ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਵੱਡੀ ਗਿਣਤੀ ਵਿੱਚ ਦਿੱਲੀ ਸ਼ੰਘਰਸ਼ ਉਤੇ ਡਟੇ ਹੋਏ ਹਨ ਅਤੇ ਇਸ ਕਿਸਾਨੀ ਸੰਘਰਸ਼ ਦੌਰਾਨ ਹੁਣ ਤੱਕ ਕਈ ਕਿਸਾਨਾਂ ਦੀ ਸ਼ਹਾਦਤ ਵੀ ਹੋ ਚੁਕੀ ਹੈ ਅਤੇ ਕਈ ਕਿਸਾਨਾਂ ਦੇ ਪਰਿਵਾਰਕ ਮੈਬਰਾਂ ਦੀ ਮੌਤ ਵੀ ਹੋਈ ਹੈ ਲੇਕਿਨ ਇਸ ਦੇ ਬਾਵਜੂਦ ਵੀ ਕਿਸਾਨ ਸ਼ੰਘਰਸ਼ ਨੂੰ ਪਹਿਲ ਦੇ ਰਹੇ ਹਨ ਅਜਿਹਾ ਹੀ ਇਕ ਕਿਸਾਨ ਪਰਿਵਾਰ ਗੁਰਦਾਸਪੁਰ ਦੇ ਪਿੰਡ ਚਿੱਟੀ ਦਾ ਰਹਿਣ ਵਾਲਾ ਹੈ ਕਿਸਾਨ ਹਰਦੇਵ ਸਿੰਘ ਚਿੱਟੀ ਸ਼ੁਰੂ ਤੋਂ ਹੀ ਕਿਸਾਨੀ ਸ਼ੰਘਰਸ਼ ਵਿੱਚ ਡਟਿਆ ਹੋਇਆ ਹੈ ਕਿਸਾਨੀ ਸੰਘਰਸ਼ ਦੌਰਾਨ ਹੀ ਉਸਦੀ ਪਤਨੀ ਦੀ ਮੌਤ ਹੋ ਜਾਣ ਤੋਂ ਬਾਅਦ ਘਰ ਵਿੱਚ ਅੰਤਿਮ ਰਸਮਾਂ ਨੂੰ ਨਿਬਾਉਂਦੇ ਹੋਏ ਅੱਜ ਆਪਣੇ ਬੱਚਿਆਂ ਨੂੰ ਅਤੇ ਆਪਣੀ ਬਜ਼ੁਰਗ ਮਾਤਾ ਨੂੰ ਘਰ ਵਿੱਚ ਇਕੱਲਿਆ ਛੱਡ ਇਕ ਵਾਰ ਫਿਰ ਦਿੱਲੀ ਕਿਸਾਨੀ ਸ਼ੰਘਰਸ਼ ਵਿਚ ਜਾਣ ਦੀ ਤਿਆਰੀ ਖਿੱਚ ਲਈ ਹੈ ਕਿਸਾਨ ਹਰਦੇਵ ਸਿੰਘ ਦਾ ਕਹਿਣਾ ਹੈ ਕਿ ਇਹ ਲੜਾਈ ਉਸਦੇ ਪਰਿਵਾਰ ਨਾਲੋਂ ਵੱਧ ਜਰੂਰੀ ਹੈ ਇਹ ਲੜਾਈ ਪੂਰੇ ਪੰਜਾਬ ਦੀ ਹੋਂਦ ਦੀ ਹੈ
ਸਾਡੀ ਟਿਮ ਨੇ ਕਿਸਾਨ ਹਰਦੇਵ ਸਿੰਘ ਚਿੱਟੀ ਅਤੇ ਉਸਦੇ ਪਰਿਵਾਰ ਨਾਲ ਖ਼ਾਸ ਗੱਲਬਾਤ ਕੀਤੀ ਇਸ ਮੌਕੇ ਕਿਸਾਨ ਹਰਦੇਵ ਸਿੰਘ ਨੇ ਕਿਹਾ ਕਿ ਜਦੋ ਤੋਂ ਕਿਸਾਨੀ ਸ਼ੰਘਰਸ਼ ਸ਼ੁਰੂ ਹੋਇਆ ਹੈ ਉਦੋਂ ਤੋਂ ਉਹ ਸੰਘਰਸ਼ ਦੇ ਨਾਲ ਹਨ 25 ਨਵੰਬਰ ਨੂੰ ਜਦੋਂ ਉਹ ਸਿੰਘੁ ਬਾਰਡਰ ਤੇ ਡਟੇ ਹੋਏ ਸਨ ਉਦੋਂ ਸ਼ਾਮ ਨੂੰ ਹੀ ਉਹਨਾਂ ਨੂੰ ਫੋਨ ਆਇਆ ਕਿ ਉਸਦੀ ਧਰਮ ਪਤਨੀ ਪਰਮਜੀਤ ਕੌਰ ਦੀ ਮੌਤ ਹੋ ਗਈ ਹੈ ਉਸ ਸਮੇ ਵਾਪਿਸ ਆਉਣਾ ਬਹੁਤ ਔਖਾ ਸੀ ਲੇਕਿਨ ਫਿਰ ਜਥੇਬੰਦੀਆਂ ਦੇ ਆਗੂਆਂ ਤੋਂ ਮੰਜੂਰੀ ਲੈ ਕੇ ਉਹ ਪਿੰਡ ਵਾਪਿਸ ਆ ਗਏ ਅਤੇ ਆਪਣੇ ਫਰਜ਼ ਅਤੇ ਅੰਤਿਮ ਰਸਮਾਂ ਨੂੰ ਨਿਭਾ ਕੇ ਉਹ ਫਿਰ ਇਕ ਵਾਰ ਦਿੱਲੀ ਸੰਘਰਸ਼ ਲਈ ਜਾ ਰਹੇ ਹਨ ਉਹਨਾਂ ਨੇ ਕਿਹਾ ਕਿ ਬੱਚਿਆਂ ਨੇ ਉਹਨਾਂ ਨੂੰ ਰੋਕਿਆ ਕਿ ਨਾ ਜਾਵੋ ਪਰ ਉਹਨਾਂ ਨੇ ਬੱਚਿਆਂ ਨੂੰ ਸਮਝਾਇਆ ਕਿ ਇਹ ਲੜਾਈ ਕਿਸੇ ਇਕ ਦੀ ਨਹੀਂ ਹੈ ਪੂਰੇ ਪੰਜਾਬ ਦੀ ਹੋਂਦ ਦੀ ਹੈ ਇਸ ਲਈ ਉਹਨਾਂ ਨੂੰ ਜਾਣਾ ਪੈਣਾ ਹੈ ਇਸ ਲਈ ਹੁਣ ਬੱਚੇ ਮਨ ਗਏ ਹਨ ਅਤੇ ਉਹ ਦਿੱਲੀ ਸ਼ੰਘਰਸ਼ ਲਈ ਜਾ ਰਿਹਾ ਹੈ ਦੂਜੇ ਪਾਸੇ ਕਿਸਾਨ ਦੀ ਬੇਟੀ ਨੇ ਕਿਹਾ ਕਿ ਮਾਂ ਦੀ ਮੌਤ ਤੋਂ ਬਾਅਦ ਉਹਨਾਂ ਦੇ ਪਿਤਾ ਕਾਫੀ ਟੁੱਟ ਚੁੱਕੇ ਸਨ ਅਤੇ ਉਹਨਾਂ ਦੇ ਪਿਤਾ ਕਾਫੀ ਬਿਮਾਰ ਹੋ ਗਏ ਸਨ ਲੇਕਿਨ ਹੁਣ ਠੀਕ ਹੋ ਚੁਕੇ ਹਨ ਅਤੇ ਅਸੀਂ ਖੁਦ ਉਹਨਾਂ ਨੂੰ ਦਿੱਲੀ ਸੰਘਰਸ਼ ਵਿੱਚ ਭੇਜ ਰਹੇ ਹਾਂ ਅਤੇ ਕਿਹਾ ਹੈ ਕਿ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਵਾਪਿਸ ਆਉਣ ਮਗਰੋਂ ਅਸੀਂ ਸਾਰੇ ਕੰਮ ਆਪੇ ਕਰ ਲਵਾਂਗੇ