ਕਾਰ ਅਤੇ ਟਰੈਕਟਰ ਦੀ ਟੱਕਰ ‘ਚ ਇੱਕ ਜ਼ਖਮੀ ਤੇ ਕਾਰ ਸਵਾਰ ਤਿੰਨ ਵਿਅਕਤੀਆਂ ਵਿਚੋਂ 2 ਫ਼ਰਾਰ 1ਕਾਬੂ

0
221

ਨੈਸ਼ਨਲ ਹਾਈਵੇ 54 ਤਰਨਤਾਰਨ-ਬਠਿੰਡਾ ਮੁੱਖ ਮਾਰਗ ਤੇ ਪਿੰਡ ਨੌਸ਼ਹਿਰਾ ਪੰਨੂੰਆਂ ਦੇ ਨਜ਼ਦੀਕ ਕਾਰ ਟਰੈਕਟਰ ਦੀ ਟੱਕਰ ਹੋ ਜਾਣ ਕਰਕੇ ਟਰੈਕਟਰ ਚਾਲਕ ਗੰਭੀਰ ਰੂਪ ਵਿੱਚ ਜ਼ਖ਼ਮੀਂ ਹੋ ਗਿਆ ਮਿਲੀ ਜਾਣਕਾਰੀ ਅਨੁਸਾਰ ਪਿੰਡ ਜਵੰਦਾ ਕਲਾਂ ਦਾ ਨੋਜਵਾਨ ਗੁਰਸੇਵਕ ਸਿੰਘ ਪੁੱਤਰ ਦੇਸਾ ਸਿੰਘ ਆਪਣੇ ਖੇਤਾਂ ਵਿੱਚੋਂ ਆਪਣੀ ਟਰੈਕਟਰ ਤੇ ਸਵਾਰ ਹੋ ਕੇ ਨੈਸ਼ਨਲ ਹਾਈਵੇ 54 ਤੇ ਸਰਹਾਲੀ ਤੋਂ ਵਾਇਆ ਨੌਸ਼ਹਿਰਾ ਪੰਨੂਆਂ ਜਾ ਰਿਹਾ ਸੀ ਨੌਸ਼ਹਿਰਾ ਪੰਨੂਆਂ ਪੁਹੰਚਣ ਤੋਂ ਪਹਿਲਾਂ ਹੀ ਇੱਕ ਤੇਜ਼ ਰਫਤਾਰ ਕਾਰ ਨੰਬਰ PB-46-AE-5354 ਕੰਟਰੋਲ ਤੋਂ ਬਾਹਰ ਹੋਣ ਕਰਕੇ ਸਿੱਧੀ ਟਰੈਕਟਰ ਦੇ ਵਿੱਚ ਜਾ ਵੱਜੀ ਜਿਸ ਕਰਕੇ ਟਰੈਕਟਰ 13-14 ਫੁੱਟ ਡੂੰਘੇ ਟੋਏ ਵਿੱਚ ਜਾ ਡਿੱਗਾ ਜਿਸ ਕਰਕੇ ਟਰੈਕਟਰ ਚਾਲਕ ਗੰਭੀਰ ਰੂਪ ਵਿੱਚ ਜ਼ਖ਼ਮੀਂ ਹੋ ਗਿਆ ਕਾਰ ਵਿੱਚ ਸਵਾਰ 2 ਵਿਅਕਤੀ ਮੌਕੇ ਤੋਂ ਭੱਜ ਗਏ ਜਦ ਕਿ ਕਾਰ ਚਾਲਕ ਕੋਲੋਂ ਕਾਰ ਦੀ ਬਾਰੀ ਨਾ ਖੁੱਲਣ ਕਰਕੇ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ ਤੇ ਜਦ ਕਾਰ ਦੀ ਤਲਾਸ਼ੀ ਲਈ ਗਈ ਤਾਂ ਕਾਰ ਵਿੱਚੋ ਸਮੈਕ,ਪੰਨੀ, ਅਫੀਮ, ਨਸ਼ੇ ਵਾਲੇ ਟੀਕੇ ,ਸਰਿੰਜਾ ਮਿਲੀਆਂ  ਮੌਕੇ ਤੇ ਪੁਹੰਚੇ ਏਐੱਸਆਈ ਰੇਸ਼ਮ ਸਿੰਘ ਨੇ ਆਖਿਆ ਕਿ ਜੋ ਵੀ ਸਮਾਨ ਮਿਲੀਆਂ ਹੈ ਉਸਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਫੜੇ ਗਏ ਵਿਆਕਤੀ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ