ਅਕਾਲੀ ਦਲ ਗੁੰਡਾਗਰਦੀ ਨਹੀਂ ਕਰੇਗਾ ਬਰਦਾਸ਼ਤ-ਸੁਖਬੀਰ ਸਿੰਘ ਬਾਦਲ

0
186

ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਫਿਰੋਜ਼ਪੁਰ ਪਹੁੰਚੇ ਜਿਥੇ ਉਨ੍ਹਾਂ ਨਾਮਜਦਗੀ ਪੱਤਰ ਦਾਖਲ ਕਰਾਉਣ ਲਈ ਜਿਥੇ ਉਮੀਦਵਾਰਾਂ ਦਾ ਹੌਂਸਲਾ ਵਧਾਉਦਿਆ ਕਾਂਗਰਸ ਪਾਰਟੀ ਤੇ ਖੂਬ ਨਿਸ਼ਾਨੇ ਸਾਧੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਦੇ ਰਾਜ ਵਿੱਚ ਪੰਜਾਬ ਦੇ ਹਾਲਾਤ ਬਦ ਤੋਂ ਬਤਰ ਬਣਦੇ ਜਾ ਰਹੇ ਹਨ। ਨੌਮੀਨੇਸ਼ਨ ਭਰਨ ਆਏ ਉਮੀਦਵਾਰਾਂ ਨਾਲ ਸਰੇਆਮ ਧੱਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਤੇ ਹਮਲੇ ਕਰਨ ਦੇ ਨਾਲ ਨਾਲ ਉਨ੍ਹਾਂ ਦੀਆਂ ਕਾਪੀਆਂ ਖੋਹੀਆਂ ਜਾ ਰਹੀਆਂ ਡੀ ਐਸ ਪੀ ਐਸ ਐਸ ਪੀ ਦਾ ਹੁਕਮ ਮੰਨਣ ਦੀ ਬਜਾਏ ਵਿਧਾਇਕਾਂ ਦਾ ਹੁਕਮ ਮੰਨ ਰਹੇ ਹਨ। ਪਰ ਅਕਾਲੀ ਦਲ ਇਹ ਗੁੰਡਾਗਰਦੀ ਬਰਦਾਸ਼ਤ ਨਹੀਂ ਕਰੇਗਾ।