ਕਿਸਾਨ ਯੂਨੀਅਨ ਦੀਆਂ 4 ਪਿੰਡਾਂ ਦੀਆਂ ਮਹਿਲਾਵਾਂ ਨੇ ਮਨਾਇਆ ਤੀਆਂ ਦਾ ਤਿਉਹਾਰ ਅਤੇ ਮੋਦੀ ਦਾ ਪੁਤਲਾ ਫੂਕਿਆ ||

ਪਟਿਆਲਾ ਜ਼ਿਲ੍ਹਾ ਦੇ ਪਿੰਡ ਸੀਉਣਾ ਵਿਖੇ ਮਹਿਲਾਵਾਂ ਦੀ ਤਰਫ ਤੋਂ ਮਨਾਇਆ ਗਿਆ ਵੱਖਰੇ ਤਰੀਕੇ ਦੇ ਨਾਲ ਤੀਆਂ ਦਾ ਤਿਉਹਾਰ

0
153

ਅੱਜ ਪਟਿਆਲਾ ਜ਼ਿਲ੍ਹਾ ਦੇ ਪਿੰਡ ਸੀਉਣਾ ਵਿਖੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀਆਂ 4 ਪਿੰਡਾਂ ਦੀਆਂ ਮਹਿਲਾਵਾਂ ਦੀ ਤਰਫ ਤੋਂ ਮਨਾਇਆ ਤੀਆਂ ਦਾ ਤਿਉਹਾਰ ਇਸ ਮੌਕੇ ਤੇ ਮਹਿਲਾਵਾਂ ਨੇ ਪੰਜਾਬੀ ਸਭਿਆਚਾਰ ਪੇਸ਼ ਕੀਤਾ ਅਤੇ ਨਰਿੰਦਰ ਸਿੰਘ ਮੋਦੀ ਦਾ ਪੁਤਲਾ ਫੂਕਿਆ

ਪਟਿਆਲਾ ਜ਼ਿਲ੍ਹਾ ਦੇ ਪਿੰਡ ਸੀਉਣਾ ਵਿਖੇ ਮਹਿਲਾਵਾਂ ਦੀ ਤਰਫ ਤੋਂ ਮਨਾਇਆ ਗਿਆ ਵੱਖਰੇ ਤਰੀਕੇ ਦੇ ਨਾਲ ਤੀਆਂ ਦਾ ਤਿਉਹਾਰ ਮਹਿਲਾਵਾਂ ਨੇ ਤੀਆਂ ਦੇ ਤਿਉਹਾਰ ਵਿਚ ਪੰਜਾਬੀ ਸੱਭਿਆਚਾਰ ਨੂੰ ਨੌਜਵਾਨ ਪੀੜ੍ਹੀ ਦੇ ਅੱਗੇ ਰੱਖਿਆ ਜਿਸ ਵਿੱਚ ਮਹਿਲਾਵਾਂ ਦੀ ਤਰਫ ਤੋਂ ਚਰਖਾ ਕਤਿਆ ਗਿਆ ਅਤੇ ਸਿਲਾਈ ਦੀਆਂ ਮਸ਼ੀਨਾਂ ਚਲਾਇਆ ਗਇਆ ਤੇ ਨਾਲ ਹੀ ਪੀਂਘਾਂ ਤੇ ਝੂੱਟੇ ਲਏ ਗਏ ਇਸ ਮੌਕੇ ਅਤੇ ਮਹਿਲਾਵਾਂ ਦੀ ਤਰਫ ਤੋਂ ਤੀਆਂ ਦੇ ਤਿਉਹਾਰ ਦੇ ਮੱਦੇਨਜ਼ਰ ਖੂਬ ਜਸ਼ਨ ਮਨਾਇਆ ਗਿਆ ਅਤੇ ਬੋਲੀਆਂ ਅਤੇ ਗਿੱਧਾ ਪਾਇਆ ਗਿਆ ਨਾਲ ਹੀ ਮਹਿਲਾਵਾਂ ਦੀ ਤਰਫ ਤੋਂ ਦਿੱਲੀ ਸੰਘਰਸ਼ ਨੂੰ ਮੁੱਖ ਰੱਖਦੇ ਹੋਏ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਸਿੰਘ ਮੋਦੀ ਦਾ ਪੁਤਲਾ ਫੂਕਿਆ ਗਿਆ ਇਸ ਮੌਕੇ ਤੇ ਮਹਿਲਾਵਾਂ ਨੇ ਆਖਿਆ ਕਿ ਲਗਾਤਾਰ ਦਿੱਲੀ ਸੰਘਰਸ਼ ਜਾਰੀ ਰਹੇਗਾ ਅਤੇ ਇਹ ਵਧ ਚੜ੍ਹ ਕੇ ਮਹਿਲਾਵਾਂ ਚੱਲੇ ਸੰਘਰਸ਼ ਵਿਚ ਸ਼ਾਮਿਲ ਹੋਣਗੀਆਂ