ਕਿਸਾਨ ਦੀ ਗਿਰਫਤਾਰੀ ਨੂੰ ਲੈਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਤਰਨਤਾਰਨ ਦੇ ਥਾਣਾ ਸਦਰ ਦਾ ਕੀਤਾ ਗਿਆ ਘਿਰਾਓ

0
201

ਪੁਲਿਸ ਵੱਲੋਂ ਕਿਸਾਨ ਦੀ ਗਿਰਫਤਾਰੀ ਨੂੰ ਲੈਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਤਰਨਤਾਰਨ ਦੇ ਥਾਣਾ ਸਦਰ ਦਾ ਕੀਤਾ ਗਿਆ ਘਿਰਾਓ ਕਿਸਾਨ ਆਗੂ ਨੇ ਪੁਲਿਸ ਤੇ ਰਾਜ਼ੀਨਾਮੇ ਦੇ ਬਾਵਜੂਦ ਕਿਸਾਨ ਨੂੰ ਗਿਰਫ਼ਤਾਰ ਕਰਨ ਅਤੇ ਕੁੱਟਮਾਰ ਕਰ ਕੇਸਾਂ ਦੀ ਬੇਅਬਦੀ ਦੇ ਲਗਾਏ ਇਲਜ਼ਾਮ ਐਕਰ- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਤਰਨਤਾਰਨ ਦੇ ਥਾਣਾ ਸਦਰ ਦਾ ਘਿਰਾਓ ਕਰਦਿਆਂ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲੀਆ ਨਿਸ਼ਾਨ ਲਗਾਉਂਦਿਆਂ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਕਿਸਾਨ ਆਗੂ ਸਤਨਾਮ ਸਿੰਘ ਮਾਨੋਚਾਹਲ ਨੇ ਪੁਲਿਸ ਤੇ ਅਰੋਪ ਲਗਾਉਂਦਿਆਂ ਕਿਹਾ ਕਿ ਪਿੰਡ ਕੱਦ ਗਿੱਲ ਦੇ ਕਿਸਾਨ ਜਰਨੈਲ ਸਿੰਘ ਦਾ ਪਿੰਡ ਵਿੱਚ ਝਗੜਾ ਹੋ ਗਿਆ ਸੀ ਜਿਸ ਤੇ ਪੁਲਿਸ ਵੱਲੋਂ ਦੋਵਾਂ ਧਿਰਾਂ ਤੇ ਕੇਸ ਦਰਜ ਕੀਤਾ ਗਿਆ ਸੀ ਜਿਸ ਦਾ ਰਾਜ਼ੀਨਾਮਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕਰਵਾ ਦਿੱਤਾ ਗਿਆ ਸੀ ਲੇਕਿਨ ਬੀਤੇ ਦਿਨ ਪੁਲਿਸ ਵੱਲੋਂ ਜਰਨੈਲ ਸਿੰਘ ਨੂੰ ਗਿਰਫ਼ਤਾਰ ਕਰ ਉਸ ਨੂੰ ਅਦਾਲਤ ਪੇਸ਼ ਕਰਕੇ ਜਦੋਂ ਹਸਪਤਾਲ ਮੈਡੀਕਲ ਕਰਵਾਉਣ ਲਈ ਲੈ ਜਾਇਆਂ ਗਿਆ ਤਾਂ ਜਰਨੈਲ ਸਿੰਘ ਘਬਰਾ ਗਿਆ ਕਿ ਪੁਲਿਸ ਕਰੋਨਾ ਟੈਸਟ ਦੇ ਬਹਾਨੇ ਟੀਕਾ ਲਗਵਾ ਕੇ ਮਰਵਾ ਹੀ ਨਾ ਦੇਵੇ ਉਸ ਨੇ ਉਥੋਂ ਭੱਜਣ ਦੀ ਕੋਸ਼ਿਸ਼ ਲੇਕਿਨ ਉਥੇ ਮੋਜੂਦ ਪੁਲਿਸ ਦੇ ਥਾਣੇਦਾਰ ਬਲਬੀਰ ਸਿੰਘ ਨੇ ਕਿਸਾਨ ਜਰਨੈਲ ਸਿੰਘ ਦੀ ਕੁੱਟਮਾਰ ਕੀਤੀ ਅਤੇ ਉਸਦੇ ਕੇਸਾਂ ਦੀ ਬੇਅਬਦੀ ਕੀਤੀ ਗਈ ਕਿਸਾਨ ਆਗੂ ਨੇ ਸਬੰਧਤ ਥਾਣੇਦਾਰ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਉੱਧਰ ਇਸ ਸਬੰਧ ਵਿੱਚ ਜਦੋਂ ਥਾਣੇ ਦੇ ਐਸ ਐਂਚ ਉ ਪ੍ਰਭਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਜਰਨੈਲ ਸਿੰਘ ਅਤੇ ਦੂਸਰੀ ਧਿਰ ਤੇ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਹੈ ਸਬੰਧਤ ਕਿਸਾਨ ਨੂੰ ਗਿਰਫ਼ਤਾਰ ਕਰਕੇ ਅਦਾਲਤ ਪੇਸ਼ ਕਰਨ ਤੋਂ ਬਾਅਦ ਜੇਲ ਭੇਜਣ ਤੋਂ ਪਹਿਲਾਂ ਉਸਦਾ ਹਸਪਤਾਲ ਤੋਂ ਕਰੋਨਾ ਟੈਸਟ ਕਰਵਾਉਣ ਮੌਕੇ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਸੀ ਜਿਸ ਨੂੰ ਕਾਬੂ ਕਰ ਹਵਾਲਾਤ ਵਿੱਚ ਬੰਦ ਕੀਤਾ ਗਿਆ ਹੈ ਅਤੇ ਦੂਸਰੇ ਵਿਅਕਤੀ ਨੂੰ ਵੀ ਗਿਰਫ਼ਤਾਰ ਕਰ ਲਿਆ ਗਿਆ ਹੈ ਉਹਨਾਂ ਨੇ ਕਿਸੇ ਵੀ ਪ੍ਰਕਾਰ ਦੀ ਕੁੱਟਮਾਰ ਤੋਂ ਇਨਕਾਰ ਕਰਦਿਆਂ ਕਿਹਾ ਕਿ ਪੁਲਿਸ ਪਾਸ ਕਿਸੇ ਵੀ ਰਾਜ਼ੀਨਾਮੇ ਦੀ ਗੱਲ ਸਾਹਮਣੇ ਨਹੀਂ ਆਈ ਹੈ ਅਗਰ ਕੋਈ ਰਾਜ਼ੀਨਾਮਾ ਹੋਇਆ ਹੈ ਤਾਂ ਉਕੱਤ ਲੋਕ ਹਾਈਕੋਰਟ ਜਾ ਕੇ ਕੇਸ ਖਾਰਜ