ਇਤਿਹਾਸਕ ਨਗਰੀ ਤਰਨ ਤਾਰਨ ਬੱਸ ਅੱਡੇ ਦੇ ਨਜਦੀਕ ਲੱਗੇ ਕੂੜੇ ਦੇ ਢੇਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਵੱਛ ਭਾਰਤ

0
162

ਇਤਿਹਾਸਕ ਨਗਰੀ ਤਰਨ ਤਾਰਨ ਵਿਖੇ ਨਗਰ ਕੋਂਸਲ ਦੀ ਲਾਪਰਵਾਹੀ ਦੇ ਚਲਦਿਆਂ ਬੱਸ ਅੱਡੇ ਦੇ ਨਜਦੀਕ ਲੱਗੇ ਕੂੜੇ ਦੇ ਢੇਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਵੱਛ ਭਾਰਤ ਮੁਹਿੰਮ ਨੂੰ ਚੜਾ ਰਹੇ ਨੂੰ ਮੂੰਹ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਵਾਰਾ ਦੇਸ਼ ਨੂੰ ਸਾਫ਼ ਸੁਥਰਾ ਬਣਾਉਣ ਲਈ ਬੜੇ ਜੋਰਸ਼ੋਰ ਨਾਲ ਸਵੱਛ ਭਾਰਤ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ ਪ੍ਰਧਾਨ ਮੰਤਰੀ ਵੱਲੋ ਸ਼ੁਰੂ ਕੀਤੀ ਮੁਹਿੰਮ ਨੂੰ ਤਾਂ ਸ਼ੁਰੂ ਵਿੱਚ ਸਰਕਾਰੀ ਮੁਲਾਜਮਾ ਵੱਲੋ ਗੰਭੀਰਤਾ ਨਾਲ ਲਿਆ ਗਿਆ ਲੇਕਿਨ ਹੋਲੀ ਹੋਲੀ ਇਹ ਮੁਹਿੰਮ ਦਮ ਤੋੜਦੀ ਨਜ਼ਰ ਆਉਂਦੀ ਹੈ ਜਿਸ ਦੀ ਤਾਜਾ ਮਿਸਾਲ ਇਤਿਹਾਸਕ ਮਨਗਰੀ ਤਰਨ ਤਾਰਨ ਵਿਖੇ ਦੇਖਣ ਨੂੰ ਮਿਲਦੀ ਹੈ ਜਿਥੇ ਬੱਸ ਅੱਡੇ ਦੇ ਨਜਦੀਕ ਥਾਂ ਥਾਂ ਤੇ ਕੁੜੇ ਦੇ ਲੱਗੇ ਢੇਰ ਪ੍ਰਧਾਨ ਮੰਤਰੀ ਦੀ ਮੁਹਿੰਮ ਨੂੰ ਮੂੰਹ ਚੜ੍ਹਾ ਰਹੇ ਹਨ ਆਸਪਾਸ ਦੇ ਲੋਕਾਂ ਵੱਲੋ ਸਥਾਨਕ ਨਗਰ ਕਾਉਂਸਿਲ ਦੇ ਕਰਮਚਾਰੀਆਂ ਤੇ ਲਾਪਰਵਾਹੀ ਦੇ ਇਲਜ਼ਾਮ ਲਗਾਉਣਦਿਆਂ ਉਕੱਤ ਜਗ੍ਹਾ ਤੇ ਸਫਾਈ ਦੀ ਮੰਗ ਕੀਤੀ ਹੈ

ਵਾਈਸ ਓਵਰ – ਇਹ ਜੋ ਕੁੜੇ ਦੇ ਢੇਰ ਤੁਸੀਂ ਦੇਖ ਰਹੇ ਹੋ ਇਹ ਇਤਿਹਾਸਕ ਨਗਰੀ ਤਰਨ ਤਾਰਨ ਦੀ ਸਫ਼ਾਈ ਵਿਵਸਥਾ ਦਾ ਹਾਲ ਖੁਦ ਬਿਆਨ ਕਰ ਰਹੇ ਹਨ ਇਹ ਕੁੜੇ ਦੇ ਢੇਰ ਉਸ ਜਗਾ ਲੱਗੇ ਹਨ ਜਿਥੇ ਸ਼ਹਿਰ ਵਿੱਚ ਦੂਰ ਨੇੜੇ ਤੋਂ ਆਉਣ ਵਾਲਾ ਹਰ ਵਿਅਕਤੀ ਇਸ ਦੇ ਦਰਸ਼ਨ ਕੀਤੇ ਤੋਂ ਬਗੈਰ ਸ਼ਹਿਰ ਵਿੱਚ ਦਾਖ਼ਲ ਨਹੀਂ ਹੋ ਸਕਦਾ ਜੀ ਹੈ ਇਹ ਕੁੜੇ ਦੇ ਢੇਰ ਸਥਾਨਕ ਬੱਸ ਅੱਡੇ ਦੇ ਬਾਹਰ ਵੱਖ ਵੱਖ ਥਾਵਾਂ ਤੇ ਲੱਗੇ ਹੋਏ ਹਨ ਅਤੇ ਅਕਸਰ ਹੀ ਅਵਾਰਾ ਗਾਵਾ ਕੁੜੇ ਵਿੱਚ ਮਾਰਦੀਆਂ ਦੇਖੀਆਂ ਜਾਂ ਸਕਦੀਆਂ ਹਨ ਉਕਤ ਕੁੜੇ ਦੇ ਢੇਰਾਂ ਵਿੱਚੋ ਨਿਕਲਦੀ ਗੰਦੀ ਬਦਬੂ ਨੇ ਰਾਹਗੀਰਾਂ ਅਤੇ ਆਸਪਾਸ ਰਹਿਣ ਵਾਲਿਆਂ ਦਾ ਜੀਣਾ ਮਹਾਲ ਕੀਤਾ ਹੋਇਆ ਹੈ ਸਥਾਨਕ ਲੋਕਾਂ ਨੇ ਦੱਸਿਆ ਕੀ ਕਦੇ ਕਦੇ ਨਗਰ ਕਾਉਂਸਿਲ ਦੇ ਕਰਮਚਾਰੀ ਆਉਂਦੇ ਹਨ ਡੰਪ ਵਿੱਚ ਪਿਆ ਕੂੜਾ ਚੁੱਕ ਕੇ ਲੈ ਜਾਂਦੇ ਹਨ ਅਤੇ ਬਾਕੀ ਬਾਹਰ ਪਿਆ ਕੂੜਾ ਉਥੇ ਹੀ ਪਿਆ ਰਹਿੰਦਾ ਹੈ ਸਥਾਨਕ ਲੋਕਾਂ ਨੇ ਉਕਤ ਜਗ੍ਹਾ ਤੇ ਨਿਰੰਤਰ ਸਫਾਈ ਦੀ ਮੰਗ ਕੀਤੀ ਹੈ ਉੱਧਰ ਜਦੋ ਨਗਰ ਕਾਉਂਸਿਲ ਦੇ ਸੈਨਟਰੀ ਇੰਸਪੈਕਟਰ ਨਾਲ ਗੱਲ ਕੀਤੀ ਤਾ ਉਹਨਾਂ ਨੇ ਕਿਹਾ ਕੀ ਮਾਮਲਾ ਉਹਨਾਂ ਦੇ ਧਿਆਨ ਵਿੱਚ ਅੱਜ ਹੀ ਆਇਆ ਹੈ ਅਤੇ ਉਹ ਅੱਜ ਹੀ ਸਫਾਈ ਕਰਵਾ ਦੇਂਦੇ ਹਨ