ਦਿਲੀ ਬਾਰਡਰ ਤੇ ਕਿਸਾਨ ਅੰਦੋਲਨ ਚ ਸ਼ਾਮਿਲ ਕਿਸਾਨਾਂ ਵਿੱਚੋ ਰੋਜਾਨਾ ਕਈ ਕਿਸਾਨ ਸ਼ਹੀਦ ਹੋ ਰਹੇ ਹਨ ਜਦਕਿ ਦੇਸ ਦੇ ਹੁਕਮਰਾਨ ਰਾਜ ਕਰ ਰਹੇ ਹਨ ਇਹ ਕਹਿਣਾ ਹੈ ਅਕਾਲੀ ਦਲ ਪਾਰਟੀ ਦੇ ਜਿਲਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਦਾ , ਬਟਾਲਾ ਵਿਖੇ ਕਰਵਾਏ ਗਏ ਇਕ ਸਮਾਗਮ ਚ ਸ਼ਾਮਿਲ ਹੋਣ ਪਹੁਚੇ ਅਕਾਲੀ ਨੇਤਾ ਗੁਰਬਚਨ ਸਿੰਘ ਬੱਬੇਹਾਲੀ ਅਤੇ ਗੁਰਇਕਬਾਲ ਸਿੰਘ ਮਾਹਲ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਚਾਹੀਦਾ ਹੈ ਕਿ ਉਹ ਜਲਦ ਕਿਸਾਨਾਂ ਦੀਆ ਮੰਗਾ ਨੂੰ ਮਾਣਦੇ ਹੋਏ ਖੇਤੀ ਕਾਨੂੰਨਾਂ ਨੂੰ ਰੱਦ ਕਰੇ |
ਬਟਾਲਾ ਵਿਖੇ ਇਕ ਆਰਟਿਸਟ ਕਲੱਬ ਵਲੋਂ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ” ਸਾਕਾ ਸਰਹਦ ” ਨਾਟਕ ਮੰਚਨ ਕੀਤਾ ਗਿਆ ਇਸ ਮੌਕੇ ਵੱਡੀ ਗਿਣਤੀ ਚ ਲੋਕ ਸ਼ਾਮਿਲ ਹੋਏ ਇਸ ਨਾਟਕ ਨੂੰ ਦੇਖਣ ਪਹੁਚੇ ਅਕਾਲੀ ਦਲ ਪਾਰਟੀ ਦੇ ਜਿਲਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਅਤੇ ਅਕਾਲੀ ਦਲ ਨੇਤਾ ਗੁਰਇਕਬਾਲ ਸਿੰਘ ਮਾਹਲ ਨੇ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਇਕ ਵਿਲੱਖਣ ਹੈ ਅਤੇ ਇਸ ਇਤਿਹਾਸ ਨੂੰ ਅਪਨਾਉਣ ਦੀ ਹਰ ਵਰਗ ਦੇ ਲੋਕਾਂ ਨੂੰ ਅੱਜ ਅਹਿਮ ਹੈ ਇਸ ਦੇ ਨਾਲ ਹੀ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇਂਦੇ ਹੋਏ ਇਹਨਾਂ ਅਕਾਲੀ ਨੇਤਾਵਾਂ ਨੇ ਕਿਹਾ ਕਿ ਕਿਸਾਨੀ ਅੰਦੋਲਨ ਚ ਸੰਗਰਸ਼ ਕਰ ਰਹੇ ਕਿਸਾਨਾਂ ਦੇ ਸ਼ਹੀਦ ਹੋਣ ਦੇ ਮਾਮਲੇ ਰੋਜਾਨਾ ਸਾਮਣੇ ਆ ਰਹੇ ਹਨ ਲੇਕਿਨ ਦੂਸਰੇ ਪਾਸੇ ਕੇਂਦਰ ਸਰਕਾਰ ਅਤੇ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਆਪਣਾ ਅੜਲੀਆ ਰਵਈਆ ਨਹੀਂ ਛੱਡ ਰਹੇ ਹੁਣ ਤਕ ਸਰਕਾਰ ਨੂੰ ਇਹ ਕਾਨੂੰਨ ਰੱਦ ਕਰਨੇ ਚਾਹੀਦੇ ਹਨ ਕਿਉਕਿ ਇਹ ਮੁਦਾ ਪੰਜਾਬ ਦਾ ਹੀ ਨਹੀਂ ਬਲਕਿ ਪੂਰੇ ਦੇਸ਼ ਦੇ ਕਿਸਾਨਾਂ ਦਾ ਬਣ ਗਿਆ ਹੈ ਅਤੇ ਦੁਨੀਆਂ ਭਰ ਚ ਇਹਨਾਂ ਕਾਨੂੰਨਾਂ ਦਾ ਵਿਰੋਧ ਹੋ ਰਿਹਾ ਹੈ | ਇਸ ਦੇ ਨਾਲ ਹੀ ਗੁਰਬਚਨ ਸਿੰਘ ਬੱਬੇਹਾਲੀ ਨੇ ਐਲਾਨ ਕੀਤਾ ਕਿ ਇਸ ਵਾਰ ਅਕਾਲੀ ਦਲ ਪਾਰਟੀ ਆਪਣੇ ਤਕੜੀ ਚੋਣ ਨਿਸ਼ਾਨ ਤੇ ਪੰਜਾਬ ਚ ਹੋਣ ਵਾਲਿਆਂ ਨਗਰ ਕਾਉਂਸਿਲ ਅਤੇ ਨਗਰ ਨਿਗਮ ਦੀਆ ਚੋਣਾਂ ਚ ਉਮੀਦਵਾਰ ਮੈਦਾਨ ਚ ਉਤਰੇਗੀ ਅਤੇ ਉਹਨਾਂ ਦਾਅਵਾ ਕੀਤਾ ਕਿ ਜਿੱਤ ਵੀ ਉਹਨਾਂ ਦੀ ਪਾਰਟੀ ਦੀ ਹੋਵੇਗੀ ਕਿਉਕਿ ਪੰਜਾਬ ਦੇ ਲੋਕ ਕਾਂਗਰਸ ਅਤੇ ਭਾਜਪਾ ਦੀਆ ਨੀਤੀਆਂ ਤੋਂ ਭਲੀ ਭਾਂਤ ਜਾਣੂ ਹੋ ਚੁਕੇ ਹਨ