ ਤਕ ਦੋ ਲਗਾ ਕੇ ਜਾਣ ਦਾ ਐਲਾਨ ਕੁਝ ਦਿਨ ਪਹਿਲਾਂ ਕਰ ਦਿੱਤਾ ਸੀ। ਅੱਜ ਉਸ ਨੇ ਇਹ ਦੌੜ ਸ਼ੁਰੂ ਕਰ ਦਿੱਤੀ ਹੈ।ਰੋਜ਼ਾਨਾ ਪੰਜਾਹ ਕਿਲੋਮੀਟਰ ਦੌੜ ਲਗਾ ਕੇ ਕੈਪਟਨ ਦਸਾਂ ਦਿਨਾਂ ਵਿੱਚ ਦਿੱਲੀ ਪਹੁੰਚੇ ਗਾ।ਉਸ ਦੇ ਨਾਲ ਇਕ 6 ਮੈਂਬਰੀ ਟੀਮ ਵੀ ਜਾ ਰਹੀ ਹੈ ਜਿਸ ਵਿੱਚ ਇੱਕ ਵੀ ਰਹੇਗਾ।ਕੈਪਟਨ ਨੇ ਕਿਹਾ ਕਿ ਉਸ ਦਾ ਮਕਸਦ ਸਿਰਫ ਇਹ ਕਰਨਾ ਹੈ ਕਿ ਆਪਣੇ ਹੱਕ ਲੈਣ ਲਈ ਪੰਜਾਬ ਦਾ ਨੌਜਵਾਨ ਕੁਝ ਵੀ ਕਰ ਸਕਦਾ ਹੈ ਤੇ ਸਰਕਾਰ ਨੂੰ ਇਹ ਦਿਖਾਉਣ ਲਈ ਉਹ ਕਈ ਦਿਨਾਂ ਤੋਂ ਤਿਆਰੀ ਕਰ ਰਿਹਾ ਹੈ। ਉਥੇ ਹੀ ਪਿੰਡ ਵਾਸੀਆਂ, ਪਿੰਡ ਦੇ ਸਰਪੰਚ ਅਤੇ ਰਵਿੰਦਰ ਸਿੰਘ ਕੈਪਟਨ ਦੇ ਸਾਥੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੈਪਟਨ ਦੇ ਇਸ ਹੌਂਸਲੇ ਭਰੇ ਕਾਰਨਾਮੇ ਤੇ ਮਾਣ ਹੈ। Bytes_ ਰਮਿੰਦਰ ਸਿੰਘ ਕੈਪਟਨ ਸਤਿੰਦਰ ਸਿੰਘ- ਕੈਪਟਨ ਦੇ ਪਿੰਡ ਦਾ ਸਰਪੰਚ ਸਤਪਾਲ ਸਿੰਘ ਕੈਪਟਨ ਦਾ ਚਾਚਾ ਕੰਵਲਜੀਤ ਸਿੰਘ ਕੈਪਟਨ ਦਾ ਦੋਸਤ