ਕਿਸਾਨੀ ਸੰਘਰਸ਼ ਦੌਰਾਨ ਔਰਤਾਂ ਦੀ ਭੂਮਿਕਾ ਸਬੰਧੀ ਕਾਨਫ਼ਰੰਸ ਕਰਵਾਈ ਗਈ

0
163

ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਦੇ ਮਹਿਲਾ ਵਿੰਗ ਵੱਲੋਂ ਅੱਜ ਗ਼ਦਰੀ ਬਾਬਿਆਂ ਤੇ ਸੁਤੰਤਰਤਾ ਸੰਗਰਾਮੀਆਂ ਦੇ ਇਤਿਹਾਸਕ ਨਗਰ ਢੁੱਡੀਕੇ ਵਿਖੇ ਔਰਤ ਦਿਵਸ ਤੇ ਦਿੱਲੀ ਚ ਕਿਸਾਨੀ ਸੰਘਰਸ਼ ਦੌਰਾਨ ਔਰਤਾਂ ਦੀ ਭੂਮਿਕਾ ਸਬੰਧੀ ਕਾਨਫ਼ਰੰਸ ਕਰਵਾਈ ਗਈ ਜਿਸ ਦੌਰਾਨ ਨੌੰਦੀਪ ਕੌਰ, ਅਰਪਨ, ਕਾਹਨੂੰ ਪ੍ਰੀਆ ਤੇ ਹਰਦੀਪ ਸਿੰਘ ਡਿਬਡਿਬਾ ਵੱਲੋਂ ਉਚੇਚੇ ਤੌਰ ਤੇ ਸ਼ਮੂਲੀਅਤ ਕੀਤੀ ਗਈ ਇਸ ਸਮਾਗਮ ਦਾ ਆਗਾਜ਼ ਆਜ਼ਾਦੀ ਦੀ ਲੜਾਈ ਅਤੇ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਕੇ ਕੀਤਾ ਗਿਆ ਅਤੇ ਕੇਂਦਰ ਸਰਕਾਰ ਖ਼ਿਲਾਫ਼ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ ਗਈ ਇਸ ਮੌਕੇ ਸੰਬੋਧਨ ਕਰਦਿਆਂ ਮਹਿਲਾ ਆਗੂਆਂ ਨੇ ਕਿਹਾ ਕਿ ਵਾਢੀ ਦੇ ਸੀਜ਼ਨ ਦੌਰਾਨ ਦਿੱਲੀ ਦੇ ਵੱਖ ਵੱਖ ਬਾਰਡਰਾਂ ਤੇ ਕਿਸਾਨਾਂ ਦੀ ਕਮੀ ਨੂੰ ਔਰਤਾਂ ਪੂਰਾ ਕਰਨਗੀਆਂ ਅਤੇ ਵੱਡੀ ਗਿਣਤੀ ਵਿਚ ਯੂ ਪੀ, ਹਰਿਆਣਾ, ਰਾਜਸਥਾਨ ਤੇ ਪੰਜਾਬ ਚੋਂ ਮੋਰਚੇ ਵਿੱਚ ਸ਼ਾਮਲ ਹੋਣਗੀਆਂ, ਜਿਥੇ ਲੋਕਾਂ ਨੂੰ ਜਾਗਰੂਕ ਕਰਦੇ ਨਾਟਕ ਪੇਸ਼ ਕੀਤੇ ਗਏ ਉੱਥੇ ਕਿਸਾਨੀ ਸੰਘਰਸ਼ ਦੌਰਾਨ ਅਹਿਮ ਭੂਮਿਕਾ ਨਿਭਾਉਣ ਵਾਲੀ ਨੌੰਦੀਪ ਕੌਰ ਅਤੇ ਹਰਦੀਪ ਸਿੰਘ ਡਿਬਡਿਬਾ ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ