ਕਿਸਾਨ ਜਥੇਬੰਦੀਆਂ ਨੇ ਜਿਓ ਸਟੋਰਾਂ ਨੂੰ ਕਰਵਾਇਆ ਬੰਦ

0
167

ਜਿੱਥੇ ਇੱਕ ਪਾਸੇ ਕਿਸਾਨ ਜਥੇਬੰਦੀਆਂ ਦਿੱਲੀ ਕੁੰਡਲੀ ਬਾਰਡਰ ਤੇ ਪ੍ਰਦਰਸ਼ਨ ਕਰ ਰਹੀਆਂ ਹਨ ਤੇ ਲੱਖਾਂ ਦੀ ਤਦਾਦ ਵਿਚ ਰੋਜ਼ਾਨਾ ਕਿਸਾਨਾਂ ਨੂੰ ਸਮਰਥਨ ਮਿਲ ਰਿਹਾ ਹੈ, ਉਥੇ ਹੀ ਕਿਸਾਨਾਂ ਵੱਲੋਂ ਰਿਲਾਇੰਸ ਅਤੇ ਜੀਓ ਦਾ ਬਾਈਕਾਟ ਵੀ ਕੀਤਾ ਗਿਆ ਹੈ, ਜਿਸ ਦੇ ਚਲਦੇ ਅੰਮ੍ਰਿਤਸਰ ਸ਼ਹਿਰ ਦੇ ਅੰਦਰ ਚੱਲ ਰਹੇ ਜਿਓ ਸਟੋਰਾਂ ਨੂੰ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਪਹੁੰਚ ਕੇ ਬੰਦ ਕਰਵਾਇਆ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ, ਕਿ ਜਿੰਨੀ ਦੇਰ ਤਕ ਖੇਤੀ ਸੁਧਾਰ ਬਿੱਲ ਰੱਦ ਨਹੀਂ ਹੋ ਜਾਂਦੇ ਉਦੋਂ ਤਕ ਕਿਸਾਨ ਜਥੇਬੰਦੀਆਂ ਕੇਂਦਰ ਸਰਕਾਰ ਅਤੇ ਅੰਬਾਨੀ ਅਡਾਨੀ ਅਤੇ ਉਨ੍ਹਾਂ ਵੱਲੋਂ ਚਲਾਏ ਜਾ ਰਹੇ ਪ੍ਰੋਡਕਟਾਂ ਦਾ ਬਾਈਕਾਟ ਕਰਦੀਆਂ ਰਹਿਣਗੀਆਂ , ਜਿਸ ਦੇ ਚਲਦੇ ਅੱਜ ਉਨ੍ਹਾਂ ਵੱਲੋਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਿੰਨੇ ਵੀ ਜੀਓ ਦੇ ਸਟੋਰ ਚੱਲ ਰਹੇ ਹਨ ਉਨ੍ਹਾਂ ਨੂੰ ਬੰਦ ਕਰਵਾਇਆ ਗਿਆ ਹੈ, ਇਹ ਸਟੋਰ ਓਨੀ ਦੇਰ ਤੱਕ ਨਹੀਂ ਖੋਲ੍ਹੇ ਜਾਣਗੇ ਜਿੰਨੀ ਦੇਰ ਤਕ ਕਿਸਾਨ ਜਥੇਬੰਦੀਆਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ