ਅਣਪਛਾਤੇ ਵਿਅਕਤੀਆਂ ਵੱਲੋ ਮੋਟਰ ਸਾਈਕਲ ਸਵਾਰ ਨੋਜਵਾਨ ਨੂੰ ਗੋਲੀਆਂ ਮਾਰ ਕੇ ਹੋਏ ਫ਼ਰਾਰ

0
166

ਤਰਨ ਤਾਰਨ ਦੇ ਪਿੰਡ ਪਹੂਵਿੰਡ ਵਿਖੇ ਦਿਨ ਦਿਹਾੜੇ ਅਣਪਛਾਤੇ ਵਿਅਕਤੀਆਂ ਵੱਲੋ ਮੋਟਰ ਸਾਈਕਲ ਸਵਾਰ ਨੋਜਵਾਨ ਨੂੰ ਗੋਲੀਆਂ ਮਾਰ ਕੇ ਹੋਏ ਫਰਾਰ , ਗੰਭੀਰ ਰੂਪ ਵਿੱਚ ਜਖਮੀ ਨੋਜਵਾਨ ਨੂੰ ਹਸਪਤਾਲ ਕਰਵਾਇਆਂ ਗਿਆ ਦਾਖਲ ,ਪੁਲਿਸ ਵੱਲੋ ਮੋਕੇ ਤੇ ਪਹੁੰਚ ਕੇ ਜਾਂਚ ਕੀਤੀ ਸ਼ੁਰੂਜਿਲ੍ਹਾਂ ਤਰਨ ਤਾਰਨ ਵਿਖੇ ਅਪਰਾਧੀਆਂ ਦੇ ਹੋਸਲੇ ਇੰਨੇ ਵੱਧ ਗਏ ਹਨ ਕਿ ਉਹ ਬੇਖੋਫ ਕੇ ਲੁੱਟ ਖੋਹ ਅਤੇ ਹੋਰ ਅਪਰਾਧਿਕ ਘੱਟਨਾਵਾਂ ਨੂੰ ਅੰਜ਼ਾਮ ਦੇ ਰਹੇ ਹਨ ਜਿਸਦੇ ਚੱਲਦਿਆਂ ਅੱਜ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਵੱਲੋ ਤਰਨ ਤਾਰਨ ਦੇ ਪਿੰਡ ਪਹੂਵਿੰਡ ਨਜਦੀਕ ਮੋਟਰ ਸਾਈਕਲ ਤੇ ਜਾ ਰਹੇ ਇੱਕ ਨੋਜਵਾਨ ਨੂੰ ਗੋਲੀ ਮਾਰ ਦਿੱਤੀ ਗਈ ਅਤੇ ਹਮਲਾਵਰ ਘੱਟਨਾ ਨੂੰ ਅੰਜ਼ਾਮ ਦੇਣ ਤੋ ਬਾਅਦ ਮੋਕੇ ਤੋ ਫਰਾਰ ਹੋ ਗਏ ਗੋਲੀ ਲੱਗਣ ਨਾਲ ਜਖਮੀ ਹੋਣ ਵਾਲੇ ਵਿਅਕਤੀੀ ਪਹਿਚਾਣ ਪਿੰਡ ਸਾਂਧਰਾ ਵਾਸੀ ਸ਼ਰਨਜੀਤ ਸਿੰਘ ਵੱਜੋ ਹੋਈ ਹੈ ਜਖਮੀ ਨੋਜਵਾਨ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਭਿਖੀਵਿੰਡ ਸਥਿਤ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆਂ ਗਿਆਂ ਉੱਧਰ ਪੁਲਿਸ ਵੱਲੋ ਮੋਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਸਬੰਧ ਵਿੱਚ ਜਾਣਕਾਰੀ ਦੇਂਦਿਆਂ ਡੀ.ਐਸ ਪੀ ਭਿਖੀਵਿੰਡ ਰਾਜਬੀਰ ਸਿੰਘ ਨੇ ਦੱਸਿਆਂ ਕਿ ਫਿਲਹਾਲ ਗੋਲੀ ਲੱਗਣ ਵਾਲਾ ਨੋਜਵਾਨ ਬੇਹੋਸ਼ ਹੈ ਹੋਸ਼ ਤੇ ਆਉਣ ਤੇ ਪਤਾ ਚੱਲੇਗਾ ਕਿ ਉਸ ਤੇ ਕਿਸ ਨੇ ਹਮਲਾ ਕੀਤਾ ਹੈ ਤੇ ਕਿਉ ਕੀਤਾ ਹੈ