ਆਪ ਆਗੂਆਂ ਵਲੋਂ ਚਲਾਈ ਗੋਲੀਆਂ ਵਿੱਚ ਕਾਂਗਰਸੀ ਵਰਕਰ ਜ਼ਖਮੀ

0
129

ਆਪ ਆਗੂਆਂ ਵਲੋਂ ਚਲਾਈ ਗੋਲੀਆਂ ਵਿੱਚ ਕਾਂਗਰਸੀ ਵਰਕਰ ਜ਼ਖਮੀ
ਕਲ ਸ਼ਾਮ ਆਪ ਅਤੇ ਕਾਂਗਰਸੀ ਆਗੂਆਂ ਵਿਚਕਾਰ ਸਿਆਸੀ ਟੈਸਲਬਾਜੀ ਵਿੱਚ ਇੱਕ ਦੂਸਰੇ ਧਿਰਾਂ ਵਿੱਚ ਗੋਲੀਬਾਰੀ ਅਤੇ ਪੱਥਰਬਾਜ਼ੀ ਦੌਰਾਨ ਦੋਹਾਂ ਧਿਰਾਂ ਦੇ ਵਿਅਕਤੀਆਂ ਦੇ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਖਮੀਆਂ ਨੂੰ ਵੱਖ ਵੱਖ ਹਸਪਤਾਲਾਂ ਵਿੱਚ ਦਾਖਲ ਕਰਾਇਆ ਗਿਆ ਹੈ
ਪੁਲਿਸ ਨੇ ਆਪ ਆਗੂਆਂ ਦੇ 7 ਜਾਣਿਆ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ
ਆਮ ਆਦਮੀ ਪਾਰਟੀ ਵਿੱਚ ਨਵੇਂ ਜੁੜੇ ਆਪ ਨੇਤਾ ਗੁਰਦੇਵ ਸਿੰਘ ਸੰਧੂ ਅਤੇ ਉਸਦੇ ਬੇਟੇ ਅਤੇ ਆਪ ਵਰਕਰਾਂ ਵਲੋਂ ਲੋਕਾਂ ਦੇ ਬਿਜਲੀ ਬਿੱਲ ਮੁਆਫ ਕਰਨ ਸਬੰਧੀ ਲੋਕਾਂ ਦੇ ਗਰੰਟੀ ਕਾਰਡ ਭਰੇ ਜਾ ਰਹੇ ਸਨ ਕਿ ਆਪ ਆਗੂਆਂ ਅਤੇ ਕਾਂਗਰਸੀ ਵਰਕਰਾਂ ਵਿੱਚ ਕਿਸੇ ਗੱਲ ਤੋਂ ਤੂੰ ਤੂੰ ਮੈਂ ਮੈ ਹੋ ਗਈ ਅਤੇ ਇਹ ਇੱਕ ਭਿਅੰਕਰ ਰੂਪ ਉਸ ਵੇਲੇ ਧਾਰਨ ਕਰ ਗਈ ਜਦੋ ਘਟਨਾ ਸਥਾਨ ਤੇ ਗੋਲੀਆਂ ਚਲ ਪਾਈਆ ਜਿਸ ਕਾਰਨ ਉਥੇ ਹਫੜਾ ਦਫੜੀ ਮੱਚ ਗਈ ਗੋਲੀ ਲੱਗਣ ਨਾਲ ਵਾਰਡ ਇੰਚਾਰਜ ਕਾਂਗਰਸੀ ਨੇਤਾ ਤਰਸੇਮ ਗਿੱਲ ਦਾ ਬੇਟਾ ਹਿਮਾਂਸ਼ੂ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਜਿਸ ਨੂੰ ਤਰਨਤਾਰਨ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ
ਦੱਸਣਯੋਗ ਹੈ ਕਿ ਆਪ ਆਗੂ ਵਲੋਂ ਚਲਾਈ ਗੋਲੀ ਦੀ ਵੀਡੀਓ ਵੀ ਵਾਇਰਲ ਹੋਈ ਹੈ ਜਿਸ ਵਿੱਚ ਗੋਲੀਆਂ ਚਲੌਂਦੇ ਹੋਏ ਆਪ ਆਗੂ ਸਾਫ ਨਜਰ ਆ ਰਿਹਾ ਹੈ
ਪੁਲਿਸ ਵਲੋਂ ਆਪ ਆਗੂਆਂ ਦੇ 7 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈTਤਰਨਤਾਰਨ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ