ਕਾਂਗਰਸ ਖੁਦ ਤਿੰਨ ਧੜਿਆਂ ਚ ਵੰਡੀ – ਬਿਕਰਮ ਮਜੀਠੀਆ

0
99

ਦੋ ਹਜਾਰ ਬਾਈ ਦੀਆਂ ਵਿਧਾਨ ਸਭਾ ਚੋਣਾਂ ਦਾ ਸਮਾਂ ਜਿਸ ਤਰ੍ਹਾਂ ਹੀ ਨਜ਼ਦੀਕ ਘਰ ਐ ਉਸੇ ਤਰ੍ਹਾਂ ਹੀ ਹੁਣ ਰਾਜਨੀਤਕ ਪਾਰਟੀਆਂ ਵੱਲੋਂ ਜੋੜ ਤੋੜ ਦੀ ਨੀਤੀ ਅਪਣਾਈ ਜਾ ਰਹੀ ਹੈ ਜਿਸ ਦੇ ਚੱਲਦੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਤੋਂ ਵੱਡੇ ਚਿਹਰੇ ਅੱਜ ਅਕਾਲੀ ਦਲ ਪਾਰਟੀ ਵਿਚ ਸ਼ਾਮਿਲ ਹੋਏ ਜਿਨ੍ਹਾਂ ਨੂੰ ਕਿ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਸ਼ਾਮਿਲ ਕਰਵਾਇਆ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਹਲਕਾ ਜੰਡਿਆਲਾ ਗੁਰੂ ਤੋਂ ਕਾਂਗਰਸੀ ਲੀਡਰ ਪਰਮਜੀਤ ਕੌਰ ਵੀ ਅੱਜ ਅਕਾਲੀ ਦਲ ਚ ਸ਼ਾਮਲ ਹੋਈ ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅੱਜ ਵੱਡੇ ਚਿਹਰੇ ਅਕਾਲੀ ਦਲ ਚ ਸ਼ਾਮਿਲ ਹੋਏ ਹਨ ਜੋ ਕਾਂਗਰਸ ਦੀ ਨੀਤੀ ਤੋਂ ਅੱਕ ਚੁੱਕੇ ਹਨ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਖੁਦ ਤਿੰਨ ਧੜਿਆਂ ਚ ਵੰਡੀ ਪਈ ਹੈ ਅਤੇ ਸੋਨੀਆ ਗਾਂਧੀ ਨੂੰ ਖੁਦ ਨਹੀਂ ਪਤਾ ਕਿ ਉਹ ਨੇ ਕੈਪਟਨ ਅਮਰਿੰਦਰ ਸਿੰਘ ਦਾ ਸਾਥ ਦੇਣਾ ਜਾਂ ਨਵਜੋਤ ਸਿੰਘ ਸਿੱਧੂ ਦਾ

ਇਸ ਦੇ ਨਾਲ ਹੀ ਉਨ੍ਹਾਂ ਨੇ ਬੋਲਦੇ ਹੋਏ ਕਿਹਾ ਕਿ ਜੋ ਕਿਸਾਨਾਂ ਵੱਲੋਂ ਯੂਪੀ ਦੇ ਮੁਜ਼ੱਫਰਨਗਰ ਵਿੱਚ ਵੱਡੀ ਮਹਾਂ ਸੰਮੇਲਨ ਕੀਤਾ ਗਿਆ ਹੈ ਉਹ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਨੂੰ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ ਇਸ ਦੇ ਨਾਲ ਹੀ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਜੋ ਕਿਸਾਨ ਅਕਾਲੀ ਦਲ ਦੀ ਰੈਲੀ ਵਿੱਚ ਵਿਰੋਧ ਕਰ ਰਹੇ ਹਨ ਉਹ ਕੁਝ ਕੁ ਕਿਸਾਨ ਕਾਂਗਰਸ ਅਤੇ ਆਮ ਆਦਮੀ ਵੱਲੋਂ ਭੇਜੇ ਹੋਏ ਬੰਦੇ ਹਨ ਜੋ ਕਿ ਪੰਜਾਬ ਵਿੱਚ ਮਾਹੌਲ ਨੂੰ ਖ਼ਰਾਬ ਕਰਕੇ ਐਮਰਜੈਂਸੀ ਦੇ ਹਾਲਾਤ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ