ਕੈਨੇਡਾ ਪੜ੍ਹਾਈ ਕਰਨ ਗਏ ਜ਼ਿਲ੍ਹਾ ਮੋਗਾ ਦੇ ਲਵਪ੍ਰੀਤ ਨੇ ਟ੍ਰੇਨ ਦੇ ਅੱਗੇ ਛਾਲ ਮਾਰ ਕੇ ਕੀਤੀ ਆਤਮਹੱਤਿਆ

0
107

ਮਾਂ ਪਿਓ ਆਪਣਾ ਸਭ ਕੁਝ ਵੇਚ ਕੇ ਜਾਂ ਗਹਿਣੇ ਰੱਖ ਕੇ ਆਪਣੇ ਬੱਚਿਆਂ ਨੂੰ ਵਿਦੇਸ਼ ਵਿਚ ਪਡ਼੍ਹਾਈ ਕਰਨ ਲਈ ਭੇਜਦੇ ਹਨ । ਤਾਂ ਜੋ ਉਨ੍ਹਾਂ ਦਾ ਬੱਚਾ ਵਿਦੇਸ਼ ਵਿਚ ਪਡ਼੍ਹਾਈ ਕਰ ਕੇ ਕੋਈ ਉੱਚ ਅਹੁਦਿਆਂ ਤੇ ਕੰਮ ਕਰ ਸਕੇ ਜਿਸ ਦੇ ਨਾਲ ਪਰਿਵਾਰ ਦੀ ਕਾਇਆ ਕਲਪ ਬਦਲ ਜਾਵੇ ਲੇਕਿਨ ਕਈ ਵਾਰ ਇੰਜ ਨਹੀਂ ਹੁੰਦਾ ਅਤੇ ਕੁਝ ਮਜਬੂਰੀਆਂ ਆ ਜਾਂਦੀਆਂ ਹਨ ਕਿ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਗਏ ਬੱਚੇ ਉਨ੍ਹਾਂ ਮਜਬੂਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਕੋਈ ਨਾ ਕੋਈ ਗ਼ਲਤ ਕੰਮ ਕਰ ਬੈਠਦੇ ਹਨ ਜਿਸ ਨੂੰ ਸਾਰੀ ਉਮਰ ਮਾਂ ਬਾਪ ਭੁਲਾ ਨਹੀਂ ਪਾਉਂਦੇ ਕੁਝ ਇਸ ਤਰ੍ਹਾਂ ਹੀ ਹੋਇਆ ਹੈ ਮੋਗਾ ਜ਼ਿਲ੍ਹਾ ਦੇ ਪਿੰਡ ਚੜਿੱਕ ਦੇ ਰਹਿਣ ਵਾਲੇ ਜੋਗਿੰਦਰ ਸਿੰਘ ਦੇ ਨਾਲ ਤੁਸੀਂ ਜੋ ਇਹ ਫਾਈਲ ਫ਼ੋਟੋ ਦੇਖ ਰਹੇ ਹੋ ਇਹ ਮੋਗਾ ਜ਼ਿਲ੍ਹਾ ਦੇ ਪਿੰਡ ਚੜਿੱਕ ਦੇ ਖੇਤਾਂ ਵਿੱਚ ਰਹਿਣ ਵਾਲੇ ਜੋਗਿੰਦਰ ਸਿੰਘ ਦੇ ਬੇਟੇ ਲਵਪ੍ਰੀਤ ਦੀ ਹੈ ਜਿਸ ਦੀ ਉਮਰ ਤਕਰੀਬਨ 21,,,22 ਸਾਲ ਦੀ ਹੈ ਜਿਸ ਨੇ ਸਾਲ 2018 ਵਿੱਚ ਬਾਰ੍ਹਵੀਂ ਪਾਸ ਕਰਨ ਦੇ ਬਾਅਦ ਆਈਲਟ ਵਿੱਚ ਚੰਗੇ ਬੈਂਡ ਪ੍ਰਾਪਤ ਕੀਤੇ ਅਤੇ ਪਿਤਾ ਜੋਗਿੰਦਰ ਸਿੰਘ ਨੇ ਆਪਣੀ ਜ਼ਮੀਨ ਗਹਿਣੇ ਰੱਖ ਕੇ ਉਸ ਨੂੰ ਕੈਨੇਡਾ ਚੰਗੀ ਪੜ੍ਹਾਈ ਕਰਨ ਲਈ ਭੇਜਿਆ ਅਤੇ

ਹੁਣ ਉਹ ਇਸ ਦੁਨੀਆ ਵਿਚ ਨਹੀਂ ਰਿਹਾ ਅਤੇ ਦੋ ਦਿਨ ਪਹਿਲਾਂ ਕੈਨੇਡਾ ਵਿੱਚ ਡਿਪਰੈਸ਼ਨ ਕਾਰਨ ਟਰੇਨ ਦੇ ਅੱਗੇ ਛਾਲ ਮਾਰ ਕੇ ਆਤਮਹੱਤਿਆ ਕਰ ਲਈ ਜਿਸ ਦੀ ਸੂਚਨਾ ਪਰਿਵਾਰ ਵਾਲਿਆਂ ਨੂੰ ਪੁਲੀਸ ਦੁਆਰਾ ਦਿੱਤੀ ਗਈ ਜਿੱਥੇ ਮਾਂ ਪਿਉ ਨੇ ਆਪਣੇ ਪੁੱਤ ਨੂੰ ਕੈਨੇਡਾ ਵਿਚ ਜਾਣ ਦੀ ਖੁਸ਼ੀ ਸੀ ਉਧਰ ਦੂਜੇ ਪਾਸੇ ਪਿੰਡ ਵਿਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ ਉਥੇ ਹੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਲਵਪ੍ਰੀਤ ਸਿੰਘ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ ਅਤੇ 2018 ਵਿਚ ਆਈਲਟਸ ਦੇ ਚੰਗੇ ਬੈਂਡ ਪ੍ਰਾਪਤ ਕਰਕੇ ਕੈਨੇਡਾ ਵਿਚ ਪੜ੍ਹਾਈ ਕਰਨ ਲਈ ਗਿਆ ਸੀ ਅਸੀਂ ਕਰਜ਼ਾ ਚੁੱਕ ਕੇ ਉਸ ਦੀ ਇਕ ਸਮੈਸਟਰ ਦੀ ਫੀਸ ਦਾ ਖਰਚਾ ਕਰੀਬ 12 ਲੱਖ ਲਗਾ ਕੇ ਉਸ ਨੂੰ ਕੈਨੇਡਾ ਭੇਜਿਆ ਸੀ ਤਾਂ ਕਿ ਚੰਗੀ ਪੜ੍ਹਾਈ ਕਰ ਸਕੇ ਤਾਂ ਜੋ ਚੰਗੀ ਨੌਕਰੀ ਪ੍ਰਾਪਤ ਕਰ ਸਕੇ ਉਨ੍ਹਾਂ ਦੱਸਿਆ ਕਿ ਉਸ ਨੇ 6 ਮਹੀਨੇ ਬਾਅਦ ਹੀ ਪੜ੍ਹਾਈ ਛੱਡ ਦਿੱਤੀ ਅਸੀਂ ਉਸ ਨੂੰ ਵਾਰ ਵਾਰ ਪੈਸੇ ਭੇਜਦੇ ਰਹੇ ਲੇਕਿਨ ਸਾਨੂੰ ਇਸ ਗੱਲ ਦਾ ਪਤਾ ਨਹੀਂ ਕਿ ਉਹ ਭੇਜੇ ਹੋਏ ਪੈਸਿਆਂ ਦਾ ਕੀ ਕਰਦਾ ਰਿਹਾ ਪਰ ਸਾਨੂੰ ਇਹ ਹੀ ਗੱਲ ਕਹਿੰਦਾ ਰਿਹਾ ਕਿ ਤੁਸੀਂ ਚਿੰਤਾ ਨਾ ਕਰੋ ਕਦੇ ਵਕੀਲਾਂ ਨੂੰ ਫੀਸ ਦੇਣ ਲਈ ਕਹਿੰਦਾ ਅਤੇ ਕਦੇ ਕਿਸੇ ਹੋਰ ਗੱਲਾਂ ਨੂੰ ਲੈ ਕੇ ਪੈਸੇ ਮਗਵੰਦਾ ਰਿਹਾ ਅਸੀਂ ਉਸ ਨੂੰ ਸਿੱਧਾ ਭੇਜਦੇ ਰਹੇ ਲੇਕਿਨ ਬਾਅਦ ਵਿੱਚ ਉਸ ਨੇ ਆਪਣੇ ਕਿਸੇ ਦੋਸਤ ਦੇ ਨਾਮ ਤੇ ਪੈਸੇ ਮੰਗਵਾਉਣੇ ਸ਼ੁਰੂ ਕਰ ਦਿੱਤੇ ਲੇਕਿਨ ਉਹ ਮੈਨੂੰ ਕਹਿੰਦਾ ਸੀ ਕਿ ਮੈਨੂੰ ਪੈਸੇ ਮਿਲ ਗਏ ਹਨ ਹੋ ਸਕਦਾ ਹੈ ਕਿ ਉਹ ਕਿਸੇ ਗ਼ਲਤ ਲੋਕਾਂ ਦੇ ਹੱਥ ਚੜ੍ਹ ਗਿਆ ਹੋਵੇ ਅਤੇ ਉਨ੍ਹਾਂ ਕਿਹਾ ਕਿ ਮੈਨੂੰ ਕੁਝ ਦਿਨ ਪਹਿਲਾਂ ਉਸ ਦਾ ਫੋਨ ਆਇਆ ਉਸ ਨੇ ਕਿਹਾ ਕਿ ਬਾਪੂ ਜਾਂ ਤਾਂ ਤੈਨੂੰ ਮਰਨਾ ਪਵੇਗਾ ਜਾ ਮੈਨੂੰ ਮਰਨਾ ਪਵੇਗਾ ਬਸ ਹੁਣ ਇਹ ਘਟਨਾ ਹੋ ਗਈ ਮੈਨੂੰ ਨਹੀਂ ਪਤਾ ਕਿ ਉਸ ਨੂੰ ਕਿਸ ਗੱਲ ਦੀ ਡਿਪਰੈਸ਼ਨ ਸੀ