ਕਿਸਾਨੀ ਸਘੰਰਸ਼ ਦੇ ਚਲਦਿਆਂ ਅੱਜ ਕਰੀਬ 50 ਦਿਨਾਂ ਤੋਂ ਬਾਅਦ ਇੱਕ ਵਾਰ ਫਿਰ ਪੰਜਾਬ ਵਿੱਚ ਰੇਲ ਸੇਵਾਵਾਂ ਸ਼ੁਰੂ

0
215

ਕਿਸਾਨੀ ਸਘੰਰਸ਼ ਦੇ ਚਲਦਿਆਂ ਕਿਸਾਨਾਂ ਵੱਲੋਂ ਰੇਲ ਪਟੜੀਆਂ ਤੇ ਧਰਨੇ ਲਗਾ ਰੇਲ ਆਵਾਜਾਈ ਠੱਪ ਕਰ ਦਿੱਤੀ ਗਈ ਸੀ। ਅਤੇ ਅੱਜ ਕਰੀਬ 50 ਦਿਨਾਂ ਤੋਂ ਬਾਅਦ ਇੱਕ ਵਾਰ ਫਿਰ ਪੰਜਾਬ ਵਿੱਚ ਰੇਲ ਸੇਵਾਵਾਂ ਸ਼ੁਰੂ ਹੋਣ ਜਾ ਰਹੀਆਂ ਹਨ। ਪਹਿਲਾਂ ਰੇਲਵੇ ਵੱਲੋਂ ਇਹ ਕਿਹਾ ਗਿਆ ਸੀ ਕਿ ਉਨ੍ਹਾਂ ਵੱਲੋਂ ਰੇਲ ਪਟੜੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਅਤੇ ਪੂਰੀ ਚੈਕਿੰਗ ਤੋਂ ਬਾਅਦ ਹੀ ਰੇਲਾਂ ਚਲਾਈਆਂ ਜਾਣਗੀਆਂ ਪਰ ਹੁਣੇ ਹੁਣੇ ਫਿਰੋਜ਼ਪੁਰ ਦੇ ਡੀ.ਆਰ.ਐਮ ਰਜੇਸ਼ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦੁਪਹਿਰ 12 ਵਜੇ ਤੱਕ ਉਨ੍ਹਾਂ ਸਾਰੇ ਟਰੇਕ ਚੈਕ ਕਰ ਲਏ ਹਨ ਅਤੇ ਅੱਜ ਦਿੱਲੀ ਤੋਂ ਚੱਲ ਕੇ ਇੱਕ ਟਰੇਨ ਜੰਮੂ ਤੋਂ ਚੱਲ ਕੇ ਲਖਨਊ ਨੂੰ ਜਾਵੇਗੀ ਇਸੇ ਤਰ੍ਹਾਂ ਇੱਕ ਇੰਜਨ ਜਲੰਧਰ ਤੋਂ ਚੱਲਕੇ ਦਿੱਲੀ ਜਾਵੇਗਾ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਉਨ੍ਹਾਂ ਦੀ ਪੂਰੀ ਕੋਸ਼ਿਸ਼ ਹੋਵੇਗੀ ਕਿ ਬਾਕੀ ਦੀਆਂ ਜੋ ਟਰੇਨਾ ਨੇ ਉਨ੍ਹਾਂ ਨੂੰ ਪਹਿਲਾਂ ਧਾਰਮਿਕ ਸਥਾਨਾਂ ਤੋਂ ਚਾਲੂ ਕੀਤਾ ਜਾਵੇਗਾ।