ਆਈ, ਟੀ ਆਈ ਕਾਲਜ ਭਗਵਾਨਪੂਰਾ ਵੱਲੋਂ ਬੱਚਿਆਂ ਦੀ ਤੰਦਰੁਸਤੀ ਅਤੇ ਆਉਣ ਵਾਲੀਆਂ ਪ੍ਰੀਖਿਆ ਲਈ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ ਜਿਸ ਵਿਚ ਪ੍ਰਸਿੱਧ ਢਾਡੀ ਜਥੇ ਨੇ ਸੰਗਤਾਂ ਨੂੰ ਗੁਰੂ ਜਸ ਸੁਣਾ ਕੇ ਨਿਹਾਲ ਕੀਤਾ ਇਸ ਮੌਕੇ ਆਈ,ਟੀ,ਆਈ ਕਾਲਜ ਦੇ ਚੇਅਰਮੈਨ ਇੰਦਰਜੀਤ ਸਿੰਘ ਬਾਗ ਵਾਲੇ ਨੇ ਆਏ ਹੋਏ ਇਲਾਕੇ ਦੇ ਮੋਹਤਬਰ ਤੇ ਬੱਚਿਆਂ ਦੇ ਮਾਪਿਆਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਕਿਹਾ ਕਿ ਕਰੋਨ ਮਾਂਹਵਾਰੀ ਕਾਰਨ ਬਹੁਤ ਲੰਮੇ ਸਮੇਂ ਤੋਂ ਸਕੂਲ ਬੰਦ ਸਨ ਇਸ ਲਈ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਉਨ੍ਹਾਂ ਕਿਹਾ ਕਿ ਜੋ ਮਾਪੇ ਆਪਣੀ ਧੀਆਂ ਨੂੰ ਵਿੱਦਿਆ ਤੋਂ ਵਾਂਝਾ ਰੱਖ ਰਹੇ ਨੇ ਉਨ੍ਹਾਂ ਨੂੰ ਅਪੀਲ ਹੈ ਕਿ ਚੱਲ ਰਹੇ ਸਮੇਂ ਦੇ ਹਿਸਾਬ ਨਾਲ ਉਹਨੇ ਦੀ ਵਿੱਦਿਆ ਵੱਲ ਧਿਆਨ ਦੇਣ ਦੀ ਲੋੜ ਹੈ ਤਰਨ ਤਾਰਨ ਤੋਂ ਸਰਬਜੀਤ ਸਿੰਘ ਤੇ ਅਮਰਗੋਰ ਸਿੰਘ ਦੀ ਰਿਪੋਰਟ