ਅਚਾਨਕ ਹੋਏ ਧਮਾਕੇ ਦੌਰਾਨ ਮੋਬਾਈਲਾਂ ਦੀ ਦੁਕਾਨ ਸੜ ਕੇ ਸਵਾਹ

0
302

ਫਿਰੋਜਪੁਰ ਮਮਦੋਟ ਦੇ ਘੁਮਿਆਰਾਂ ਵਾਲਾ ਚੋਕ ਵਿਖੇ ਸਥਿਤ ਇੱਕ ਮੋਬਾਇਲਾ ਵਾਲੀ ਵਿੱਚ ਅਚਾਨਕ ਧਮਾਕਾ ਹੋ ਗਿਆ ਜਿਸ ਨਾਲ ਦੁਕਾਨ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਈ ਮੌਕੇ ਤੇ ਲੰਘ ਰਹੇ ਰਾਹਗੀਰਾਂ ਨੇ ਦੱਸਿਆ ਹੈ ਕਿ ਦੁੱਗਲ ਟੈਲੀਕਾਮ ਨਾਮ ਦੀ ਦੁਕਾਨ ਵਿਚ ਇੱਕ ਦੱਮ ਧਮਾਕਾ ਹੋਇਆ ਜਿਸ ਨਾਲ ਬਾਹਰ ਲੱਗਾ ਹੋਇਆ ਸੀਸੇ ਦਾ ਕੈਬਨ ਬਾਹਰ ਨੂੰ ਡਿੱਗ ਗਿਆ ਅੱਗ ਦੀ ਲਪੇਟ ਵਿਚ ਆਏ ਦੁਕਾਨ ਮਾਲਕ‍ ਰਵਿੰਦਰ ਦੁੱਗਲ ਦੇ ਕੱਪੜਿਆਂ ਤੋ ਕੜੀ ਮਸੱਦਤ ਨਾਲ ਅੱਗ ਬੁਝਾਈ ਗਈ ਤੇ ਮੁੱਢਲੀ ਸਹਾਇਤਾ ਦੇਣ ਲਈ ਸਿਵਲ ਹਸਪਤਾਲ ਮਮਦੋਟ

ਪੁਚਾਇਆ ਗਿਆ ਹਾਲਤ ਗੰਭੀਰ ਹੁੰਦਿਆਂ ਦੇਖ ਕੇ ਡਾਕਟਰਾਂ ਨੇ ਫਿਰੋਜਪੁਰ ਦੇ ਸਿਵਲ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਹੈ ਨਗਰ ਪੰਚਾਇਤ ਮਮਦੋਟ ਵੀ ਆਪਣਾ ਫ਼ਰਜ਼ ਨਿਭਾਉਂਦੀ ਹੋਈ ਫਾਇਰ ਬ੍ਰਿਗੇਡ ਗੱਡੀ ਤੇ ਟੀਮ ਸਮੇਤ ਮੌਕੇ ਤੇ ਪਹੁੰਚ ਗਈ ਪਰ ਲੋਕਾਂ ਦੇ ਸਹਿਯੋਗ ਨਾਲ ਅੱਗ ਤੇ ਪਹਿਲਾਂ ਤੋਂ ਹੀ ਕਾਬੂ ਪਾ ਲਿਆ ਗਿਆ