ਕਰਜ਼ੇ ਨੇ ਲੀਤੀ ਇਕ ਹੋਰ ਕਿਸਾਨ ਦੀ ਜਾਨ

0
211

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਸਮੇਂ ਕਿਸਾਨਾਂ ਨਾਲ ਸਮੁੱਚਾ ਕਰਜ਼ਾ ਮੁਆਫੀ ਦਾ ਵਾਅਦਾ ਕੀਤਾ ਗਿਆ ਸੀ ਲੇਕਿਨ ਕੈਪਟਨ ਸਰਕਾਰ ਦਾ ਇਹ ਵਾਅਦਾ ਵੀ ਬਾਕੀ ਵਾਅਦਿਆਂ ਵਾਂਗ ਪੂਰਾ ਨਹੀਂ ਹੋਇਆ ਜਿਸ ਕਾਰਨ ਸੂਬੇ ਵਿੱਚ ਕਿਸਾਨਾਂ ਦੀ ਖੁਦਕਸ਼ੀ ਦਾ ਸਿਲਸਿਲਾ ਜਾਰੀ ਹੈ ਤਰਨਤਾਰਨ ਦੇ ਪਿੰਡ ਮਾਨੋਚਾਹਲ ਕਲਾਂ ਵਿਖੇ ਸੁਖਵਿੰਦਰ ਸਿੰਘ ਵੱਲੋਂ ਕਰਜ਼ੇ ਦੇ ਚੱਲਦਿਆਂ ਜ਼ਹਿਰੀਲੀ ਦਵਾਈ ਪੀ ਕੇ ਆਤਮ-ਹੱਤਿਆ ਕਰ ਲਈ ਗਈ ਹੈ ਮਿਰਤਕ ਦੇ ਬੇਟੇ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਬੈਕ ਤੋਂ 7 ਲੱਖ ਰੁਪਏ ਲਿਮਟ ਬਣਾਈ ਸੀ ਲੇਕਿਨ ਉਸ ਦੇ ਪੈਸੇ ਨਾ ਲੱਥਣ ਕਾਰਨ ਕਰਜ਼ਾ ਵੱਧ ਕੇ 9 ਲੱਖ ਰੁਪਏ ਹੋ ਗਿਆ ਸੀ ਕਰਜ਼ੇ ਨੂੰ ਉਸਦਾ ਪਿਤਾ ਪ੍ਰੇਸ਼ਾਨ ਸੀ ਜਿਸ ਕਾਰਨ ਉਸ ਦੇ ਪਿਤਾ ਨੇ ਜ਼ਹਿਰੀਲੀ ਦਵਾਈ ਪੀ ਕੇ ਆਤਮ-ਹੱਤਿਆ ਕਰ ਲਈ ਹੈ ਮਿਰਤਕ ਦੇ ਬੇਟੇ ਅਤੇ ਕਿਸਾਨ ਆਗੂ ਸਤਨਾਮ ਸਿੰਘ ਮਾਨੋਚਾਹਲ ਨੇ ਸਰਕਾਰ ਕੋਲੋਂ ਮਿਰਤਕ ਦਾ ਸਮੂਚਾ ਕਰਜਾ ਮੁਆਫ ਕਰਨ ਦੀ ਮੰਗ ਕੀਤੀ ਹੈ ਉੱਧਰ ਪੁਲਿਸ ਵੱਲੋਂ ਮਿਰਤਕ ਕਿਸਾਨ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਅਮਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਧਾਰਾ 174 ਤਹਿਤ ਕਾਰਵਾਈ ਕਰਦਿਆਂ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।