ਗੁਰਦਾਸਪੁਰ ਦੇ ਪੁਲਿਸ ਥਾਣਾ ਧਾਰੀਵਾਲ ਦੇ ਅਧੀਨ ਪੈਂਦੇ ਪਿੰਡ ਡਡਵਾ ਵਿੱਚ ਪੁਰਾਣੀ ਰੰਜਿਸ਼ ਦੇ ਚਲਦਿਆ ਪਿੰਡ ਦੇ ਮਜੂਦਾ ਕਾਂਗਰਸੀ ਸਰਪੰਚ ਨੇ ਆਪਣੇ ਸਾਥੀਆਂ ਦੇ ਨਾਲ ਮਿਲਕੇ ਪਿੰਡ ਦੇ ਇੱਕ ਨੌਜਵਾਨ ਨੂੰ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਇਤਲਾਹ ਮਿਲਦੇ ਹੀ ਮੋਕੇ ਉੱਤੇ ਪੁੱਜੇ ਪੁਲਿਸ ਅਧਿਕਾਰੀਆਂ ਵਲੋਂ ਜਾਂਚ ਸ਼ੁਰੂ ਕਰਦੇ ਹੋਏ ਮ੍ਰਿਤਕ ਦੇ ਪਰਿਵਾਰਿਕ ਮੈਬਰਾਂ ਦੇ ਬਿਆਨਾਂ ਦੇ ਆਧਾਰ ਉੱਤੇ ਸਰਪੰਚ ਸਮੇਤ ਪੰਜ ਲੋਕਾਂ ਖਿਲਾਫ ਕੇਸ ਦਰਜ ਕਰ ਅੱਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ ਉਥੇ ਹੀ ਮ੍ਰਿਤਕ ਦੇ ਪਰਵਾਰਿਕ ਮੈਬਰਾਂ ਨੇ ਆਰੋਪ ਲਾਇਆ ਕਿ ਮੋਕੇ ਉੱਤੇ ਪੁੱਜੇ ਪੁਲਿਸ ਕਰਮਚਾਰੀਆਂ ਨੇ ਵੀ ਮ੍ਰਿਤਕ ਦੀ ਬੁਰੀ ਤਰ੍ਹਾਂ ਮਾਰ ਕੁਟਾਈ ਕੀਤੀ ਹੈ
ਇਸ ਮਾਮਲੇ ਚ ਮ੍ਰਿਤਕ ਦੇ ਭਰਾ ਲੱਕੀ ਨੇ ਦੱਸਿਆ ਕਿ ਉਸਦੇ ਭਰਾ ਰੋਕਾ ਮਸੀਹ ਉਮਰ 24 ਸਾਲ ਆਪਣੇ ਕੰਮ ਤੋਂ ਆਪਣੇ ਪਰਿਵਾਰ ਨੂੰ ਮਿਲਣ ਪਿੰਡ ਆਇਆ ਸੀ ਤਾਂ ਦੇਰ ਰਾਤ ਜਦੋਂ ਉਹ ਬਾਹਰ ਨਿਕਲਿਆ ਤਾਂ ਪਿੰਡ ਦੇ ਹੀ ਲਵਪ੍ਰੀਤ ਉਰਫ ਵਿੱਕੀ ਜੋ ਪਿੰਡ ਦਾ ਸਰਪੰਚ ਹੈ ਉਸਨੇ ਆਪਣੇ ਸਾਥੀਆਂ ਸਮੇਤ ਰੋਕਾ ਮਸੀਹ ਉੱਤੇ ਹਮਲਾ ਕਰਦੇ ਹੋਏ ਉਸਦੀ ਬੁਰੀ ਤਰ੍ਹਾਂ ਮਾਰਕੁਟਾਈ ਕਰਦੇ ਹੋਏ ਉਸਨੂੰ ਆਪਣੇ ਘਰ ਦੇ ਅੰਦਰ ਲੈ ਗਏ ਹਮਲਾਵਰਾਂ ਨੇ ਰੋਕਾਂ ਮਸੀਹ ਦੇ ਸਿਰ ਚ ਇੱਟ ਨਾਲ ਵਾਰ ਕਰਦੇ ਹੁਏ ਗੰਭੀਰ ਜਖਮੀ ਕਰ ਦਿਤਾ ਜਿਸਦੇ ਚਲਦੇ ਹਸਪਤਾਲ ਵਿੱਚ ਜਾਕੇ ਉਸਦੀ ਮੌਤ ਹੋ ਗਈਉਧਰ ਪੁਲਿਸ ਜਿਲਾ ਗੁਰਦਾਸਪੁਰ ਦੇ ਡੀਐਸਪੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਤਲਾਹ ਮਿਲਦੇ ਹੀ ਮੋਕੇ ਉੱਤੇ ਪੁੱਜੇ ਥਾਨਾ ਧਾਰੀਵਾਲ ਦੇ ਐਸ ਐਚ ਓ ਦੇ ਮੁਤਾਬਕ ਰੋਕਾ ਮਸੀਹ ਨੂੰ ਜਖਮੀ ਹਾਲਤ ਵਿੱਚ ਪਹਿਲਾਂ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਭੇਜਿਆ ਗਿਆ ਫਿਰ ਉਥੋਂ ਸਿਵਲ ਹਸਪਤਾਲ ਗੁਰਦਾਸਪੁਰ ਰੇਫਰ ਕੀਤਾ ਗਿਆ ਜਿਥੇ ਉਸਦੀ ਮੌਤ ਹੋ ਗਈ ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਪੁਲਿਸ ਵਲੋਂ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਰ ਉੱਤੇ ਪੰਜ ਲੋਕਾਂ ਨੂੰ ਨਾਮਜਦ ਕਰਦੇ ਹੋਏ ਕੇਸ ਦਰਜ ਕਰ ਦਿਤਾ ਹੈ ਅਤੇ ਅੱਗੇ ਦੀ ਕਾਨੂੰਨੀ ਕਰਵਾਈ ਸ਼ੁਰੂ ਕਰ ਦਿੱਤੀ ਗਈ ਹੈ